ਭਾਜਪਾ ਨੇ ਸੰਵਿਧਾਨ ਨੂੰ ''ਸਰਕਸ'' ਬਣਾ ਦਿੱਤਾ : ਰਣਦੀਪ ਸੁਰਜੇਵਾਲਾ

7/24/2020 4:10:45 PM

ਜੈਪੁਰ- ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਪੀਲ ਦੇ ਬਾਵਜੂਦ ਰਾਜਪਾਲ ਵਲੋਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਏ ਜਾਣ ਦੇ ਮਾਮਲੇ 'ਚ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਸੰਵਿਧਾਨ ਨੂੰ ਸਰਕਸ ਬਣਾ ਦਿੱਤਾ ਹੈ। ਸੁਰਜੇਵਾਲਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਹੁਣ ਕਾਂਗਰਸ ਸਰਕਾਰ ਕੋਲ ਬਹੁਮਤ ਹੈ, ਜਦੋਂ ਕਾਂਗਰਸ ਸਰਕਾਰ ਸਦਨ ਬੁਲਾਉਣਾ ਚਾਹੁੰਦੀ ਹੈ, ਜਦੋਂ ਸੰਵਿਧਾਨ 'ਚ ਇਹ ਅਧਿਕਾਰ ਸਰਕਾਰ ਦਾ ਹੈ ਤਾਂ ਫਿਰ ਭਾਜਪਾਈ ਅਤੇ ਉਨ੍ਹਾਂ ਦੇ ਪੈਰੋਕਾਰ ਸਦਨ ਤੋਂ ਪਿੱਠ ਦਿਖਾ ਕੇ ਦੌੜ ਕਿਉਂ ਰਹੇ ਹਨ?'' ਉਨ੍ਹਾਂ ਨੇ ਅੱਗੇ ਲਿਖਿਆ,''ਦਿੱਲੀ ਦੀ ਸੱਤਾ 'ਤੇ ਆਸੀਨ ਮਦਮਸਤ ਹੁਕਮਰਾਨਾਂ ਨੂੰ ਵਿਧਾਇਕਾ 'ਚ ਬਹੁਮਤ ਤੋਂ ਡਰ ਕਿਉਂ ਲੱਗਾ ਹੈ?''

PunjabKesari

ਸੁਰਜੇਵਾਲਾ ਨੇ ਲਿਖਿਆ,''ਭਾਜਪਾ ਨੇ ਸੰਵਿਧਾਨ ਨੂੰ ਸਰਕਸ ਬਣਾ ਦਿੱਤਾ ਹੈ, ਪ੍ਰਜਾਤੰਤਰ ਨੂੰ ਦਪੋਰਦੀ ਅਤੇ ਜਨਮਤ ਨੂੰ ਬੰਧਕ।'' ਸੁਰਜੇਵਾਲਾ ਨੇ ਇਕ ਟਵੀਟ 'ਚ ਲਿਖਿਆ,''ਭੁੱਲੋ ਨਾ, ਦਰੋਪਦੀ ਦਾ ਚੀਰਹਰਣ ਕਰਨ ਵਾਲੇ ਕੌਰਵਾਂ ਦਾ ਜੋ ਹਾਲ ਹੋਇਆ ਸੀ, ਉਹ ਹਾਲ 'ਕ੍ਰਿਸ਼ਨ ਰੂਪੀ' ਰਾਜਸਥਾਨ ਦੀ ਜਨਤਾ ਭਾਜਪਾਈ ਸਾਜਿਸ਼ ਦਾ ਕਰੇਗੀ। ਹੁਣ ਹੋਵੇਗਾ ਨਿਆਂ!'' ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਕਾਰ ਦੀ ਅਪੀਲ ਦੇ ਬਾਵਜੂਦ ਰਾਜਪਾਲ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾ ਰਹੇ ਹਨ। ਗਹਿਲੋਤ ਨੇ ਕਿਹਾ ਕਿ ਉੱਪਰੋਂ ਦਬਾਅ ਕਾਰਨ ਰਾਜਪਾਲ ਇਸ ਬਾਰੇ ਨਿਰਦੇਸ਼ ਨਹੀਂ ਦੇ ਰਹੇ ਹਨ।


DIsha

Content Editor DIsha