ਕੋਰੋਨਾ ਵਾਇਰਸ : ਭਾਰਤੀ ਵਿਦਿਆਰਥੀ ਸ਼ਸ਼ੋਪੰਜ ’ਚ, ਚੀਨ ਵਾਪਸ ਜਾ ਸਕਣਗੇ ਜਾਂ ਨਹੀਂ

02/07/2020 11:49:26 PM

ਨਵੀਂ ਦਿੱਲੀ (ਵਿਸ਼ੇਸ਼)-ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਕਾਰਣ ਚੀਨ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੇ ਨਾਲ-ਨਾਲ ਚੀਨ ਜਾਣ ਵਾਲੇ ਸੈਲਾਨੀਆਂ ’ਤੇ ਇਸ ਦਾ ਅਸਰ ਪੈ ਸਕਦਾ ਹੈ। ਅਜਿਹਾ ਸਿੱਖਿਆ ਸਲਾਹਕਾਰਾਂ ਦਾ ਮੰਨਣਾ ਹੈ।ਮਾਹਿਰਾਂ ਦਾ ਅਨੁਮਾਨ ਹੈ ਕਿ ਚੀਨ ’ਚ ਲਗਭਗ 20,000 ਤੋਂ 25,000 ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ਚੋਂ 80-90 ਫੀਸਦੀ ਮੈਡੀਕਲ ਦੇ ਖੇਤਰ ’ਚ ਅਧਿਐਨ ਕਰਦੇ ਹਨ। ਭਾਰਤ ’ਚ ਨਿੱਜੀ ਮੈਡੀਕਲ ਕਾਲਜਾਂ ਦੀ ਤੁਲਨਾ ’ਚ ਚੀਨ ’ਚ ਘੱਟ ਫੀਸ ਅਤੇ ਬਿਹਤਰ ਬੁਨਿਆਦੀ ਢਾਂਚੇ ਕਾਰਣ ਮੈਡੀਕਲ ਦੇ ਵਿਦਿਆਰਥੀਆਂ ਲਈ ਚੀਨ ਇਕ ਬਿਹਤਰ ਅਤੇ ਲੋਕਪ੍ਰਿਯ ਪੜ੍ਹਾਈ ਕਰਨ ਵਾਲਾ ਸਥਾਨ ਹੈ। ਕੁਝ ਭਾਰਤੀ ਵਿਦਿਆਰਥੀ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵਾਪਸ ਆ ਗਏ ਸਨ ਅਤੇ ਕੁਝ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਵਾਪਸ ਆਏ ਸਨ।

ਹੁਣ ਇਹ ਵਿਦਿਆਰਥੀ ਸ਼ਸ਼ੋਪੰਜ ’ਚ ਹਨ ਕਿ ਉਹ ਵਾਪਸ ਜਾ ਸਕਣਗੇ ਜਾਂ ਨਹੀਂ, ਜਦਕਿ ਵਿਦਿਆਰਥੀਆਂ ਨੂੰ ਅਜੇ ਵੀ ਉਮੀਦ ਹੈ ਕਿ ਚੀਜ਼ਾਂ ਜਲਦੀ ਹੀ ਆਮ ਵਰਗੀਆਂ ਹੋ ਜਾਣਗੀਆਂ ਪਰ ਮਾਹਿਰਾਂ ਨੂੰ ਇੰਨਾ ਯਕੀਨ ਨਹੀਂ ਹੈ। ਉਨ੍ਹਾਂ ਦੇ ਅਨੁਸਾਰ, ‘‘ਅਸੀਂ ਇਹ ਅਨੁਮਾਨ ਨਹੀਂ ਲਾ ਸਕਦੇ ਕਿ ਵਾਇਰਸ ਕਦੋਂ ਕੰਟ੍ਰੋਲ ’ਚ ਆਵੇਗਾ। ਕਾਲੇਜਿਦੇਖੋ ਦੇ ਸਹਿ ਸੰਸਥਾਪਕ ਰਾਜੀਵ ਸਿੰਘ ਨੇ ਕਿਹਾ ਕਿ ਕੋਈ ਸੰਕੇਤ ਨਹੀਂ ਹੈ ਕਿ ਅਸੀਂ ਇਸ ਤੋਂ ਜਲਦੀ ਛੁਟਕਾਰਾ ਪਾ ਲਵਾਂਗੇ’’। ਉਦਾਹਰਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਟੋਂਗਜੀ ਯੂਨੀਵਰਸਿਟੀ ਦੇ ਦਫਤਰ ਵੱਲੋਂ ਜਾਰੀ ਇਕ ਪੱਤਰ ’ਚ, ਜੋ ਇਕ ਵਿਦਿਆਰਥੀ ਨੇ ਸਾਂਝਾ ਕੀਤਾ ਹੈ, ਦੇ ਮੁਤਾਬਕ ਵਿਦਿਆਰਥੀਆਂ ਨੂੰ ਅਜੇ ਸਪ੍ਰਿੰਗ ਸੈਸ਼ਨ (ਬਸੰਤ ਸੈਸ਼ਨ) ਦੀ ਸ਼ੁਰੂਆਤ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ ਹੈ।

