ਕੋਰੋਨਾ: ਬੰਗਾਲ ''ਚ 4 ਸੂਬਿਆਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਲਈ ਨੈਗੇਟਿਵ ਰਿਪੋਰਟ ਜ਼ਰੂਰੀ

Thursday, Feb 25, 2021 - 01:33 AM (IST)

ਕੋਰੋਨਾ: ਬੰਗਾਲ ''ਚ 4 ਸੂਬਿਆਂ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਲਈ ਨੈਗੇਟਿਵ ਰਿਪੋਰਟ ਜ਼ਰੂਰੀ

ਕੋਲਕਾਤਾ : ਦੇਸ਼ਭਰ ਵਿੱਚ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਣ ਮੁਹਿੰਮ ਜਾਰੀ ਹੈ। ਇਸ ਦੌਰਾਨ ਮਹਾਰਾਸ਼ਟਰ, ਕੇਰਲ ਸਮੇਤ ਕਈ ਸੂਬਿਆਂ ਵਿੱਚ ਰੋਜਾਨਾ ਦੇ ਕੇਸ ਵਿੱਚ ਵਾਧਾ ਹੋਣ ਲੱਗਾ ਹੈ। ਨਾਲ ਹੀ ਕੋਰੋਨਾ ਵਾਇਰਸ ਦੇ ਦੋ ਨਵੇਂ ਵੇਰੀਅੰਟ ਮਿਲਣ ਨਾਲ ਭਾਜੜ ਮੱਚ ਗਈ ਹੈ। ਅਜਿਹੇ ਵਿੱਚ ਫਿਰ ਬੰਗਾਲ ਸਰਕਾਰ ਹਰਕਤ ਵਿੱਚ ਆ ਗਈ ਹੈ। ਨਾਲ ਹੀ ਜਹਾਜ਼ ਰਾਹੀਂ ਆਉਣ ਵਾਲੇ ਯਾਤਰੀਆਂ ਲਈ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਜਿਸ ਦੇ ਤਹਿਤ ਕੁੱਝ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣੀ ਜ਼ਰੂਰੀ ਹੈ।


ਬੰਗਾਲ ਸਿਹਤ ਵਿਭਾਗ ਵਲੋਂ ਜਾਰੀ ਨਿਰਦੇਸ਼ ਮੁਤਾਬਕ ਜੇਕਰ ਮਹਾਰਾਸ਼ਟਰ, ਕੇਰਲ, ਕਰਨਾਟਕ ਜਾਂ ਫਿਰ ਤੇਲੰਗਾਨਾ ਵਲੋਂ ਕੋਈ ਯਾਤਰੀ ਫਲਾਈਟ ਰਾਹੀਂ ਬੰਗਾਲ ਆਉਂਦਾ ਹੈ, ਤਾਂ ਉਸ ਦੇ ਕੋਲ ਕੋਰੋਨਾ ਵਾਇਰਸ ਦੀ ਨੈਗੇਟਿਵ ਰਿਪੋਰਟ ਜਰੂਰੀ ਹੈ। ਇਹ ਰਿਪੋਰਟ 72 ਘੰਟੇ ਦੇ ਅੰਦਰ ਦੀ ਅਤੇ RT-PCR ਹੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਯਾਤਰੀ ਕੋਲ ਨੈਗੇਟਿਵ ਰਿਪੋਰਟ ਨਹੀਂ ਹੋਈ ਤਾਂ ਉਸ ਨੂੰ ਏਅਰਪੋਰਟ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ। ਸਿਹਤ ਵਿਭਾਗ ਮੁਤਾਬਕ ਇਹ ਨਵੇਂ ਨਿਰਦੇਸ਼ 27 ਫਰਵਰੀ ਤੋਂ ਸੂਬੇ ਦੇ ਸਾਰੇ ਏਅਰਪੋਰਟਾਂ 'ਤੇ ਲਾਗੂ ਹੋਣਗੇ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News