ਰਾਬਰਟ ਵਾਡਰਾ ਨੇ ਵਿਦੇਸ਼ ਜਾਣ ਲਈ ਦਿੱਲੀ ਦੀ ਇਕ ਅਦਾਲਤ ਤੋਂ ਮੰਗੀ ਮਨਜ਼ੂਰੀ

Saturday, Dec 07, 2019 - 02:02 PM (IST)

ਰਾਬਰਟ ਵਾਡਰਾ ਨੇ ਵਿਦੇਸ਼ ਜਾਣ ਲਈ ਦਿੱਲੀ ਦੀ ਇਕ ਅਦਾਲਤ ਤੋਂ ਮੰਗੀ ਮਨਜ਼ੂਰੀ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੇ ਸ਼ਨੀਵਾਰ ਨੂੰ ਦਿੱਲੀ ਦੀ ਇਕ ਅਦਾਲਤ ਦਾ ਰੁਖ ਕਰਦੇ ਹੋਏ ਇਲਾਜ ਕਰਵਾਉਣ ਅਤੇ ਕਾਰੋਬਾਰ ਦੇ ਮਕਸਦ ਨਾਲ ਵਿਦੇਸ਼ ਜਾਣ ਦੀ ਮਨਜ਼ੂਰੀ ਮੰਗੀ। ਵਾਡਰਾ ਲੰਡਨ 'ਚ 12, ਬ੍ਰਾਇਨਸਟੋਨ ਸਕਵਾਇਰ 'ਚ 19 ਲੱਖ ਪਾਊਂਡ ਦੀ ਜਾਇਦਾਦ ਖਰੀਦਣ ਨਾਲ ਸੰਬੰਧਤ ਧਨ ਸੋਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਵਾਡਰਾ ਵਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਕੇ.ਟੀ.ਐੱਸ. ਤੁਲਸੀ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੂੰ ਦੱਸਿਆ ਇਕ ਉਨ੍ਹਾਂ ਦਾ ਮੁਵਕਿਲ 9 ਦਸੰਬਰ ਤੋਂ 2 ਹਫਤਿਆਂ ਲਈ ਸਪੇਨ ਜਾਣਾ ਚਾਹੁੰਦਾ ਹੈ।

ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਈ.ਡੀ. ਨੂੰ 9 ਦਸੰਬਰ ਤੱਕ ਜਵਾਬ ਦੇਣ ਦਾ ਨਿਰਦੇਸ਼ ਦਿੱਤਾ। ਉਸੇ ਦਿਨ ਕੋਰਟ ਇਸ ਮਾਮਲੇ 'ਤੇ ਸੁਣਵਾਈ ਕਰੇਗਾ। ਈ.ਡੀ. ਨੇ ਜਵਾਬ ਦੇਣ ਲਈ ਸਮਾਂ ਮੰਗਿਆ। ਜੂਨ 'ਚ ਕੋਰਟ ਨੇ ਵਾਡਰਾ ਨੂੰ ਸਿਹਤ ਸੰਬੰਧੀ ਕਾਰਨਾਂ ਕਰ ਕੇ 6 ਹਫਤਿਆਂ ਲਈ ਅਮਰੀਕਾ ਅਤੇ ਨੀਦਰਲੈਂਡ ਜਾਣ ਦੀ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਨੂੰ ਬ੍ਰਿਟੇਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਈ.ਡੀ. ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਦੋਸ਼ੀ ਨੂੰ ਜੇਕਰ ਬ੍ਰਿਟੇਨ ਜਾਣ ਦਿੱਤਾ ਗਿਆ ਤਾਂ ਉਹ ਸਬੂਤ ਨਸ਼ਟ ਕਰ ਸਕਦਾ ਹੈ। ਦਿੱਲੀ ਦੀ ਇਕ ਅਦਾਲਤ ਨੇ ਵਾਡਰਾ ਨੂੰ ਸ਼ਰਤੀਆ ਪੇਸ਼ਗੀ ਜ਼ਮਾਨਤ ਦਿੰਦੇ ਹੋਏ ਇਕ ਅਪ੍ਰੈਲ ਨੂੰ ਮਨਜ਼ੂਰੀ ਲਏ ਬਿਨਾਂ ਦੇਸ਼ ਨਾ ਛੱਡਣ ਦੇ ਨਿਰਦੇਸ਼ ਦਿੱਤੇ ਸਨ।


author

DIsha

Content Editor

Related News