ਜਾਣੋ ਕੋਰੋਨਾ ਕਾਲ ਦੌਰਾਨ ਵੀ ਖੇਤੀ ਉਤਪਾਦਨ ਕਿੰਨਾ ਕੁ ਹੈ ਵਧਿਆ (ਵੀਡੀਓ)
Sunday, Sep 13, 2020 - 06:33 PM (IST)
ਜਲੰਧਰ (ਬਿਊਰੋ) - ਸਾਡੇ ਦੇਸ਼ ਅੰਦਰ ਖੇਤੀ ਦਾ ਉਤਪਾਦਨ ਬਹੁਤ ਵਧਿਆ ਹੈ। ਇਸ ਗੱਲ ਦਾ ਖ਼ੁਲਾਸਾ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਆਪਣੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉਤਪਾਦਨ ਵਧਣ ਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧੀ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟਾਰਗੈੱਟ ਹਾਲੇ ਬੜੀ ਦੂਰ ਹੈ।
ਗਊ ਦੇ ਮਾਸ ’ਤੇ ਪਾਬੰਦੀ ਲਗਾਉਣ ਜਾ ਰਿਹਾ ਹੈ ਸ਼੍ਰੀਲੰਕਾ, ਜਾਣੋ ਕਿਉਂ (ਵੀਡੀਓ)
ਉਂਜ ਹਾਲਾਤ ਭਾਵੇਂ ਕਿੰਨੇ ਹੀ ਮਾੜੇ ਕਿਉਂ ਨਾ ਹੋਣ, ਕੋਰੋਨਾ ਕਾਲ ਦੌਰਾਨ ਵੀ ਖੇਤੀ ਉਤਪਾਦਨ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਿਆ। ਇਹ ਸਾਲ ਦਰ ਸਾਲ ਵਧਦਾ ਹੀ ਜਾ ਰਿਹਾ ਹੈ। ਸਾਲ 2017-18 ਦੌਰਾਨ ਖੇਤੀ ਉਤਪਾਦਨ 850 ਲੱਖ ਟਨ ਸੀ। ਜੋ ਅਗਲੇ ਵਰ੍ਹੇ ਵੀ ਤਕਰੀਬਨ ਉਹੀ ਰਿਹਾ। ਪਰ ਸਾਲ 2019-20 ਦੌਰਾਨ ਇਹ 4 ਫੀਸਦੀ ਵਧਿਆ ਹੈ ਅਤੇ ਵਧ ਕੇ 967 ਲੱਖ ਟਨ ਹੋ ਗਿਆ ਹੈ।
ਦੱਸ ਦੇਈਏ ਕਿ 2 ਸਾਲ ਦਾ ਇਹ ਵਾਧਾ 117 ਲੱਖ ਟਨ ਦਾ ਹੈ। ਦੂਜੇ ਪਾਸੇ ਦੇਸ਼ ’ਚ ਹਾਰਟੀਕਲਚਰ ਉਤਪਾਦਨ ਵੀ ਵਧਿਆ ਹੈ। ਇੱਕ ਰਿਪੋਰਟ ਮੁਤਾਬਕ ਸਾਲ 2017-18 ਤੋਂ 2019-20 ਦੌਰਾਨ, ਦੋ ਸਾਲਾਂ ਵਿੱਚ ਇਹ 2.81 ਫੀਸਦੀ ਵਧਿਆ ਹੈ। ਸਾਲ 2018-19 ਦੇ ਮੁਕਾਬਲੇ ਇੱਕ ਸਾਲ ਵਿੱਚ ਹੀ ਇਹ 3 ਫੀਸਦੀ ਤੋਂ ਜ਼ਿਆਦਾ ਵਧਿਆ ਹੈ। ਪਿਛਲੇ ਇੱਕ ਸਾਲ ਦੌਰਾਨ ਹਾਰਟੀਕਲਚਰ ਉਤਪਾਦਨ 87.58ਲੱਖ ਟਨ ਵਧਿਆ ਹੈ ਅਤੇ ਪਿਛਲੇ ਦੋ ਸਾਲਾਂ ਚ ਇਸ ਦਾ ਉਤਪਾਦਨ 93 ਲੱਖ ਟਨ ਤੋਂ ਵੀ ਜ਼ਿਆਦਾ ਹੋਇਆ ਹੈ।
ਦਾਸਤਾਂ ਕਾਲੇਪਾਣੀਆਂ ਦੀ : ‘ਅੱਖਾਂ ਸਾਹਮਣਿਓਂ ਦੀ ਗੁਜ਼ਰ ਜਾਂਦੇ ਨੇ ਹੌਲਨਾਕ ਤਸੀਹਿਆਂ ਭਰਪੂਰ ਦ੍ਰਿਸ਼’
ਕੇਂਦਰ ਸਰਕਾਰ ਦੇ ਸੰਗਠਨ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ ਮੁਤਾਬਕ ਇੱਕ ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਮਹੀਨੇ ਦੀ 7300 ਰੁਪਏ ਤੱਕ ਦੀ ਕਮਾਈ ਹੁੰਦੀ ਹੈ। ਜਿਨ੍ਹਾਂ ਕਿਸਾਨਾਂ ਕੋਲ ਇੱਕ ਤੋਂ ਦੋ ਹੈਕਟੇਅਰ ਜ਼ਮੀਨ ਹੈ, ਉਨ੍ਹਾਂ ਪਰਿਵਾਰਾਂ ਦੀ ਆਮਦਨ 11810 ਰੁਪਏ ਹੈ। ਚਾਰ ਤੋਂ ਦਸ ਹੈਕਟੇਅਰ ਜ਼ਮੀਨ ਵਾਲੇ ਵੱਡੇ ਕਿਸਾਨਾਂ ਦੀ ਆਮਦਨ 31560 ਰੁਪਏ ਹੈ। ਜੇਕਰ ਔਸਤ ਵੇਖੀ ਜਾਵੇ ਤਾਂ ਛੇ ਸਾਲਾਂ ’ਚ ਕਿਸਾਨਾਂ ਦੀ ਕਮਾਈ ਸਿਰਫ਼ 4000 ਰੁਪਏ ਵਧੀ ਹੈ।
ਕੇਂਦਰ ਸਰਕਾਰ ਹਰ ਛੋਟੇ ਕਿਸਾਨ ਪਰਿਵਾਰ ਨੂੰ ਸਾਲਾਨਾ 6000 ਹਜ਼ਾਰ ਰੁਪਏ ਪੀ.ਐੱਮ. ਕਿਸਾਨ ਨਿਧੀ ਸਕੀਮ ਤਹਿਤ ਦਿੰਦੀ ਹੈ। ਇਹ ਉਨ੍ਹਾਂ ਦੀ ਸਾਲਾਨਾ ਆਮਦਨ ਦਾ ਸਿਰਫ 6 ਫੀਸਦੀ ਹੈ। ਇਸ ਮਾਮਲੇ ਦੇ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਸੁਣਦੇ ਰਹੋ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