ਤੇਲੰਗਾਨਾ ''ਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਸਬੰਧੀ ਸਿਹਤ ਮੰਤਰੀ ਨੇ ਦੱਸਿਆ ਇਹ ਕਾਰਨ

Friday, Apr 17, 2020 - 05:10 PM (IST)

ਤੇਲੰਗਾਨਾ ''ਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਸਬੰਧੀ ਸਿਹਤ ਮੰਤਰੀ ਨੇ ਦੱਸਿਆ ਇਹ ਕਾਰਨ

ਹੈਦਰਾਬਾਦ-ਤੇਲੰਗਾਨਾ ਦੇ ਸਿਹਤ ਮੰਤਰੀ ਨੇ ਸੂਬੇ 'ਚ ਕੋਰੋਨਾ ਪਾਜ਼ੀਟਿਵ ਮਾਮਲੇ ਵੱਧਣ ਲਈ ਤਬਲੀਗੀ ਜਮਾਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਕੱਲੇ ਹੈਦਰਾਬਾਦ 'ਚ ਹੀ ਵੀਰਵਾਰ ਨੂੰ 25 ਨਵੇਂ ਮਾਮਲੇ ਸਾਹਮਣੇ ਆਏ। ਪੂਰੇ ਤੇਲੰਗਾਨਾ ਸੂਬੇ 'ਚ ਵੀਰਵਾਰ ਨੂੰ 50 ਨਵੇਂ ਕੋਰੋਨਾਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਰਿਪੋਰਟ ਆਈ।  ਤੇਲੰਗਾਨਾ ਦੇ ਸਿਹਤ ਮੰਤਰੀ ਈ. ਰਾਜਿੰਦਰ ਨੇ ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਸਾਰੇ ਵਾਪਸ ਪਰਤਣ ਵਾਲੇ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ ਸਿਹਤ ਆਧਿਕਾਰੀਆਂ ਤੋਂ ਚੈਕਅਪ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਨੇ ਦੱਸਿਆ, ਮਰਕਜ਼ ਤੋਂ ਵਾਪਸ ਪਰਤਣ ਵਾਲੇ ਸਿਰਫ ਇਕ ਸ਼ਖਸ ਨੇ ਆਪਣੇ ਪਰਿਵਾਰ ਦੇ 20 ਮੈਂਬਰਾਂ ਨੂੰ ਇਨਫੈਕਟਡ ਕੀਤਾ। 6 ਪਰਿਵਾਰ ਦੇ 6 ਮੈਂਬਰਾਂ ਨੇ ਕੁੱਲ 81 ਲੋਕਾਂ ਨੂੰ ਇਨਫੈਕਟਡ ਕੀਤਾ। 

ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਏਰੀਏ 'ਚ ਹੁਣ ਤੱਕ ਕੋਵਿਡ-19 ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 240 ਤੱਕ ਪਹੁੰਚ ਚੁੱਕੀ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਸਾਡੇ ਲਈ ਚਿੰਤਾ ਦੀ ਗੱਲ ਇਹ ਹੈ ਕਿ ਵੀਰਵਾਰ ਤੱਕ ਜੋ 700 ਮਾਮਲੇ ਦਰਜ ਕੀਤੇ ਉਨ੍ਹਾਂ 'ਚੋਂ 648 ਮਾਮਲਿਆਂ ਦਾ ਸਬੰਧ ਮਾਰਚ ਦੇ ਮੱਧ 'ਚ ਨਿਜ਼ਾਮੂਦੀਨ 'ਚ ਹੋਏ ਤਬਲੀਗੀ ਜਮਾਤ ਦੇ ਪ੍ਰੋਗਰਾਮ ਨਾਲ ਹੈ। ਵੀਰਵਾਰ ਨੂੰ ਪੁਲਸ ਨੇ ਆਸਿਫ ਨਗਰ ਤਹਿਤ ਇਕ ਬਸਤੀ ਨੂੰ ਸੀਲ ਕੀਤਾ। ਇੱਥੇ 81 ਨਵੇਂ ਸ਼ੱਕੀ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨੂੰ ਹਸਪਤਾਲ 'ਚ ਸ਼ਿਫਟ ਕੀਤਾ ਗਿਆ। 


author

Iqbalkaur

Content Editor

Related News