4 ਤੋਂ 6 ਮਹੀਨਿਆਂ ਦੀ ਪੜ੍ਹਾਈ ਹੋ ਸਕਦੀ ਹੈ ਪ੍ਰਭਾਵਿਤ
ਐਡਮਿਟਸ ਦੇ ਸੰਸਥਾਪਕ ਸੀ. ਈ. ਓ. ਰਾਜੀਵ ਗੰਜੂ ਅਨੁਸਾਰ ਚੀਨ ’ਚ ਇਕ ਮੈਡੀਕਲ ਕੋਰਸ ਨੂੰ ਪੂਰਾ ਕਰਨ ’ਚ 6 ਸਾਲ ਲੱਗਦੇ ਹਨ ਅਤੇ 20 ਤੋਂ 30 ਲੱਖ ਰੁਪਏ ਖਰਚ ਹੁੰਦੇ ਹਨ ਅਤੇ ਚੀਨ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਖਾਲੀ ਕਰ ਕੇ ਘਰ ਜਾਣ ਲਈ ਕਿਹਾ ਹੈ। ਉੱਥੇ ਹੀ ਗੰਜੂ ਨੂੰ ਲੱਗਦਾ ਹੈ ਕਿ ਚੀਨੀ ਅਧਿਕਾਰੀ ਸਿਲੇਬਸ ਨੂੰ ਗਤੀ ਦੇਣਗੇ ਅਤੇ ਇਸ ਨੂੰ ਤੈਅ ਸਮੇਂ ’ਚ ਖਤਮ ਵੀ ਕਰ ਦੇਣਗੇ।

ਉਨ੍ਹਾਂ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਅਜੇ ਵੀ 4 ਤੋਂ 6 ਮਹੀਨਿਆਂ ਦੀ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਜੂਦਾ ਹਾਲਾਤ ਮੁਤਾਬਕ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਣ ਦਾ ਅਸਰ ਕਰਜ਼ਾ ਚੁਕਾਉਣ ’ਤੇ ਪੈਣ ਦੀ ਸੰਭਾਵਨਾ ਹੈ। ਆਖਰੀ ਸਾਲ ਦੀ ਪ੍ਰੀਖਿਆ ਤੋਂ ਬਾਅਦ ਵਿਦੇਸ਼ ’ਚ ਮੈਡੀਕਲ ਦੇ ਖੇਤਰ ’ਚ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਫੌਰਨ ਮੈਡੀਕਲ ਗ੍ਰੈਜੂਏਟ ਐਗਜ਼ਾਮ (ਐੱਮ. ਐੱਮ. ਜੀ. ਈ.) ਦੇਣਾ ਹੁੰਦਾ ਹੈ, ਤਾਂ ਹੀ ਉਹ ਭਾਰਤ ’ਚ ਪ੍ਰੈਕਟਿਸ ਕਰਨ ਦੇ ਸਮਰਥ ਹੋ ਸਕਦੇ ਹਨ।

ਸਾਲ ’ਚ 2 ਵਾਰ ਦਸੰਬਰ ਅਤੇ ਜੂਨ ’ਚ ਹੁੰਦੈ ਐੱਫ. ਐੱਮ. ਜੀ. ਈ.
ਈਵਾਈ ਇੰਡੀਆ ਦੇ ਪਾਰਟਨਰ ਅਤੇ ਐਜੂਕੇਸ਼ਨ ਸੈਕਟਰ ਲੀਡਰ ਅਮਿਤਾਭ ਝਿੰਗਣ ਦਾ ਕਹਿਣਾ ਹੈ ਕਿ ਚੀਨ ’ਚ ਮੌਜੂਦਾ ਵਾਇਰਸ ਦੇ ਪ੍ਰਕੋਪ ਦਾ ਅਸਰ ਆਉਣ ਵਾਲੇ ਬੈਚ ’ਤੇ ਪੈ ਸਕਦਾ ਹੈ। ਘੱਟ ਤੋਂ ਘੱਟ ਨਵੇਂ ਬੱਚਿਆਂ ’ਚ ਭਾਰਤੀ ਵਿਦਿਆਰਥੀਆਂ ਦੇ ਸ਼ਾਮਲ ਹੋਣ ’ਚ ਮਹੱਤਵਪੂਰਨ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਰਾਜੀਵ ਸਿੰਘ ਦੇ ਮੁਤਾਬਕ ਚੀਨ ਜੋ ਕਿ 2013-14 ਦੇ ਮੈਡੀਕਲ ਗ੍ਰੈਜੂਏਟ ਲਈ ਇਕ ਮੰਜ਼ਿਲ ਦੇ ਰੂਪ ’ਚ ਸਾਹਮਣੇ ਆਇਆ ਸੀ, ’ਚ ਪਿਛਲੇ ਸਾਲ ਵਿਦਿਆਰਥੀਆਂ ’ਚ 50 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ।

