ਕੋਰੋਨਾ ਦੌਰਾਨ ਲੱਗੇ ਲਾਕਡਾਊਨ ਨੇ ਪੁਰਸ਼ਾਂ ਨੂੰ ਰਸੋਈ ਵੱਲ ਕੀਤਾ ਆਕਰਸ਼ਿਤ

Monday, Sep 26, 2022 - 05:18 PM (IST)

ਕੋਰੋਨਾ ਦੌਰਾਨ ਲੱਗੇ ਲਾਕਡਾਊਨ ਨੇ ਪੁਰਸ਼ਾਂ ਨੂੰ ਰਸੋਈ ਵੱਲ ਕੀਤਾ ਆਕਰਸ਼ਿਤ

ਨਵੀਂ ਦਿੱਲੀ (ਵਾਰਤਾ)- ਪਤੀ ਅਤੇ ਪਤਨੀ ਦੋਹਾਂ ਦੇ ਕੰਮਕਾਜੀ ਹੋਣ ਕਾਰਨ ਆਦਮੀ ਹੌਲੀ-ਹੌਲੀ ਰਸੋਈ 'ਚ ਖਾਣਾ ਬਣਾਉਣ ਵਿਚ ਹੱਥ ਵੰਡਾ ਰਹੇ ਹਨ ਅਤੇ ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਨਾਲ ਰਸੋਈ ਵੱਲ ਪੁਰਸ਼ਾਂ ਦਾ ਆਕਰਸ਼ਨ ਵਧਿਆ ਹੈ। ਇਕ ਹਜ਼ਾਰ ਪਰਿਵਾਰਾਂ 'ਤੇ ਕੀਤੇ ਗਏ ਸਰਵੇਖਣ 'ਚ ਇਹ ਦਾਅਵਾ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਦੇਸ਼ 'ਚ 70 ਫੀਸਦੀ ਤੋਂ ਜ਼ਿਆਦਾ ਪਤੀ ਹੁਣ ਨਿਯਮਿਤ ਰੂਪ ਨਾਲ ਖਾਣਾ ਬਣਾਉਂਦੇ ਹਨ। ਕੋਰੋਨਾ ਦੌਰਾਨ ਜਾਂ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਖਾਣਾ ਪਕਾਉਣ ਲਈ 66 ਫੀਸਦੀ ਪਤੀਆਂ ਨੇ ਰਸੋਈ 'ਚ ਪ੍ਰਵੇਸ਼ ਕੀਤਾ। ਇਮਾਮੀ ਮੰਤਰ ਮਸਾਲਾ ਨੇ ਉਪਭੋਗਤਾਵਾਂ ਦੇ ਰਵੱਈਏ ਸੰਬੰਧ ਰੁਝਾਨਾਂ ਨੂੰ ਸਮਝਣ ਲਈ ਕ੍ਰਾਊਨਇਟ ਮਾਰਕੀਟ ਰਿਸਰਚ ਨਾਲ ਮਿਲ ਕੇ ਕਿਚਨ ਟਰੈਂਡਸ 'ਤੇ ਇਹ ਸਰਵੇਖਣ ਕੀਤਾ, ਜਿਸ 'ਚ 35 ਸਾਲ ਉਮਰ ਦੇ ਪੁਰਸ਼ਾਂ ਅਤੇ ਔਰਤਾਂ ਨੇ ਹਿੱਸਾ ਲਿਆ। ਇਸ 'ਚ ਭਾਰਤ ਦੇ ਉੱਚ ਅਤੇ ਮੱਧਮ ਵਰਗ ਦੇ ਪਰਿਵਾਰਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : ਕੇਰਲ ਦੇ ਅਨੂਪ ਲਈ ਮੁਸੀਬਤ ਬਣਿਆ 'ਅਲਾਦੀਨ ਦਾ ਚਿਰਾਗ', 25 ਕਰੋੜ ਜਿੱਤ ਘਰ ਰਹਿਣਾ ਹੋਇਆ ਮੁਸ਼ਕਲ

ਰਿਪੋਰਟ 'ਚ ਕਿਹਾ ਗਿਆ ਹੈ ਕਿ 74 ਫੀਸਦੀ ਵਿਆਹੇ ਪੁਰਸ਼ ਹਫ਼ਤੇ 'ਚ ਘੱਟੋ-ਘੱਟ 4 ਤੋਂ 5 ਵਾਰ ਖਾਣਾ ਪਕਾਉਣ 'ਚ ਹੱਥ ਵੰਡਾਉਂਦੇ ਹਨ। ਸਰਵੇਖਣ 'ਚ ਸ਼ਾਮਲ 93 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਖਾਣਾ ਪਕਾਉਣ ਨਾਲ ਆਪਸੀ ਪਿਆਰ ਨੂੰ ਉਤਸ਼ਾਹ ਮਿਲਦਾ ਹੈ। ਕੋਰੋਨਾ ਤੋਂ ਪਹਿਲਾਂ ਦੀ ਤੁਲਨਾ 'ਚ ਹੁਣ 97 ਫੀਸਦੀ ਪਰਿਵਾਰ ਖਾਣਾ ਪਕਾਉਣ ਲਈ ਸਿਹਤਮੰਦ ਸਮੱਗਰੀਆਂ ਦਾ ਇਸਤੇਮਾਲ ਕਰ ਰਹੇ ਹਨ। ਸਰਵੇਖਣ 'ਚ ਸ਼ਾਮਲ 95 ਫੀਸਦੀ ਪਰਿਵਾਰਾਂ ਦਾ ਕਹਿਣਾ ਹੈ ਕਿ ਕੋਰਨਾ ਤੋਂ ਬਾਅਦ ਉਨ੍ਹਾਂ ਦੇ ਘਰ ਬਣੇ ਖਾਣੇ 'ਚ ਵਿਭਿੰਨਤਾ ਆਈ ਹੈ। 92 ਫੀਸਦੀ ਲੋਕਾਂ ਨੇ ਸੰਕੇਤ ਦਿੱਤਾ ਕਿ ਉਹ ਮਸਾਲਿਆਂ ਦੀਆਂ ਵੱਖ-ਵੱਖ ਕਿਸਮਾਂ ਦੀ ਵਰਤੋਂ ਕਰ ਰਹੇ ਹਨ। 88 ਫੀਸਦੀ ਘਰਾਂ ਤੋਂ ਇਹ ਸੰਕੇਤ ਮਿਲਿਆ ਕਿ ਉਹ ਹੁਣ ਤਾਜ਼ੇ ਫ਼ਲ ਅਤੇ ਸਬਜ਼ੀਆਂ ਜ਼ਿਆਦਾ ਖਾਣ ਲੱਗੇ ਹਨ। 53 ਫੀਸਦੀ ਘਰਾਂ 'ਚ ਫਰੋਜ਼ਨ ਫੂਡ ਦੀ ਖਪਤ ਵਧਣ ਦਾ ਵੀ ਸੰਕੇਤ ਮਿਲਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News