ਹਰਿਆਣਾ ''ਚ ਕੋਰੋਨਾ ਦਾ ਕਹਿਰ ਜਾਰੀ, 16 ਨਵੇਂ ਮਾਮਲਿਆਂ ਦੀ ਪੁਸ਼ਟੀ

05/11/2020 3:54:52 PM

ਚੰਡੀਗੜ੍ਹ-ਹਰਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਪੀੜਤਾਂ ਦੀ ਗਿਣਤੀ ਵਧ ਕੇ 719 ਤੱਕ ਪਹੁੰਚ ਗਈ ਹੈ ਜਦਕਿ 300 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਨ੍ਹਾਂ 'ਚੋਂ 10 ਦੀ ਮੌਤ ਵੀ ਹੋ ਗਈ ਹੈ। ਸੂਬੇ 'ਚ ਹੁਣ 409 ਸਰਗਰਮ ਮਾਮਲੇ ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਨੇ ਕੋਰੋਨਾ ਦਾ ਸਥਿਤੀ ਨੂੰ ਲੈ ਕੇ ਜਾਰੀ ਸਵੇਰ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਹੈ। ਸੂਬੇ 'ਚ ਕੋਰੋਨਾ ਦੇ ਝੱਜਰ 'ਚ 9, ਸੋਨੀਪਤ ਤੋਂ 5, ਮਹਿੰਦਰਗੜ੍ਹ ਅਤੇ ਚਰਖੀ ਦਾਦਰੀ ਤੋਂ 1-1 ਮਾਮਲਾ ਸਾਹਮਣੇ ਆਇਆ ਹੈ। 

ਦੱਸਣਯੋਗ ਹੈ ਕਿ ਸੂਬੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਪਛਾਣ ਦਾ ਅੰਕੜਾ ਹੁਣ 37531 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 23468 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 14063 ਨਿਗਰਾਨੀ 'ਚ ਹਨ। ਹੁਣ ਤੱਕ 58352 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 52346 ਨੈਗੇਟਿਵ ਅਤੇ 14 ਇਟਲੀ ਦੇ ਨਾਗਰਿਕਾਂ ਸਮੇਤ 719 ਪਾਜ਼ੇਟਿਵ ਪਾਏ ਗਏ ਹਨ। 5287 ਸੈਂਪਲਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। 


Iqbalkaur

Content Editor

Related News