ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਰਾਹੁਲ ਗਾਂਧੀ ਨੇ PM ਮੋਦੀ ''ਤੇ ਸਾਧਿਆ ਨਿਸ਼ਾਨਾ
Saturday, Aug 22, 2020 - 02:13 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਫ਼ੇਲ ਲੜਾਕੂ ਜਹਾਜ਼ ਸੌਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਸੱਚ ਨੂੰ ਲੱਖ ਕੋਸ਼ਿਸ਼ ਤੋਂ ਬਾਅਦ ਵੀ ਲੁਕਾਇਆ ਨਹੀਂ ਜਾ ਸਕਦਾ। ਰਾਹੁਲ ਨੇ ਸਰਕਾਰ ਦੀ ਰਾਫ਼ੇਲ ਨਾਲ ਜੁੜੀ ਸੂਚਨਾ ਕੈਗ ਨੂੰ ਨਹੀਂ ਦੇਣ ਸੰਬੰਧੀ ਇਕ ਅਖਬਾਰ 'ਚ ਛਪੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਰਕਾਰ ਰਾਫ਼ੇਲ ਘਪਲੇ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਤੱਥ ਲੁਕਾ ਰਹੀ ਹੈ।
ਉਨ੍ਹਾਂ ਨੇ ਟਵੀਟ ਕੀਤਾ,''ਰਾਫ਼ੇਲ ਲਈ ਭਾਰਤ ਸਰਕਾਰ ਦੇ ਖਜ਼ਾਨੇ 'ਚੋਂ ਪੈਸਾ ਚੋਰੀ ਕੀਤਾ ਗਿਆ।'' ਇਸ ਦੇ ਨਾਲ ਹੀ ਉਨ੍ਹਾਂ ਨੇ ਸੱਚ ਨੂੰ ਲੈ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਇਕ ਕਥਨ ਬਾਰੇ ਗੱਲ ਕਰਦੇ ਹੋਏ ਲਿਖਿਆ,''ਸੱਚ ਇਕ ਹੈ, ਰਸਤੇ ਕਈ ਹਨ।'' ਉਨ੍ਹਾਂ ਨੇ ਰਾਫ਼ੇਲ ਜਹਾਜ਼ ਦੇ ਚਿੱਤਰ ਦੇ ਨਾਲ ਹੀ ਇਸ ਸੰਬੰਧ 'ਚ ਛਪੀ ਖ਼ਬਰ ਨੂੰ ਪੋਸਟ ਕੀਤਾ, ਜਿਸ 'ਚ ਕਿਹਾ ਗਿਆ ਹੈ ਕਿ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਨੇ ਰਾਫ਼ੇਲ ਆਫਸੈੱਟ ਸੌਦੇ ਨੂੰ ਲੈ ਕੇ ਸਰਕਾਰ ਨੂੰ ਰਿਪੋਰਟ ਸੌਂਪੀ ਹੈ, ਜਿਸ 'ਚ ਰਾਫ਼ੇਲ 'ਤੇ ਖਰਚ ਦਾ ਕੋਈ ਵੇਰਵਾ ਨਹੀਂ ਹੈ, ਕਿਉਂਕਿ ਰੱਖਿਆ ਮੰਤਰਾਲੇ ਨੇ ਕੈਗ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।