ਕੋਰੋਨਾ ਸੰਕਟ: ਦਲਾਈਲਾਮਾ ਨੇ PM ਮੋਦੀ ਨੂੰ ਲਿਖੀ ਚਿੱਠੀ

Wednesday, Apr 01, 2020 - 12:20 PM (IST)

ਕੋਰੋਨਾ ਸੰਕਟ: ਦਲਾਈਲਾਮਾ ਨੇ PM ਮੋਦੀ ਨੂੰ ਲਿਖੀ ਚਿੱਠੀ

ਧਰਮਸ਼ਾਲਾ-ਤਿੱਬਤ ਦੇ ਧਰਮਗੁਰੂ ਦਲਾਈਲਾਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਭਾਰਤ ਦੁਆਰਾ ਚੁੱਕੇ ਗਏ ਯਤਨਾਂ ਨੂੰ ਆਪਣਾ ਸਮਰਥਨ ਦਿੰਦੇ ਹਨ। ਦਲਾਈਲਾਮਾ ਦੇ ਦਫਤਰ ਵੱਲੋਂ ਤਿੱਬਤ ਦੇ ਧਾਰਮਿਕ ਨੇਤਾ ਨੇ ਆਪਣੇ ਫੰਡ 'ਚੋਂ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੰਸੀ ਸਥਿਤੀ ਰਾਹਤ ਫੰਡ (ਪੀ.ਐੱਮ ਕੇਅਰਸ ਫੰਡ) 'ਚ ਸਹਾਇਤਾ ਰਾਸ਼ੀ ਵੀ ਦਿੱਤੀ। ਉਨ੍ਹਾਂ ਦੇ ਕਰਮਚਾਰੀਆਂ ਨੇ ਵੀ ਇਸ ਫੰਡ 'ਚ ਆਪਣੇ ਇਕ ਦਿਨ ਦਾ ਵੇਤਨ ਦਾਨ ਦਿੱਤਾ ਹੈ। 

ਦਲਾਈਲਾਮਾ ਨੇ ਕਿਹਾ ਹੈ ਕਿ ਇਹ ਫੰਡ ਉਨ੍ਹਾਂ ਲੋਕਾਂ ਨੂੰ ਤਰੁੰਤ ਮਦਦ ਪਹੁੰਚਾਏਗਾ ਜੋ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਗਏ ਪੱਤਰ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਦੁਨੀਆ ਦੇ ਸਾਹਮਣੇ ਇਸ ਵਾਇਰਸ ਦੇ ਕਾਰਨ ਪੇਸ਼ ਆਈਆਂ ਚੁਣੌਤੀਆਂ ਨਾਲ ਨਿਪਟਣ ਲਈ ਹੋਰ ਸਾਰਕ ਦੇਸ਼ਾਂ ਨਾਲ ਮਿਲ ਕੇ ਚੁੱਕੇ ਗਏ ਕਦਮਾਂ ਲਈ ਉਹ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕਰਦੇ ਹਨ।

ਪੀ.ਐੱਮ. ਮੋਦੀ ਨੇ 15 ਮਾਰਚ ਨੂੰ ਵੀਡੀਓ ਕਾਨਫਰੰਸ ਰਾਹੀਂ ਸਾਰਕ ਦੇਸ਼ਾਂ ਦੇ ਨੇਤਾਵਾਂ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ ਸੀ ਅਤੇ ਕਿਹਾ ਸੀ ਕਿ ਦੇਸ਼ਾਂ ਦੇ ਸਿਹਤ ਕਰਮਚਾਰੀਆ ਨੂੰ ਨਾਲ ਆਉਣਾ ਚਾਹੀਦਾ ਹੈ ਅਤੇ ਇਸ ਮਹਾਮਾਰੀ ਖਿਲਾਫ ਮਿਲ ਕੇ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਉਨ੍ਹਾਂ ਨੇ ਇਸ ਦੌਰਾਨ ਆਪਣਾ ਫੰਡ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਦਿੱਤਾ ਸੀ।


author

Iqbalkaur

Content Editor

Related News