ਕੋਰੋਨਾ : 45 ਦਿਨਾਂ ''ਚ 19 ਵਾਰ ਰਿਪਰੋਟ ਪਾਜ਼ੀਟਿਵ, ਹੁਣ ਠੀਕ ਹੋਈ 62 ਸਾਲ ਦੀ ''ਅੰਮਾ''

Saturday, Apr 25, 2020 - 09:17 AM (IST)

ਕੋਰੋਨਾ : 45 ਦਿਨਾਂ ''ਚ 19 ਵਾਰ ਰਿਪਰੋਟ ਪਾਜ਼ੀਟਿਵ, ਹੁਣ ਠੀਕ ਹੋਈ 62 ਸਾਲ ਦੀ ''ਅੰਮਾ''

ਤਿਰੂਵਨੰਤਪੁਰਮ— ਕੋਰੋਨਾ ਵਾਇਰਸ ਦੇ ਕਹਿਰ ਕਾਰਨ ਦੁਨੀਆ ਭਰ 'ਚ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦਰਮਿਆਨ ਕੇਰਲ ਤੋਂ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਕੇਰਲ ਦੇ ਪਥਨਾਮਥਿੱਟਾ ਜ਼ਿਲੇ ਦੀ ਰਹਿਣ ਵਾਲੀ ਇਕ ਔਰਤ 45 ਦਿਨਾਂ ਤੱਕ ਹਸਪਤਾਲ 'ਚ ਰਹਿਣ ਤੋਂ ਬਾਅਦ ਠੀਕ ਹੋ ਗਈ ਹੈ। 62 ਸਾਲਾ ਬਜ਼ੁਰਗ ਔਰਤ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਹਸਪਤਾਲ 'ਚ ਰਹਿੰਦੇ ਹੋਏ ਔਰਤ ਦੀ ਰਿਪੋਰਟ 19 ਵਾਰ ਪਾਜ਼ੀਟਿਵ ਆਈ ਸੀ। ਹਾਲਾਂਕਿ ਇਸ ਤੋਂ ਬਾਅਦ ਔਰਤ ਦੀਆਂ ਦੋ ਰਿਪੋਰਟਾਂ ਨੈਗੇਟਿਵ ਆਈਆਂ

ਮੈਡੀਕਲ ਬੋਰਡ ਦੀ ਆਗਿਆ ਤੋਂ ਬਾਅਦ ਔਰਤ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪਥਨਾਮਥਿੱਟਾ ਜ਼ਿਲੇ ਦੇ ਮੈਡੀਕਲ ਅਧਿਕਾਰੀ ਡਾ. ਐੱਨ. ਸ਼ੀਜਾ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਔਰਤ ਦੀ ਦੋ ਵਾਰ ਰਿਪੋਰਟ ਨੈਗੇਟਵ ਆਈ ਹੈ। ਅਸੀਂ ਉਨ੍ਹਾਂ ਨੂੰ ਛੇਤੀ ਹੀ ਹਸਪਤਾਲ 'ਚੋਂ ਛੁੱਟੀ ਦੇ ਦੇਵਾਂਗੇ। ਦੱਸ ਦੇਈਏ ਕਿ 62 ਸਾਲਾ ਔਰਤ ਇਟਲੀ ਤੋਂ ਵਾਪਸ ਆਏ ਇਕ ਪਰਿਵਾਰ ਨਾਲ ਸੰਪਰਕ 'ਚ ਆਉਣ 'ਤੇ ਇਨਫੈਕਟਿਡ ਹੋਈ ਸੀ ਅਤੇ 19 ਟੈਸਟਾਂ ਤੋਂ ਬਾਅਦ ਵੀ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਔਰਤ ਬੀਤੀ 10 ਮਾਰਚ ਤੋਂ ਹਸਪਤਾਲ 'ਚ ਭਰਤੀ ਹੈ।

ਜ਼ਿਕਰਯੋਗ ਹੈ ਕਿ ਕੇਰਲ ਵਿਚ ਪੀੜਤ ਲੋਕਾਂ ਦੀ ਗਿਣਤੀ 450 ਤਕ ਤੱਕ ਪਹੁੰਚ ਗਈ ਹੈ। ਸ਼ੁੱਕਰਵਾਰ ਭਾਵ ਕੱਲ 4 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਹੁਣ ਤਕ 21 ਹਜ਼ਾਰ ਨਮੂਨਿਆਂ ਦੀ ਜਾਂਚ ਹੋਈ ਹੈ, ਜਿਨ੍ਹਾਂ 'ਚੋਂ 20,830 ਲੋਕਾਂ ਦੇ ਇਨਫੈਕਸ਼ਨ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ।


author

Tanu

Content Editor

Related News