ਕੋਰੋਨਾ ਦਾ ਸ਼ਿਕਾਰ ਹੋਣ ''ਤੇ ਡਾਕ ਕਰਮਚਾਰੀਆਂ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਆਵਜ਼ਾ
Saturday, Apr 18, 2020 - 06:16 PM (IST)
ਨਵੀਂ ਦਿੱਲੀ- ਕੋਰੋਨਾ ਵਾਇਰਸ ਦੌਰਾਨ ਡਿਊਟੀ ਕਰਨ ਵਾਲੇ ਡਾਕ ਕਰਮਚਾਰੀਆਂ ਨੂੰ ਇਨਫੈਕਟਿਡ ਹੋਣ 'ਤੇ 10 ਲੱਖ ਰੁਪਏ ਦਾ ਮੁਆਵਜ਼ਾ ਮਿਲੇਗਾ। ਡਾਕ ਵਿਭਾਗ ਜ਼ਰੂਰੀ ਸੇਵਾਵਾਂ ਅਧੀਨ ਆਉਂਦਾ ਹੈ ਅਤੇ ਸਮਾਜਿਕ ਸੇਵਾਵਾਂ ਲਈ ਆਪਣੇ ਫਰਜ਼ ਦਾ ਪਾਲਣ ਕਰ ਰਿਹਾ ਹੈ। ਡਾਕ ਸੰਚਾਰ ਵਿਭਾਗ ਨੇ ਅੱਜ ਜਾਰੀ ਬਿਆਨ 'ਚ ਕਿਹਾ ਕਿ ਗ੍ਰਾਮੀਣ ਡਾਕ ਸੇਵਕਾਂ ਸਮੇਤ ਸਾਰੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ 'ਤੇ 10 ਲੱਖ ਰੁਪਏ ਦੇ ਮੁਆਵਜ਼ੇ ਦਾ ਫੈਸਲਾ ਲਿਆ ਗਿਆ ਹੈ।
ਇਸ ਤੋਂ ਇਲਾਵਾ ਡਾਕ ਕਰਮਚਾਰੀ ਸਥਾਨਕ ਸੂਬਾ ਪ੍ਰਸ਼ਾਸਨ ਅਤੇ ਪੁਲਸ ਨਾਲ ਸੰਪਰਕ ਕਰਕੇ ਦੇਸ਼ਭਰ 'ਚ ਕੋਵਿਡ-19 ਕਿੱਟ, ਭੋਜਣ ਦੇ ਪੈਕੇਟ, ਰਾਸ਼ਨ ਅਤੇ ਜ਼ਰੂਰੀ ਦਵਾਈਆਂ ਆਦਿ ਵੀ ਡਾਕ ਕਰ ਰਿਹਾ ਹੈ। ਇਸ ਤਰ੍ਹਾਂ ਡਾਕ ਕਰਮਚਾਰੀ ਕੋਰੋਨਾ ਸੰਕਟ ਦੇ ਸਮੇਂ 'ਚ ਸਮਾਜਿਕ ਕਾਰਣਾਂ ਦੀ ਸੇਵਾ ਕਰਨ ਦੇ ਨਾਲ-ਨਾਲ ਵਿਭਾਗ ਡਿਊਟੀ ਦਾ ਪਾਲਣ ਕਰ ਰਹੇ ਹਨ।
ਸੰਚਾਰ ਵਿਭਾਗ ਨੇ ਅੱਜ ਇਥੇ ਜਾਰੀ ਬਿਆਨ 'ਚ ਕਿਹਾ ਕਿ ਕੋਰੋਨਾ ਦੀ ਸਥਿਤੀ 'ਚ ਡਿਊਟੀ 'ਤੇ ਲਾਏ ਜਾਣ ਦੌਰਾਨ ਬੀਮਾਰੀ ਦੇ ਸ਼ਿਕਾਰ ਹੋਣ ਵਾਲੇ ਗ੍ਰੀਮਣ ਡਾਕ ਸੇਵਕ ਸਮੇਤ ਸਾਰੇ ਡਾਕ ਕਰਮਚਾਰੀਆਂ ਨੂੰ 10 ਲੱਖ ਰੁਪਏ ਦਾ ਮੁਆਵਜ਼ੇ ਦੇ ਭੁਗਤਾਨ ਕਰਨ ਦਾ ਫੈਸਲਾ ਲਿਆ ਗਿਆ ਹੈ।ਇਹ ਦਿਸ਼ਾ-ਨਿਰਦੇਸ਼ ਤੁਰੰਤ ਲਾਗੂ ਹੋਣਗੇ ਅਤੇ ਕੋਰੋਨਾ ਸੰਕਟ ਸਮਾਪਤ ਹੋਣ ਤੱਕ ਜਾਰੀ ਰਹਿਣਗੇ।