ਪਟਨਾ ''ਚ ਦਿਨਦਿਹਾੜੇ ਠੇਕੇਦਾਰ ਦਾ ਕਤਲ, ਬਦਮਾਸ਼ਾਂ ਨੇ ਮੰਦਰ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ

Sunday, Aug 18, 2024 - 10:28 PM (IST)

ਪਟਨਾ ''ਚ ਦਿਨਦਿਹਾੜੇ ਠੇਕੇਦਾਰ ਦਾ ਕਤਲ, ਬਦਮਾਸ਼ਾਂ ਨੇ ਮੰਦਰ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ

ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਦਿਨ ਦਿਹਾੜੇ ਬਦਮਾਸ਼ਾਂ ਨੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਪਟਨਾ ਸ਼ਹਿਰ ਦੇ ਸੁਲਤਾਨਗੰਜ ਥਾਣਾ ਖੇਤਰ ਦੀ ਹੈ, ਜਿੱਥੇ ਸ਼ੰਕਰ ਵਰਮਾ (ਉਮਰ - 50 ਸਾਲ) ਨਾਮ ਦੇ ਵਿਅਕਤੀ ਨੂੰ ਬਦਮਾਸ਼ਾਂ ਨੇ ਇਕ ਤੋਂ ਬਾਅਦ ਇਕ ਤਿੰਨ ਗੋਲੀਆਂ ਮਾਰ ਦਿੱਤੀਆਂ। ਇਸ ਕਤਲ ਕਾਂਡ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਚਾਰੋਂ ਅਪਰਾਧੀ ਨਜ਼ਰ ਆ ਰਹੇ ਹਨ।

ਦਿਨ-ਦਿਹਾੜੇ ਹੋਏ ਇਸ ਕਤਲ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਹੁਣ ਪਟਨਾ ਪੁਲਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਬਦਮਾਸ਼ਾਂ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ। 50 ਸਾਲਾ ਸ਼ੰਕਰ ਵਰਮਾ 'ਤੇ ਬਦਮਾਸ਼ਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਪੂਜਾ ਕਰਨ ਲਈ ਮੰਦਰ ਜਾ ਰਿਹਾ ਸੀ।

ਇਸ ਤੋਂ ਪਹਿਲਾਂ ਕਿ ਉਹ ਮੰਦਰ ਪਹੁੰਚਦਾ, ਚਾਰ ਅਪਰਾਧੀਆਂ ਨੇ ਅਚਾਨਕ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੋਲੀ ਮਾਰ ਦਿੱਤੀ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਹਵਾ ਵਿੱਚ ਪਿਸਤੌਲ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਕਤਲ ਦੀ ਇਹ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੁਲਤਾਨਗੰਜ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪੀ.ਐੱਮ.ਸੀ.ਐੱਚ. ਮ੍ਰਿਤਕ ਸ਼ੰਕਰ ਵਰਮਾ ਦੇ ਜੀਜਾ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਅਪਰਾਧਿਕ ਇਤਿਹਾਸ ਸੀ ਅਤੇ ਉਹ ਕਈ ਵਾਰ ਜੇਲ੍ਹ ਜਾ ਚੁੱਕਾ ਹੈ।


author

Rakesh

Content Editor

Related News