ਮੋਟੇ ਲੋਕਾਂ ਲਈ ਕੋਰੋਨਾ ਹੋ ਸਕਦਾ ਹੈ ਘਾਤਕ, ਜਾ ਸਕਦੀ ਹੈ ਜਾਨ
Thursday, Feb 10, 2022 - 01:27 AM (IST)
ਨਵੀਂ ਦਿੱਲੀ (ਹੈਲਥ ਡੈਸਕ) :- ਹੁਣੇ ਜਿਹੇ ਹੋਏ ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਤੋਂ ਕੋਈ ਵੀ ਵਿਅਕਤੀ ਪ੍ਰਭਾਵਿਤ ਹੋ ਸਕਦਾ ਹੈ ਪਰ ਮੋਟਾਪੇ ਦੇ ਸ਼ਿਕਾਰ ਲੋਕਾਂ ਲਈ ਇਹ ਜਾਨਲੇਵਾ ਹੈ। ਇਹ ਅਧਿਐਨ ‘ਨੇਚਰ’ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ, ਜੋ ਬ੍ਰਿਟੇਨ ਦੀ ਯੂਨੀਵਰਸਿਟੀ ਆਫ ਲੀਸੈਸਟਰ ਦੇ ਵਿਗਿਆਨੀਆਂ ਨੇ ਕੀਤਾ ਹੈ। ਮੋਟਾਪਾ ਅਤੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਰਮਿਆਨ ਸਬੰਧ ਨੂੰ ਸਮਝਣ ਲਈ ਆਪਣੀ ਤਰ੍ਹਾਂ ਦਾ ਇਹ ਪਹਿਲਾ ਅਧਿਐਨ ਹੈ। ਵਿਗਿਆਨੀਆਂ ਨੇ ਅਧਿਐਨ ਵਿਚ ਲਗਭਗ 1 ਕਰੋੜ 26 ਲੱਖ ਲੋਕਾਂ ਨੂੰ ਸ਼ਾਮਲ ਕੀਤਾ। ਉਨ੍ਹਾਂ ਵੇਖਿਆ ਕਿ ਦੱਖਣੀ ਏਸ਼ੀਆ ਵਿਚ ਰਹਿ ਰਹੇ ਅਜਿਹੇ ਲੋਕ ਜੋ ਮੋਟਾਪੇ ਦੇ ਸ਼ਿਕਾਰ ਹਨ, ਲਈ ਕੋਰੋਨਾ ਜਾਨਲੇਵਾ ਹੋ ਸਕਦਾ ਹੈ।
ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਦੱਖਣੀ ਏਸ਼ੀਆਈ ਮੋਟੇ ਲੋਕਾਂ ਨੂੰ ਵੱਧ ਖਤਰਾ
ਇਹ ਅਧਿਐਨ ਬ੍ਰਿਟੇਨ ’ਚ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਕੀਤਾ ਗਿਆ। ਅਧਿਐਨ ਵਿਚ ਕਈ ਨਸਲਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਵਿਗਿਆਨੀਆਂ ਨੇ ਲਗਭਗ 30067 ਗੋਰੇ ਲੋਕਾਂ, 1208 ਸ਼ਵੇਤ ਲੋਕਾਂ, 1831 ਦੱਖਣੀ ਏਸ਼ੀਆਈ ਅਤੇ 845 ਹੋਰ ਨਸਲਾਂ ਦੇ ਲੋਕਾਂ ਦੀ ਮੌਤ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਜੇ ਨਸਲ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਏਸ਼ੀਆਈ ਮੋਟੇ ਲੋਕਾਂ ’ਚ ਕੋਰੋਨਾ ਕਾਰਨ ਜਾਨ ਜਾਣ ਦਾ ਖਤਰਾ ਸਭ ਤੋਂ ਵੱਧ ਹੈ। ਘੱਟ ਬੀ. ਐੱਮ. ਆਈ. ਵਾਲੇ ਦੱਖਣੀ ਏਸ਼ੀਆਈ ਵਿਅਕਤੀਆਂ ਨੂੰ ਵੱਧ ਬੀ. ਐੱਮ. ਆਈ. ਵਾਲੇ ਗੋਰੇ ਵਿਅਕਤੀਆਂ ਜਿੰਨਾ ਹੀ ਮੌਤ ਦਾ ਖਤਰਾ ਹੁੰਦਾ ਹੈ। ਬੀ. ਐੱਮ. ਆਈ. ਇਕ ਮੀਟ੍ਰਿਕ ਸਿਸਟਮ ਹੈ, ਜਿਸ ਦੀ ਵਰਤੋਂ ਭਾਰ ਮਾਪਣ ਲਈ ਕੀਤੀ ਜਾਂਦੀ ਹੈ।
ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ
ਬਹੁਤ ਘੱਟ ਭਾਰ ਵਾਲਿਆਂ ਲਈ ਵੀ ਘਾਤਕ
ਕੋਰੋਨਾ ਨਾਲ ਮੌਤ ਹੋਣ ’ਚ ਦੂਜਾ ਨੰਬਰ ਸ਼ਵੇਤ ਲੋਕਾਂ ਦਾ ਆਉਂਦਾ ਹੈ। ਜਿਨ੍ਹਾਂ ਨਸਲਾਂ ਦੇ ਲੋਕਾਂ ਨੂੰ ਕੋਰੋਨਾ ਨਾਲ ਮੌਤ ਦਾ ਖਤਰਾ ਸਭ ਤੋਂ ਵੱਧ ਹੈ, ਉਨ੍ਹਾਂ ਵਿਚ ਖੁਰਾਕ ਦੀ ਕਮੀ ਵੇਖੀ ਗਈ ਹੈ। ਇਹ ਲੋਕ ਉਮਰ ਵਧਣ ਦੇ ਨਾਲ ਮਾਸਪੇਸ਼ੀਆਂ ਗੁਆ ਦਿੰਦੇ ਹਨ। ਖੋਜੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਭਾਰ ਆਮ ਨਾਲੋਂ ਬਹੁਤ ਘੱਟ ਹੁੰਦਾ ਹੈ, ਕੋਰੋਨਾ ਉਨ੍ਹਾਂ ਲਈ ਵੀ ਜਾਨਲੇਵਾ ਸਾਬਤ ਹੋ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।