ਭਾਰਤ ਦਾ ਗਰੀਬ ਭੁੱਖਾ ਹੈ, ਕਿਉਂਕਿ ਸਰਕਾਰ ਆਪਣੇ ਦੋਸਤਾਂ ਦੀਆਂ ਜੇਬਾਂ ਭਰਨ ''ਚ ਲੱਗੀ ਹੈ : ਰਾਹੁਲ ਗਾਂਧੀ

10/17/2020 12:49:35 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗਲੋਬਲ ਹੰਗਰ ਇੰਡੈਕਟ 2020 ਦੀ ਇਕ ਰਿਪੋਰਟ ਸਾਂਝੀ ਕਰ ਕੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਟਵਿੱਟਰ 'ਤੇ ਗਲੋਬਲ ਹੰਗਰ ਇੰਡੈਕਸ 2020 ਦੀ ਇਕ ਰਿਪੋਰਟ ਸਾਂਝੀ ਕਰ ਕੇ ਕਿਹਾ ਕਿ ਭੁੱਖਮਰੀ ਦੇ ਲਿਹਾਜ ਨਾਲ ਏਸ਼ੀਆ 'ਚ ਭਾਰਤ ਦੀ ਸਥਿਤੀ ਆਪਣੇ ਕਈ ਗੁਆਂਢੀ ਦੇਸ਼ਾਂ ਨਾਲੋਂ ਖ਼ਰਾਬ ਹੈ।

PunjabKesari

ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ 'ਚ ਭਾਰਤ ਨਾਲੋਂ ਪਾਕਿਸਤਾਨ-ਅਫ਼ਗਾਨਿਸਤਾਨ ਦੀ ਕਾਰਗੁਜ਼ਾਰੀ ਬਿਹਤਰ: ਰਾਹੁਲ ਗਾਂਧੀ

ਹੰਗਰ ਇੰਡੈਕਸ 2020 'ਚ ਇੰਡੋਨੇਸ਼ੀਆ 70ਵੇਂ, ਨੇਪਾਲ 73ਵੇਂ, ਬੰਗਲਾਦੇਸ਼ 75ਵੇਂ, ਪਾਕਿਸਤਾਨ 88ਵੇਂ ਸਥਾਨ 'ਤੇ ਹੈ। ਜਦੋਂ ਕਿ ਭਾਰਤ ਦੀ ਰੈਂਕਿੰਗ 94ਵੇਂ ਸਥਾਨ ਹੈ। ਰਾਹੁਲ ਨੇ ਟਵਿੱਟਰ 'ਤੇ ਲਿਖਿਆ,''ਭਾਰਤ ਦਾ ਗਰੀਬ ਭੁੱਖਾ ਹੈ, ਕਿਉਂਕਿ ਸਰਕਾਰ ਸਿਰਫ਼ ਆਪਣੇ ਕੁਝ ਖਾਸ ਦੋਸਤਾਂ ਦੀਆਂ ਜੇਬਾਂ ਭਰਨ 'ਚ ਲੱਗੀ ਹੈ। ਰਿਪੋਰਟ ਅਨੁਸਾਰ, ਸਿਰਫ਼ 13 ਅਜਿਹੇ ਦੇਸ਼ ਹਨ, ਜੋ ਹੰਗਰ ਇੰਡੈਕਸ 'ਚ ਭਾਰਤ ਤੋਂ ਪਿੱਛੇ ਹਨ। ਇਨ੍ਹਾਂ 'ਚੋਂ ਰਵਾਂਡਾ (97ਵੀਂ ਰੈਂਕ), ਨਾਈਜ਼ੀਰੀਆ (98ਵੀਂ ਰੈਂਕ), ਅਫ਼ਗਾਨਿਸਤਾਨ (99ਵੀਂ ਰੈਂਕ), ਲੀਬੀਆ (102ਵੀਂ ਰੈਂਕ), ਮੋਜਾਮਬਿਕ (103ਵੀਂ ਰੈਂਕ) ਵਰਗੇ ਦੇਸ਼ ਸ਼ਾਮਲ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਕੀਤਾ ਆਪਣੀ ਜਾਇਦਾਦ ਦਾ ਐਲਾਨ, ਜਾਣੋ ਕਿੰਨਾ ਹੈ ਬੈਂਕ ਬੈਲੇਂਸ ਅਤੇ ਪ੍ਰਾਪਰਟੀ


DIsha

Content Editor

Related News