ਗੱਡੀ 'ਚ ਆਂਡੇ ਖਾਂਦੇ ਸਮੇਂ ਸਰਕਾਰੀ ਅਧਿਆਪਕ ਨਾਲ ਵਾਪਰੀ ਅਜਿਹੀ ਘਟਨਾ, ਪੈ ਗਿਆ ਚੀਕ-ਚਿਹਾੜਾ
Friday, Dec 19, 2025 - 03:52 PM (IST)
ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਦਾਤੀਆ ਜ਼ਿਲ੍ਹੇ ਵਿੱਚ ਅਚਾਨਕ ਵਾਪਰੀ ਇੱਕ ਦੁਖਦਾਈ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਜਿਥੇ ਇਕ ਸਰਕਾਰੀ ਦਿਵਿਆਂਕ ਅਧਿਆਪਕ ਦੀ ਬੱਸ ਸਟੈਂਡ ਨੇੜੇ ਕਾਰ ਵਿਚ ਬੈਠ ਕੇ ਆਂਡੇ ਖਾਂਦੇ ਸਮੇਂ ਅਚਾਨਕ ਮੌਤ ਹੋ ਗਈ। ਉਕਤ ਵਿਅਕਤੀ ਜਦੋਂ ਆਂਢੇ ਖਾ ਰਿਹਾ ਸੀ ਤਾਂ ਉਸ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ। ਇਸ ਘਟਨਾ ਨਾਲ ਆਲੇ-ਦੁਆਲੇ ਹਫ਼ੜਾ-ਦਫ਼ੜੀ ਮਚ ਗਈ।
ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਅਧਿਆਪਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਅਧਿਆਪਕ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਜਾਣਕਾਰੀ ਮੁਤਾਬਕ ਦਤੀਆ ਜ਼ਿਲ੍ਹੇ ਦੇ ਰਾਜਾਪੁਰ ਪਿੰਡ ਵਿੱਚ ਤਾਇਨਾਤ ਅਧਿਆਪਕ ਅਸ਼ੋਕ ਕੁਮਾਰ ਛੋਟਾ ਬਾਜ਼ਾਰ ਦਾ ਰਹਿਣ ਵਾਲਾ ਸੀ। ਉਹ ਬੁੱਧਵਾਰ ਨੂੰ ਸਕੂਲ ਤੋਂ ਵਾਪਸ ਆ ਰਿਹਾ ਸੀ। ਉਸਨੇ ਬੱਸ ਸਟੈਂਡ ਨੇੜੇ ਕਾਰ ਰੋਕ ਕੇ ਖਾਣ ਲਈ ਅੰਡੇ ਖਰੀਦੇ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਇਸ ਦੌਰਾਨ ਕਾਰ ਵਿਚ ਬੈਠ ਕੇ ਅੰਡੇ ਖਾਂਦੇ ਸਮੇਂ ਉਸਦੀ ਸਿਹਤ ਵਿਗੜ ਗਈ ਅਤੇ ਦਿਲ ਦਾ ਦੌਰਾ ਪਿਆ। ਇਸ ਨਾਲ ਉਸਦੀ ਤੁਰੰਤ ਮੌਤ ਹੋ ਗਈ। ਘਟਨਾ ਤੋਂ ਬਾਅਦ ਨੇੜੇ-ਤੇੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅਚਾਨਕ ਵਾਪਰੀ ਇਸ ਘਟਨਾ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਅਧਿਆਪਕ ਅਸ਼ੋਕ ਕੁਮਾਰ ਦੀ ਬੇਵਕਤੀ ਮੌਤ ਨਾਲ ਹਰ ਕੋਈ ਦੁਖੀ ਹੈ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਪੜ੍ਹੋ ਇਹ ਵੀ - ਮਿਡ-ਡੇ-ਮੀਲ ’ਚ ਕੀੜੇ! ਪ੍ਰਿੰਸੀਪਲ-ਰਸੋਈਏ ਹੋਏ ਥੱਪੜੋ-ਥਪੜੀ, ਮਾਰੇ ਘੰਸੁਨ-ਮੁੱਕੇ (ਵੀਡੀਓ)
