ਦੇਸ਼ ''ਚ ਕੋਰੋਨਾ ਦੇ ਕਰੀਬ 11 ਹਜ਼ਾਰ ਨਵੇਂ ਮਾਮਲੇ, ਚੌਥੇ ਸਥਾਨ ''ਤੇ ਪੁੱਜਾ ਭਾਰਤ

06/12/2020 11:18:15 AM

ਨਵੀਂ ਦਿੱਲੀ (ਵਾਰਤਾ) : ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਸਭ ਤੋਂ ਜ਼ਿਆਦਾ 10956 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ ਕਰੀਬ 2.98 ਲੱਖ ਹੋ ਗਈ ਹੈ ਅਤੇ ਭਾਰਤ ਸੰਸਾਰ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੌਰਾਨ ਕੋਰੋਨਾ ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ 396 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 8498 ਹੋ ਗਈ ਹੈ। ਭਾਰਤ ਪੀੜਤਾਂ ਦੇ ਮਾਮਲੇ ਵਿਚ ਬ੍ਰਿਟੇਨ ਨੂੰ ਪਿੱਛੇ ਛੱਡ ਕੇ ਦੁਨੀਆ ਭਰ ਵਿਚ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ। ਭਾਰਤ ਵਿਚ ਜਿੱਥੇ ਕਰੀਬ 2.98 ਲੱਖ ਲੋਕ ਪੀੜਤ ਹੋਏ ਹਨ, ਉਥੇ ਹੀ ਬ੍ਰਿਟੇਨ ਵਿਚ 2.92 ਲੱਖ ਲੋਕ ਪੀੜਤ ਹਨ ਪਰ ਬ੍ਰਿਟੇਨ ਵਿਚ ਮ੍ਰਿਤਕਾਂ ਦੀ ਗਿਣਤੀ ਭਾਰਤ ਦੀ ਤੁਲਣਾ ਵਿਚ ਲਗਭਗ 5 ਗੁਣਾ ਜ਼ਿਆਦਾ ਹੈ। ਭਾਰਤ ਵਿਚ ਹੁਣ ਤੱਕ ਜਿੱਥੇ ਇਸ ਮਹਾਮਾਰੀ ਨਾਲ 8498 ਲੋਕਾਂ ਦੀ ਮੌਤ ਹੋਈ ਹੈ, ਉਥੇ ਹੀ ਬ੍ਰਿਟੇਨ ਵਿਚ ਕੋਵਿਡ-19 ਨਾਲ 41,364 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 10956 ਨਵੇਂ ਮਾਮਲਿਆਂ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 2,97,535 ਹੋ ਗਈ। ਇਸ ਦੌਰਾਨ 396 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 8498 ਹੋ ਗਈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 1,41,842 ਸਰਗਰਮ ਮਾਮਲੇ ਹਨ, ਜਦੋਂ ਕਿ 1,47,195 ਲੋਕ ਇਸ ਮਹਾਮਾਰੀ ਤੋਂ ਨਿਜਾਤ ਪਾਉਣ ਵਿਚ ਕਾਮਯਾਬ ਹੋਏ ਹਨ। ਸੰਸਾਰ ਵਿਚ ਕੋਰੋਨਾ ਇਨਫੈਕਸ਼ਨ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਪਹਿਲੇ ਸਥਾਨ 'ਤੇ ਹੈ, ਜਿੱਥੇ ਇਸ ਮਹਾਮਾਰੀ ਨਾਲ ਹੁਣ ਤੱਕ 20,23,385 ਲੋਕ ਪੀੜਤ ਹੋ ਚੁੱਕੇ ਹਨ ਅਤੇ 1,13,818 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿਚ ਇਸ ਦੇ ਬਾਅਦ ਬ੍ਰਾਜ਼ੀਲ (8.03 ਲੱਖ) ਅਤੇ ਰੂਸ (5.02 ਲੱਖ) ਹਨ। ਚੌਥੇ ਸਥਾਨ 'ਤੇ ਭਾਰਤ (2.98), 5ਵੇਂ ਸਥਾਨ 'ਤੇ ਸਪੇਨ (2.43 ਲੱਖ) ਅਤੇ 6ਵੇਂ ਸਥਾਨ 'ਤੇ ਇਟਲੀ (2.36 ਲੱਖ) ਹੈ।


cherry

Content Editor

Related News