ਰਾਜਸਥਾਨ : ਕਾਂਗਰਸ ਦੇ ਮੈਨੀਫੈਸਟੋ ''ਚ 10 ਲੱਖ ਰੁਜ਼ਗਾਰ, ਕਿਸਾਨਾਂ ਨੂੰ 2 ਲੱਖ ਦਾ ਵਿਆਜ ਮੁਕਤ ਕਰਜ਼ ਦਾ ਵਾਅਦਾ
Tuesday, Nov 21, 2023 - 01:47 PM (IST)
ਜੈਪੁਰ (ਭਾਸ਼ਾ)- ਰਾਜਸਥਾਨ ਵਿਚ ਸੱਤਾਧਾਰੀ ਕਾਂਗਰਸ ਨੇ ਮੰਗਲਵਾਰ ਨੂੰ ਇੱਥੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ, ਜਿਸ ਵਿਚ ਉਸ ਨੇ ਕਿਸਾਨਾਂ ਨੂੰ 2 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦੇਣ ਅਤੇ ਸਵਾਮੀਨਾਥਮ ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਕਿਹਾ ਹੈ ਕਿ ਉਹ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ 5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਉਹ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ 5 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਕਰਜ਼ ਉਪਲੱਬਧ ਕਰਵਾਉਣ ਲਈ ਵਪਾਰੀ ਕ੍ਰੈਡਿਟ ਕਾਰਡ ਯੋਜਨਾ ਸ਼ੁਰੂ ਹੋਵੇਗੀ। ਨਾਲ ਹੀ ਮੈਨੀਫੈਸਟੋ 'ਚ ਪ੍ਰਦੇਸ਼ 'ਚ ਜਾਤੀ ਜਨਗਣਨਾ ਕਰਵਾਉਣ ਅਤੇ ਮੁਫ਼ਤ ਸਿਹਤ ਬੀਮਾ ਕਵਰ ਦੀ ਰਾਸ਼ੀ ਵਧਾ ਕੇ 50 ਲੱਖ ਰੁਪਏ ਕਰਨ ਦਾ ਵੀ ਵਾਅਦਾ ਕੀਤਾ ਗਿਆ। ਕਾਂਗਰਸ ਨੇ ਮੈਨੀਫੈਸਟੋ 'ਚ ਕਿਹਾ ਹੈ ਕਿ ਰਾਜ 'ਚ ਕਾਂਗਰਸ ਦੀ ਸਰਕਾਰ ਮੁੜ ਬਣਨ 'ਤੇ 'ਚਿਰੰਜੀਵੀ ਸਿਹਤ ਸੁਰੱਖਿਆ ਬੀਮਾ' ਦੀ ਰਾਸ਼ੀ 25 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕੀਤੀ ਜਾਵੇਗੀ। ਇਸੇ ਤਰ੍ਹਾਂ ਪਰਿਵਾਰ ਦੀ ਇਕ ਮਹਿਲਾ ਮੈਂਬਰ ਨੂੰ ਸਾਲ 'ਚ 10 ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਚਾਰ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ 5 ਸਾਲ 'ਚ ਕੁੱਲ 10 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਵਰਲਡ ਕੱਪ ਜਿੱਤ ਕੇ ਵੀ 'ਹਾਰੀ' ਆਸਟ੍ਰੇਲੀਆ, ਟ੍ਰਾਫ਼ੀ 'ਤੇ ਪੈਰ ਰੱਖ ਖਿਚਵਾਈਆਂ ਫੋਟੋਆਂ, ਭੜਕੇ ਫੈਨਜ਼
ਪੰਚਾਇਤ ਪੱਧਰ 'ਤੇ ਸਰਕਾਰੀ ਨੌਕਰੀ ਦਾ ਨਵਾਂ ਕਾਰਡ ਬਣਾਇਆ ਜਾਵੇਗਾ। ਰਾਜ 'ਚ ਵਿਧਾਨ ਸਭਾ ਚੋਣਾਂ ਲਈ 25 ਨਵੰਬਰ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਤਿੰਨ ਦਸੰਬਰ ਨੂੰ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਡਾ. ਸੀ.ਪੀ. ਜੋਸ਼ੀ ਨਾਲ ਇੱਥੇ ਕਾਂਗਰਸ ਹੈੱਡ ਕੁਆਰਟਰ 'ਚ ਇਹ 'ਜਨ ਮੈਨੀਫੈਸਟੋ' ਜਾਰੀ ਕਾਤ। ਇਸ ਮੌਕੇ ਖੜਗੇ ਨੇ ਰਾਜਸਥਾਨ ਨੂੰ ਕਾੰਗਰਸ ਦਾ ਮਜ਼ਬੂਤ ਗੜ੍ਹ ਦੱਸਦੇ ਹੋਏ ਕਿਹਾ,''ਅਸੀਂ ਉਹੀ ਵਾਅਦੇ ਕਰਦੇ ਹਾਂ, ਜੋ ਪੂਰਾ ਕਰ ਸਕਦੇ ਹਾਂ। 5 ਸਾਲ 'ਚ ਅਸੀਂ ਨੌਜਵਾਨਾਂ ਨੂੰ 10 ਲੱਖ ਨੌਕਰੀਆਂ ਦੇਵਾਂਗੇ। ਉਸ 'ਚੋਂ ਚਾਰ ਲੱਖ ਨੌਕਰੀਆਂ ਸਰਕਾਰੀ ਹੋਣਗੀਆਂ।'' ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇਸ ਵਾਰ ਮੁੜ ਰਾਜ 'ਚ ਕਾਂਗਰਸ ਦੀ ਸਰਕਾਰ ਆਏਗੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਜਸਥਾਨ ਦੀ ਅਰਥਵਿਵਸਥਾ ਇਸ ਸਾਲ ਦੇ ਅੰਤ ਤੱਕ 15 ਲੱਖ ਕਰੋੜ ਰੁਪਏ ਦੀ ਹੋ ਜਾਵੇਗੀ ਅਤੇ 2030 ਤੱਕ ਇਸ ਨੂੰ 30 ਲੱਖ ਕਰੋੜ ਰੁਪਏ ਤੱਕ ਲਿਜਾਉਣ ਦਾ ਟੀਚਾ ਰੱਖਿਆ ਗਿਆ ਹੈ। ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਡਾ. ਜੋਸ਼ੀ ਨੇ ਕਿਹਾ,''ਅਸੀਂ 20230 ਦਾ ਮਿਸ਼ਨ ਲੈ ਕੇ ਚੱਲ ਰਹੇ ਹਾਂ, ਉਸ ਨੂੰ ਹੀ ਮੈਨੀਫੈਸਟੋ ਦਾ ਆਧਾਰ ਬਣਾਇਆ ਗਿਆ ਹੈ। ਇਕ ਨਵਾਂ ਰਾਜਸਥਾਨ ਬਣਾਉਣ ਲਈ 2030 ਦੀ ਕਲਪਣਾ ਲੈ ਕੇ ਅਸੀਂ ਮੈਨੀਫੈਸਟੋ ਪੇਸ਼ ਕਰ ਰਹੇ ਹਾਂ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8