ਯੋਧਿਆਂ ਦੇ ਯੋਗਦਾਨ ਦਾ ਜ਼ਿਕਰ ‘ਬਲਿਦਾਨ ਤੇ ਸੇਵਾ ਦੀ ਮਹਾਗਾਥਾ’ ਦੇ ਰੂਪ ’ਚ ਕੀਤਾ ਜਾਵੇਗਾ : ਕੋਵਿੰਦ
Tuesday, Apr 21, 2020 - 08:20 PM (IST)

ਨਵੀਂ ਦਿੱਲੀ– ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਖਿਲਾਫ ਲੜਾਈ ’ਚ ਆਪਣੀ ਜਾਨ ਜੋਖਮ ’ਚ ਪਾ ਕੇ ਡਟੇ ਡਾਕਟਰਾਂ, ਨਰਸਾਂ ਸਮੇਤ ਸਾਰੇ ਸਿਹਤ ਮੁਲਾਜਮਾਂ, ਸਫਾਈ ਕਰਮਚਾਰੀਆਂ ਅਤੇ ਪੁਲਸ ਦਾ ਜ਼ਿਕਰ ਇਤਿਹਾਸ ’ਚ ‘ਬਲਿਦਾਨ ਅਤੇ ਸੇਵਾ ਦੀ ਮਹਾਗਥਾ ਦੇ ਰੂਪ ’ਚ ਕੀਤਾ ਜਾਵੇਗਾ।
ਰਾਸ਼ਟਰਪਤੀ ਕੋਵਿੰਦ ਨੇ ਆਪਣੇ ਫੇਸਬੁੱਕ ਪੋਸਟ ’ਚ ਕਿਹਾ ਕਿ ਆਪਣੇ ਅਤੇ ਪਰਿਵਾਰਿਕ ਮੈਂਬਰਾਂ ਲਈ ਗੰਭੀਰ ਜੋਖਮ ਉਠਾਉਂਦੇ ਹੋਏ ਕੋਵਿਡ-19 ਖਿਲਾਫ ਯੁੱਧ ’ਚ ਦੇਸ਼ ਦੀ ਸੇਵਾ ਕਰਨ ਵਾਲੇ ਸਾਰੇ ਦੇਸ਼ਵਾਸੀਆਂ ਲਈ ਮੈਂ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਪ੍ਰਗਟਾਉਂਦਾ ਹਾਂ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਕੋਵਿਡ-19 ’ਤੇ ਜਿੱਤ ਪਾਉਣ ’ਚ ਸਾਰਿਆਂ ਦਾ ਸਾਂਝਾ ਯੋਗਦਾਨ ਬਣਿਆ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਡਾਕਟਰ, ਨਰਸ ਅਤੇ ਹੋਰ ਸਾਰੇ ਸਿਹਤ ਮੁਲਾਜਮ ਹੌਂਸਲਾ ਬਣਾਏ ਹੋਏ ਹਨ ਅਤੇ ਦੇਸ਼ਵਾਸੀਆਂ ਦਗਾ ਜੀਵਨ ਬਚਾਉਣ ਲਈ ਉਹ ਆਪਣੀ ਜਾਨ ਜੋਖਮ ’ਚ ਪਾ ਰਹੇ ਹਨ। ਕੋਵਿੰਦ ਨੇ ਕਿਹਾ ਕਿ ਉਹ ਜਿਸ ਸਮਰਪਣ ਅਤੇ ਨਿਸ਼ਠਾ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ, ਉਸ ਦਾ ਜ਼ਿਕਰ ਇਤਿਹਾਸ ’ਚ ‘ਬਲਿਦਾਨ ਅਤੇ ਸੇਵਾ ਦੀ ਮਹਾਗਥਾ’ ਦੇ ਰੂਪ ’ਚ ਕੀਤਾ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਦੇਸ਼ ’ਚ ਟੈਸਟਿੰਗ ਲੈਬ ’ਚ ਕੰਮ ਕਰ ਰਹੇ ਵਿਗਿਆਨੀਆਂ ਅਤੇ ਟੈਕਨੀਸ਼ੀਅਨਸ ਦੀ ਵਚਨਬੱਧਤਾ ਮਿਸਾਲ ਭਰਪੂਰ ਹੈ।