ਇਸ ਕਾਰਣ ਚੀਨ ਵਲੋਂ ਕੁਝ ਕਾਲਜਾਂ ਦੀ ਗਿਣਤੀ ਘੱਟ ਕੀਤੀ ਗਈ ਹੈ। ਇਸ ਸਾਲ ਇਨ੍ਹਾਂ ਕਾਲਜਾਂ ’ਚ ਦਾਖਲਾ ਲੈਣ ਲਈ ਵਿਦਿਆਰਥੀਆਂ ’ਚ 20-30 ਫੀਸਦੀ ਦੀ ਕਮੀ ਆ ਸਕਦੀ ਹੈ। ਹਾਲਾਂਕਿ ਅਜੇ ਯਕੀਨੀ ਤੌਰ ’ਤੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਕਿਉਂਕਿ ਵਿਦਿਆਰਥੀ ਅਪ੍ਰੈਲ ’ਚ ਅਪਲਾਈ ਕਰਨਗੇ। ਯਾਕੇਟ ਦੇ ਸਹਿ ਸੰਸਥਾਪਕ ਸੁਮਿਤ ਜੈਨ ਨੇ ਕਿਹਾ,‘‘ਮੌਜੂਦਾ ਪ੍ਰਕੋਪ ਕਾਰਣ ਨਿਸ਼ਚਿਤ ਤੌਰ ’ਤੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ’ਚ ਅਪਲਾਈ ਕਰਨ ’ਚ ਕੁਝ ਹਿਚਕਿਚਾਹਟ ਹੋਵੇਗੀ।’’ ਇਸ ਨੂੰ ਦੂਰ ਕਰਨ ’ਚ ਮਹੀਨੇ ਲੱਗ ਸਕਦੇ ਹਨ।

ਸਾਰਸ ਵਾਇਰਸ ਨਾਲੋਂ ਵੀ ਜ਼ਿਆਦਾ ਇਸ ਵਾਰ ਮੌਤਾਂ ਦਾ ਅੰਕੜਾ
2002 ਦੇ ਅੰਤ ’ਚ ਚੀਨ ਨੂੰ ਸਾਰਸ (ਸਵੀਅਰ ਐਕਿਊਟ ਰੈਸਪੀਰੇਟਰੀ ਸਿੰਡਰੋਮ) ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ ਸੀ, ਜੋ ਕੋਰੋਨਾ ਵਾਇਰਸ ਵਾਂਗ ਇਕ ਵਾਇਰਸ ਹੈ। ਗਲੋਬਲ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਅੰਕੜਿਆਂ ਮੁਤਾਬਕ 8437 ਮਾਮਲਿਆਂ ’ਚੋਂ ਕੁਲ 813 ਮੌਤਾਂ ਹੋਈਆਂ ਹਨ। ਹਾਲਾਂਕਿ ਇਹ ਨਵੰਬਰ 2002 ਤੋਂ ਜੁਲਾਈ 2003 ਤਕ 7 ਮਹੀਨਿਆਂ ਦੇ ਸਮੇਂ ਨਾਲੋਂ ਵੱਧ ਹੈ। ਸਾਰਸ ਵਾਇਰਸ ’ਤੇ ਕਾਬੂ ਪਾਉਣ ’ਚ ਚੀਨ ਨੂੰ ਤਕਰੀਬਨ 8 ਮਹੀਨੇ ਲੱਗ ਗਏ ਸਨ। ਸਾਰਸ ਵਾਇਰਸ ਦੱਖਣੀ ਚੀਨ ਦੇ ਸੂਬੇ ਗੁਆਂਗਡੋਂਗ ’ਚ ਫੈਲਿਆ ਸੀ ਅਤੇ ਇਸ ਦੀ ਲਪੇਟ ’ਚ ਹਾਂਗਕਾਂਗ, ਤਾਈਪੇ, ਸਿੰਗਾਪੁਰ, ਵੀਅਤਨਾਮ ਦੀ ਰਾਜਧਾਨੀ ਹਨੋਈ ਆ ਗਏ ਸਨ।


Sunny Mehra

Content Editor

Related News