ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਐਕਟਿਵ ਹੋਣਾ ਪਵੇਗਾ : ਫਾਰੂਕ

03/24/2021 3:10:06 AM

ਜੰਮੂ - ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਕਾਂਗਰਸ ਨੂੰ ਐਕਟਿਵ ਹੋਣਾ ਪਵੇਗਾ, ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਣਾ ਹੋਵੇਗਾ। ਫਾਰੂਕ ਨੇ ਕਿਹਾ ਕਿ ਪਹਿਲਾਂ ਥਾਲੀਆਂ ਵਜਾਈਆਂ। ਕੀ ਥਾਲੀਆਂ ਵਜਾਉਣ ਨਾਲ ਕੋਰੋਨਾ ਚਲਾ ਗਿਆ। ਇਸ ਨਾਲ ਤਾਂ ਕੋਰੋਨਾ ਹੋਰ ਵੀ ਵਧ ਗਿਆ, ਕਿਉਂਕਿ ਪ੍ਰਭੂ ਨੇ ਕਿਹਾ ਕਿ ਜੋ ਥਾਲੀਆਂ ਵਜਾਉਣ ਲਈ ਕਹਿ ਰਹੇ ਹਨ, ਉਨ੍ਹਾਂ ਨੇ ਖੁਦ ਥਾਲੀਆਂ ਨਹੀਂ ਵਜਾਈਆਂ।

ਪੈਂਥਰਸ ਪਾਰਟੀ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਪਾਰਟੀ ’ਚ ਹਿੰਦੂ, ਸਿੱਖ, ਮੁਸਲਮਾਨ ਹਰੇਕ ਦੀ ਇੱਜ਼ਤ ਹੈ। ਇਸ ਨੇ ਪ੍ਰੇਮ ਦੇ ਝੰਡੇ ਨੂੰ ਕਦੇ ਡਿੱਗਣ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਪੈਂਥਰਸ ਪਾਰਟੀ ਨੂੰ ਮਜਬੂਤ ਕਰਨਾ ਹੋਵੇਗਾ। ਉਨ੍ਹਾਂ ਤਾਕਤਾਂ ਦੇ ਖਿਲਾਫ ਲੜਨਾ ਹੋਵੇਗਾ, ਜੋ ਸਾਨੂੰ ਤੋੜਨਾ ਚਾਹੁੰਦੀਆਂ ਹਨ। ਸਾਡੀ ਰਿਆਸਤ ਨੂੰ ਦੋ ਹਿੱਸਿਆਂ ’ਚ ਤੋੜ ਦਿੱਤਾ ਗਿਆ। ਜ਼ਮੀਨ ਨੂੰ ਵੰਡ ਦਿੱਤਾ ਗਿਆ ਪਰ ਸਾਡੇ ਦਿਲਾਂ ਨੂੰ ਉਹ ਨਹੀਂ ਤੋੜ ਸਕਦੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News