ਦੁਨੀਆ ਭਰ 'ਚ ਕੋਰੋਨਾ ਦਾ ਕਹਿਰ, ਮ੍ਰਿਤਕਾਂ ਦੀ ਗਿਣਤੀ 10 ਲੱਖ ਪਾਰ
Monday, Sep 28, 2020 - 02:29 AM (IST)
ਵਾਸ਼ਿੰਗਟਨ - ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਸ਼ਨੀਵਾਰ ਨੂੰ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 10 ਲੱਖ (1 ਮਿਲੀਅਨ) ਤੋਂ ਪਾਰ ਪਹੁੰਚ ਗਈ ਹੈ। ਇਸ ਦੀ ਜਾਣਕਾਰੀ 'ਵਰਲਡੋਮੀਟਰ' ਨੇ ਆਪਣੀ ਵੈੱਬਸਾਈਟ 'ਤੇ ਸਾਂਝੀ ਕੀਤੀ ਹੈ। ਵੈੱਬਸਾਈਟ ਮੁਤਾਬਕ, ਦੁਨੀਆ ਭਰ ਵਿਚ ਕੋਰੋਨਾ ਨਾਲ ਹੁਣ ਤੱਕ 3.30 ਕਰੋੜ ਤੋਂ ਜ਼ਿਆਦਾ ਮਰੀਜ਼ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 2.4 ਕਰੋੜ ਲੋਕ ਰੀ-ਕਵਰ ਹੋ ਚੁੱਕੇ ਹਨ।
ਦੱਸ ਦਈਏ ਕਿ ਅਮਰੀਕਾ ਵਿਚ ਪ੍ਰਭਾਵਿਤ ਲੋਕਾਂ ਦਾ ਅੰਕੜਾ 72 ਲੱਖ ਦੇ ਪਾਰ ਪਹੁੰਚ ਗਿਆ ਹੈ ਅਤੇ ਉਥੇ ਹੀ ਭਾਰਤ ਵਿਚ ਇਹ ਅੰਕੜਾ 60 ਲੱਖ ਤੋਂ ਪਾਰ ਹੋ ਗਿਆ ਹੈ। ਬੇਸ਼ੱਕ ਅਮਰੀਕਾ ਵਿਚ ਕੋਰੋਨਾ ਦੇ ਮਾਮਲੇ ਅਤੇ ਮੌਤਾਂ ਹੋਣ ਦੇ ਅੰਕੜੇ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਭਾਰਤ ਸਮੇਤ ਹੋਰ ਕਈ ਮੁਲਕਾਂ ਵਿਚ ਕੋਰੋਨਾ ਦੇ ਮਾਮਲੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕਈ ਮੁਲਕਾਂ ਵਿਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸ਼ੁਰੂਆਤ ਦੱਸੀ ਜਾ ਰਹੀ ਹੈ ਅਤੇ ਕਈ ਦੇਸ਼ ਇਸ ਦੀ ਪਹਿਲੀ ਲਹਿਰ ਨਾਲ ਹੀ ਅਜੇ ਲੜ ਰਹੇ ਹਨ।
22 ਜਨਵਰੀ, 2020 ਨੂੰ ਪਹਿਲੀ ਵਾਰ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ (17 ਮੌਤਾਂ) ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰੁਜ਼ਾਨਾ ਵੱਡੀ ਗਿਣਤੀ ਵਿਚ ਹੋ ਰਹੀਆਂ ਮੌਤਾਂ ਕਾਰਨ ਇਹ ਅੰਕੜਾ ਲਗਾਤਾਰ ਵੱਧਦਾ ਚੱਲਾ ਗਿਆ ਹੈ। ਦੇਖੋ ਅੰਕੜੇ -
- 22 ਜਨਵਰੀ ਤੋਂ ਲੈ ਕੇ 9 ਅਪ੍ਰੈਲ ਤੱਕ ਹੋਈਆਂ 1 ਲੱਖ ਮੌਤਾਂ
- 10 ਅਪ੍ਰੈਲ ਤੋਂ ਲੈ ਕੇ 24 ਅਪ੍ਰੈਲ ਤੱਕ 2 ਲੱਖ ਮੌਤਾਂ
- 25 ਅਪ੍ਰੈਲ ਤੋਂ ਲੈ ਕੇ 13 ਮਈ ਤੱਕ 3 ਲੱਖ ਮੌਤਾਂ
- 14 ਮਈ ਤੋਂ ਲੈ ਕੇ 4 ਜੂਨ ਤੱਕ 4 ਲੱਖ ਮੌਤਾਂ
- 5 ਜੂਨ ਤੋਂ ਲੈ ਕੇ 25 ਜੂਨ ਤੱਕ 5 ਲੱਖ ਮੌਤਾਂ
- 26 ਜੂਨ ਤੋਂ ਲੈ ਕੇ 16 ਜੁਲਾਈ ਤੱਕ 6 ਲੱਖ ਮੌਤਾਂ
- 17 ਜੁਲਾਈ ਤੋਂ ਲੈ ਕੇ 3 ਅਗਸਤ ਤੱਕ 7 ਲੱਖ ਮੌਤਾਂ
- 4 ਅਗਸਤ ਤੋਂ ਲੈ ਕੇ 20 ਅਗਸਤ ਤੱਕ 8 ਲੱਖ ਮੌਤਾਂ
- 21 ਅਗਸਤ ਤੋਂ ਲੈ ਕੇ 8 ਸਤੰਬਰ ਤੱਕ 9 ਲੱਖ ਮੌਤਾਂ
- 9 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ 10 ਲੱਖ ਮੌਤਾਂ
- ਇਨ੍ਹਾਂ 5 ਮੁਲਕਾਂ ਵਿਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ, ਦੇਖੋ ਅੰਕੜੇ :-
1. ਅਮਰੀਕਾ - 2.09 ਲੱਖ ਮੌਤਾਂ
2. ਬ੍ਰਾਜ਼ੀਲ - 1.41 ਲੱਖ ਮੌਤਾਂ
3. ਭਾਰਤ - 94 ਹਜ਼ਾਰ ਮੌਤਾਂ
4. ਮੈਕਸੀਕੋ - 76 ਹਜ਼ਾਰ ਮੌਤਾਂ
5. ਯੂ. ਕੇ. - 41 ਹਜ਼ਾਰ ਮੌਤਾਂ
- ਇਨ੍ਹਾਂ 5 ਮੁਲਕਾਂ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ :-
1. ਅਮਰੀਕਾ - 72 ਲੱਖ ਮਾਮਲੇ
2. ਭਾਰਤ - 60 ਲੱਖ ਮਾਮਲੇ
3. ਬ੍ਰਾਜ਼ੀਲ - 47 ਲੱਖ ਮਾਮਲੇ
4. ਰੂਸ - 11 ਲੱਖ ਮਾਮਲੇ
5. ਕੋਲੰਬੀਆ - 8 ਲੱਖ ਮਾਮਲੇ