ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ ''ਚ ਦੇਣਾ ਪਿਆ ਇਹ ਸਬੂਤ

Sunday, Dec 06, 2020 - 06:13 PM (IST)

ਕੋਰੋਨਾ ਦੇ ਡਰ ਤੋਂ ਪਤੀ ਨੇ ਬਣਾਈ ਦੂਰੀ, ਹੁਣ ਕੋਰਟ ''ਚ ਦੇਣਾ ਪਿਆ ਇਹ ਸਬੂਤ

ਭੋਪਾਲ: ਸਾਲ 2020 'ਚ ਕੋਰੋਨਾ ਵਾਇਰਸ ਹਰ ਇਕ ਲਈ ਵੱਡੀ ਪਰੇਸ਼ਾਨੀ ਲੈ ਕੇ ਆਇਆ ਹੈ ਪਰ ਮੱਧ ਪ੍ਰਧੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਸ਼ਖਸ ਦੇ ਲਈ ਕੋਰੋਮਾ ਵਾਇਰਸ ਨੇ ਅਜਿਹੀ ਮੁਸ਼ਕਲ ਖੜ੍ਹੀ ਕਰ ਦਿੱਤੀ ਕਿ ਉਹ ਇਸ ਗਮ ਤੋਂ ਬਾਹਰ ਨਹੀਂ ਆ ਸਕਿਆ। ਦਰਅਸਲ ਕੋਰੋਨਾ ਵਾਇਰਸ ਦੇ ਕਾਰਨ ਇਕ ਪਤੀ 'ਤੇ ਉਸ ਦੀ ਪਤਨੀ ਨੇ ਇੰਨਾ ਵੱਡਾ ਦੋਸ਼ ਲਗਾ ਦਿੱਤਾ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਸੀ। ਪਤੀ ਨੂੰ ਖ਼ੁਦ ਨੂੰ ਸਹੀ ਸਾਬਤ ਕਰਨ ਲਈ ਨਾ ਕੇਵਲ ਜ਼ਿਲ੍ਹਾ ਕਾਨੂੰਨੀ ਅਥਾਰਟੀ ਦੇ ਚੱਕਰ ਕੱਟਣੇ ਪਏ, ਸਗੋਂ ਆਪਣੀ ਮਰਦਾਨਗੀ ਦਾ ਸਰਟੀਫਿਕੇਟ ਵੀ ਦੇਣਾ ਪੈ ਗਿਆ। ਹਾਲਾਂਕਿ ਸਚ ਝੂਠ ਦੀ ਇਸ ਲੜਾਈ 'ਚ ਪਤੀ ਦੀ ਜਿੱਤ ਹੋਈ।

 

ਇਹ ਵੀ ਪੜ੍ਹੋ:  ਕੈਪਟਨ-ਬਾਦਲ ਦੇ ਫ੍ਰੈਂਡਲੀ ਮੈਚ ਦੀ ਦਹਾਕਿਆਂ ਤੋਂ ਸਜ਼ਾ ਭੁਗਤ ਰਿਹੈ ਪੰਜਾਬ : ਭਗਵੰਤ ਮਾਨ

ਜਾਣਕਾਰੀ ਮੁਤਾਬਕ ਭੋਪਾਲ ਜ਼ਿਲ੍ਹਾ ਕਾਨੂੰਨੀ ਅਥਾਰਟੀ 'ਚ ਇਕ ਪਤਨੀ ਨੇ ਸ਼ੁੱਕਰਵਾਰ ਨੂੰ ਆਪਣੇ ਪਤਨੀ ਨਾਲ ਭਰਨ ਪੋਸ਼ਣ ਲਈ ਅਰਜ਼ੀ ਦਿੱਤੀ। ਉਸ ਨੇ ਪਤੀ 'ਤੇ ਦੋਸ਼ ਲਗਾਇਆ ਕਿ ਉਸ ਦਾ ਪਤੀ ਉਸ ਨੂੰ ਵਿਆਹੁਤਾ ਸੁੱਖ ਨਹੀਂ ਦੇ ਪਾਉਂਦਾ। ਸਹੁਰੇ ਵਾਲੇ ਵੀ ਉਸ ਨੂੰ ਪਰੇਸ਼ਾਨ ਕਰਦੇ ਹਨ। ਨਾਲ ਹੀ ਪਤੀ ਫੋਨ 'ਤੇ ਤਾਂ ਬੇਹੱਦ ਰੋਮੈਂਟਿਕ ਹੈ ਪਰ ਮੇਰੇ ਕੋਲੋਂ ਦੂਰੀ ਬਣਾ ਕੇ ਰੱਖਦੇ ਹਨ ਜਦੋਂ ਇਹ ਗੱਲ ਸਹੁਰਿਆਂ ਵਾਲਿਆਂ ਨੂੰ ਦੱਸੀ ਤਾਂ ਉਹ ਆਪਣੇ ਪੁੱਤਰ ਦਾ ਹੀ ਪੱਖ ਲੈਣ ਲੱਗੇ। ਇਸ ਤੋਂ ਦੁਖੀ ਹੋ ਕੇ ਪਤਨੀ ਨੇ ਕਾਨੂੰਨ ਦਾ ਸਹਾਰਾ ਲਿਆ। 

