ਜੰਮੂ-ਕਸ਼ਮੀਰ: ਅਨੰਤਨਾਗ 'ਚ ਬਣ ਰਿਹਾ ਹੈ 'ਜਨ ਸਿਹਤ ਕੇਂਦਰ', ਲੋਕ ਹੋਏ ਬਾਗੋ-ਬਾਗ

09/10/2020 2:32:58 PM

ਅਨੰਤਨਾਗ— ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਇਕ ਨਵੇਂ ਜਨ ਸਿਹਤ ਕੇਂਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।  ਲੋਕਾਂ ਦੀ ਭਲਾਈ ਲਈ ਇਸ ਸਿਹਤ ਕੇਂਦਰ ਦਾ ਨਿਰਮਾਣ ਕੀਤਾ ਜਾਣਾ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਵਲੋਂ ਪਹਿਲਕਦਮੀਆਂ 'ਚੋਂ ਇਕ ਹੈ, ਜਿਸ ਦੀ ਸਥਾਨਕ ਲੋਕਾਂ ਨੇ ਸ਼ਲਾਘਾ ਵੀ ਕੀਤੀ ਹੈ। ਸ਼੍ਰੀਨਗਰ ਸ਼ਹਿਰ ਤੋਂ ਲੱਗਭਗ 70 ਕਿਲੋਮੀਟਰ ਦੂਰ ਅਨੰਤਨਾਗ ਦੇ ਖ਼ਾਸ ਬਲਾਕਾਂ ਵਿਚੋਂ ਇਕ ਮੱਟਨ ਪਿੰਡ 'ਚ ਇਸ ਨਵੇਂ ਜਨ ਸਿਹਤ ਕੇਂਦਰ ਲਈ ਨਿਰਮਾਣ ਕੰਮ ਚੱਲ ਰਿਹਾ ਹੈ। ਇਕ ਸਥਾਨਕ ਵਾਸੀ ਮੁਤਾਬਕ ਇਸ ਜਨ ਸਿਹਤ ਕੇਂਦਰ ਦਾ ਨਿਰਮਾਣ ਕੰਮ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ। ਅਸੀਂ ਲੰਬੇ ਸਮੇਂ ਤੋਂ ਇਸ ਕੇਂਦਰ ਦੀ ਉਡੀਕ ਕਰ ਰਹੇ ਹਾਂ, ਕਿਉਂਕਿ ਪਿੰਡ ਵਿਚ ਹੋਰ ਸਿਹਤ ਦੇਖਭਾਲ ਸਹੂਲਤਾਂ ਨਹੀਂ ਹਨ। ਜਦੋਂ ਵੀ ਕੋਈ ਗੰਭੀਰ ਬੀਮਾਰ ਹੁੰਦਾ ਹੈ ਤਾਂ ਸਾਨੂੰ ਹਮੇਸ਼ਾ ਸ਼੍ਰੀਨਗਰ ਲੈ ਜਾਣਾ ਪੈਂਦਾ ਹੈ, ਜੋ ਕਿ 70 ਕਿਲੋਮੀਟਰ ਤੋਂ ਵੱਧ ਦੂਰ ਹੈ। 

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਵਿਚ ਸੂਬੇ ਨੇ ਸਿਹਤ ਕੇਂਦਰ ਦੇ ਨਿਰਮਾਣ ਦੇ ਕੰਮ ਦੀ ਰਫ਼ਤਾਰ ਨੂੰ ਬਹੁਤ ਵਧਾ ਦਿੱਤਾ ਹੈ। ਅਸੀਂ ਬਹੁਤ ਧੰਨਵਾਦੀ ਹਾਂ। ਮੱਟਨ ਵਿਚ ਡਾਕਟਰੀ ਅਧਿਕਾਰੀ ਡਾ. ਰੌਫ ਨੇ ਅਹਿਮਦ ਮੁਤਾਬਕ ਮੌਜੂਦਾ ਮੈਡੀਕਲ ਸਬ ਸੈਂਟਰ ਵਿਚ ਉੱਚਿਤ ਸਹੂਲਤਾਂ ਨਹੀਂ ਹਨ, ਇਹ ਹੀ ਕਾਰਨ ਸੀ ਕਿ ਪਿੰਡ ਦੇ ਲੋਕ ਜਨ ਸਿਹਤ ਕੇਂਦਰ ਦੀ ਮੰਗ ਕਰ ਰਹੇ ਸਨ। ਇਸ ਕੇਂਦਰ ਦੇ ਤੇਜ਼ੀ ਨਾਲ ਨਿਰਮਾਣ ਹੋਣ 'ਤੇ ਸਾਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਖੁਸ਼ ਅਤੇ ਉਤਸ਼ਾਹਿਤ ਹਾਂ ਕਿ ਸੂਬਾ ਸਰਕਾਰ ਨੇ ਨਿਰਮਾਣ ਦੀ ਪ੍ਰਕਿਰਿਆ ਲਈ ਖਰਚ ਕੀਤਾ। ਆਸ ਕਰਦੇ ਹਾਂ ਕਿ ਇਸ ਸਿਹਤ ਕੇਂਦਰ ਦਾ ਨਿਰਮਾਣ ਛੇਤੀ ਹੋ ਜਾਵੇਗਾ।


Tanu

Content Editor

Related News