ਓਡਿਸ਼ਾ ’ਚ IPS ਅਧਿਕਾਰੀ ਦੇ ਹੁਕਮ ’ਤੇ ਵਿਵਾਦ, ਕਾਂਗਰਸੀ ਵਿਖਾਵਾਕਾਰੀਆਂ ਦੀਆਂ ਲੱਤਾਂ ਭੰਨੋ-ਇਨਾਮ ਲਓ...
Wednesday, Jul 02, 2025 - 03:20 PM (IST)

ਭੁਵਨੇਸ਼ਵਰ (ਭਾਸ਼ਾ)- ਓਡਿਸ਼ਾ ਕੇਡਰ ਦੇ ਆਈ. ਪੀ. ਐੱਸ. ਅਧਿਕਾਰੀ ਨਰਸਿੰਘ ਭੋਲ ਨੇ ਪੁਲਸ ਮੁਲਾਜ਼ਮਾਂ ਨੂੰ ਕਥਿਤ ਤੌਰ ’ਤੇ ਕੁਝ ਕਾਂਗਰਸੀ ਵਰਕਰਾਂ ਦੀਆਂ ਲੱਤਾਂ ਭੰਨਣ ਦਾ ਹੁਕਮ ਦਿੱਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਇਸ ਕੰਮ ਲਈ ਇਨਾਮ ਦੇਣ ਦਾ ਭਰੋਸਾ ਦਿੱਤਾ ਹੈ। ਸੂਬੇ ਵਿਚ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਟਿੱਪਣੀ ਦੀ ਨਿੰਦਾ ਕੀਤੀ ਹੈ। ਇਹ ਵਿਵਾਦ ਇਸ ਸਬੰਧ ਵਿਚ ਇਕ ਕਥਿਤ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ੁਰੂ ਹੋਇਆ। ਹਾਲਾਂਕਿ, ਸੁਤੰਤਰ ਤੌਰ ’ਤੇ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਭੁਵਨੇਸ਼ਵਰ ਦੇ ਵਧੀਕ ਪੁਲਸ ਕਮਿਸ਼ਨਰ ਨਰਸਿੰਘ ਨੇ ਪੁਰੀ ’ਚ ਭਾਜੜ ਨੂੰ ਲੈ ਕੇ ਐਤਵਾਰ ਰਾਤ ਨੂੰ ਕਾਂਗਰਸੀ ਵਰਕਰਾਂ ਦੀ ਇਕ ਵਿਰੋਧ ਰੈਲੀ ਦੌਰਾਨ ਇਹ ਕਥਿਤ ਹੁਕਮ ਦਿੱਤਾ।
ਇਹ ਵੀ ਪੜ੍ਹੋ - Corona Vaccine: ਕੀ ਕੋਰੋਨਾ ਵੈਕਸੀਨ ਕਾਰਣ ਹੋਈਆਂ ਮੌਤਾਂ ! ICMR-AIIMS ਦੀ ਰਿਪੋਰਟ ’ਚ ਵੱਡਾ ਖ਼ੁਲਾਸਾ
ਪੁਰੀ ’ਚ ਭਾਜੜ ਦੀ ਘਟਨਾ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਾਂਗਰਸ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਰੋਸ ਵਿਖਾਵਾ ਕਰ ਰਹੇ ਸਨ ਅਤੇ ਦੋਸ਼ ਲਗਾ ਰਹੇ ਸਨ ਕਿ ਭੀੜ ਨੂੰ ਸੰਭਾਲਣ ’ਚ ਕੋਈ ਕੋਤਾਹੀ ਹੋਈ, ਜਿਸ ਕਾਰਨ ਭਾਜੜ ਦੀ ਘਟਨਾ ਹੋਈ। ਵਾਇਰਲ ਵੀਡੀਓ ’ਚ ਭੋਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਇਹ ਹੁਕਮ ਦਿੰਦਿਆਂ ਦੇਖਿਆ ਗਿਆ ਕਿ ਉਹ ਕਿਸੇ ਨੂੰ ਵੀ ਬੈਰੀਕੇਡ ਤੋੜਨ ਨਾ ਦੇਣ। ਓਡਿਸ਼ਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਤ ਚਰਨ ਦਾਸ ਨੇ ਕਿਹਾ, ‘‘ਇਹ ਬੜਾ ਹੀ ਨਿੰਦਣਯੋਗ ਹੈ। ਇਹ ਵਿਖਾਵਾਕਾਰੀਆਂ ਪ੍ਰਤੀ ਭਾਜਪਾ ਸਰਕਾਰ ਦੇ ਰਵੱਈਏ ਨੂੰ ਦਰਸਾਉਂਦਾ ਹੈ।’’
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8