ਇਹ ਵੀ ਪੜ੍ਹੋ: ਸਾਦਿਕ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸ਼ਰੇਆਮ ਕੀਤਾ ਨੌਜਵਾਨ ਦਾ ਕਤਲ

ਮੀਡੀਆ ਰਿਪੋਰਟ ਦੇ ਮੁਤਾਬਕ ਕੁੜੀ-ਮੁੰਡੇ ਦਾ ਵਿਆਹ ਇਸ ਸਾਲ 29 ਜੂਨ ਨੂੰ ਹੋਇਆ ਸੀ ਪਰ ਪਤੀ ਹਮੇਸ਼ਾ ਪਤਨੀ ਤੋਂ ਦੂਰੀ ਬਣਾ ਕੇ ਰੱਖਦਾ ਜੋ ਦੇਵਾਂ ਦੇ 'ਚ ਤਕਰਾਰ ਦਾ ਕਾਰਨ ਬਣ ਗਿਆ। ਪਤਨੀ ਇਨ੍ਹਾਂ ਸਾਰਿਆਂ ਤੋਂ ਤੰਗ ਆ ਕੇ ਪੇਕੇ ਚਲੀ ਗਈ। 2 ਦਸੰਬਰ ਨੂੰ ਜਨਾਨੀ ਨੇ ਜ਼ਿਲ੍ਹਾ ਕਾਨੂੰਨੀ ਅਤਾਰਟੀ 'ਚ ਭਰਨ ਪੋਸ਼ਣ ਦੀ ਅਰਜ਼ੀ ਦਿੱਤੀ। ਜਦੋਂ ਗੱਲ ਪਤੀ ਤੱਕ ਪਹੁੰਚੀ ਤਾਂ ਉਸ ਨੇ ਅਥਾਰਟੀ ਦੇ ਸਾਹਮਣੇ ਖ਼ੁਲਾਸਾ ਕੀਤਾ ਕਿ ਵਿਆਹ ਦੇ ਬਾਅਦ ਹੀ ਪਤਨੀ ਦੇ ਪਰਿਵਾਰ ਵਾਲੇ ਪਾਜ਼ੇਟਿਵ ਹੋ ਗਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਸ ਦੀ ਪਤਨੀ ਨੂੰ ਵੀ ਕੋਰੋਨਾ ਹੋ ਗਿਆਹੈ। ਇਸੇ ਡਰ ਤੋਂ ਉਹ ਪਤਨੀ ਦੇ ਕੋਲ ਨਹੀਂ ਗਿਆ ਅਤੇ ਸੋਸ਼ ਡਿਸਟੈਂਸਿੰਗ ਦੇ ਨਿਯਮ ਦਾ ਪਾਲਣ ਕੀਤਾ।

ਇਹ ਵੀ ਪੜ੍ਹੋ:  ਸ੍ਰੀ ਮੁਕਤਸਰ ਸਾਹਿਬ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ

ਜਨਾਨੀ ਆਪਣੀ ਜਿੱਦ 'ਤੇ ਅੜੀ ਰਹੀ ਅਤੇ ਪਤੀ ਦੀ ਮਰਦਾਨਗੀ 'ਤੇ ਵੀ ਸਵਾਲ ਖੜ੍ਹੇ ਕਰ ਦਿੱਤੇ। ਮਾਮਲਾ ਵੱਧਦਾ ਦੇਖ ਜ਼ਿਲ੍ਹਾ ਕਾਨੂੰਨੀ ਅਥਾਰਟੀ ਨੇ ਨੌਜਵਾਨ ਨੂੰ ਮੈਡੀਕਲ ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਨੌਜਵਾਨ ਨੇ ਅਥਾਰਟੀ ਦੇ ਸਾਹਮਣੇ ਆਪਣੀ ਮੈਡੀਕਲ ਰਿਪੋਰਟ ਰੱਖੀ, ਜਿਸ 'ਚ ਉਹ ਫਿੱਟ ਸੀ। ਇਸ ਦੇ ਬਾਅਦ ਸਭ ਸਾਫ਼ ਹੋ ਗਿਆ ਅਤੇ ਦੋਵਾਂ ਨੂੰ ਕਾਉਂਸਲਿੰਗ ਕਰਵਾਈ। ਆਖ਼ਿਰਕਾਰ ਦੋਵੇਂ ਮੰਨ ਗਏ ਅਤੇ ਮਾਮਲਾ ਨਿਪਟ ਗਿਆ। ਇਸ ਮਾਮਲੇ 'ਚ ਜ਼ਿਲ੍ਹਾ ਕਾਨੂੰਨੀ ਅਥਾਰਟੀ ਦੇ ਸਕੱਤਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਕਾਉਂਸਲਿੰਗ ਦੌਰਾਨ ਪਤਾ ਚੱਲਿਆ ਕਿ ਪਤੀ ਨੂੰ ਕੋਰੋਨਾ ਫੋਬਿਆ ਹੈ। ਪਤਨੀ ਨੇ ਉਸ 'ਤੇ ਝੂਠਾ ਦੋਸ਼ ਲਗਾਇਆ ਸੀ। ਪਤੀ ਮੈਡੀਕਲ ਰਿਪੋਰਟ 'ਚ ਫਿਟ ਪਾਇਆ ਗਿਆ।


author

Shyna

Content Editor

Related News