ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ ''ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ

Wednesday, Mar 11, 2026 - 05:57 PM (IST)

ਵਿਰੋਧੀ ਧਿਰ ਨੇ ਬਿਰਲਾ ਦੀ ਈਮਾਨਦਾਰੀ ''ਤੇ ਚੁੱਕਿਆ ਸਵਾਲ, ਨਿਯਮ ਦੇ ਉਲਟ ਕੋਈ ਨਹੀਂ ਬੋਲ ਸਕਦਾ : ਅਮਿਤ ਸ਼ਾਹ

ਨਵੀਂ ਦਿੱਲੀ- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਖ਼ਿਲਾਫ਼ ਮੱਤਾ ਲਿਆਉਣ ਨੂੰ ਲੈ ਕੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਵਿਰੋਧੀ ਦਲਾਂ ਨੇ ਬਿਰਲਾ ਦੀ ਈਮਾਨਦਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ, ਜੋ ਬਹੁਤ ਅਫਸੋਸਜਨਕ ਹੈ। ਉਨ੍ਹਾਂ ਨੇ ਸਦਨ 'ਚ ਵਿਰੋਧੀ ਧਿਰ ਦੇ ਮਤੇ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਨਿਯਮ ਦੇ ਉਲਟ ਬੋਲਣ ਦਾ ਅਧਿਕਾਰ ਨਹੀਂ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਪ੍ਰਸਤਾਵ ਲਿਆਉਣਾ ਅਫਸੋਸਜਨਕ ਹੈ। ਸ਼ਾਹ ਨੇ ਕਿਹਾ,''ਸਪੀਕਰ ਦੇ ਫ਼ੈਸਲੇ 'ਤੇ ਅਸਹਿਮਤੀ ਹੋ ਸਕਦੀ ਹੈ ਪਰ ਉਨ੍ਹਾਂ ਦਾ ਫ਼ੈਸਲਾ ਅੰਤਿਮ  ਹੁੰਦਾ ਹੈ।''

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਲੋਕ ਸਭਾ ਸਪੀਕਰ ਦੀ ਈਮਾਨਦਾਰੀ 'ਤੇ ਸਵਾਲ ਚੁੱਕਿਆ ਹੈ। ਗ੍ਰਹਿ ਮੰਤਰੀ ਨੇ ਕਿਹਾ,''ਜਦੋਂ ਸਦਨ ਦੇ ਮੁਖੀਆ ਦੀ ਈਮਾਨਦਾਰੀ 'ਤੇ ਸਵਾਲ ਚੁੱਕਿਆ ਜਾਂਦਾ ਹੈ ਤਾਂ ਦੁਨੀਆ 'ਚ ਭਾਰਤ ਦੀ ਲੋਕਤੰਤਰੀ ਪ੍ਰਕਿਰਿਆ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਹੋ ਜਾਂਦੇ ਹਨ।'' ਸ਼ਾਹ ਨੇ ਕਿਹਾ ਕਿ ਬਜਟ ਸੈਸ਼ਨ ਦੇ ਪਿਛਲੇ ਪੜਾਅ 'ਚ ਲੋਕ ਸਭਾ ਸਪੀਕਰ ਦੇ ਚੈਂਬਰ 'ਚ ਅਜਿਹਾ ਮਾਹੌਲ ਖੜ੍ਹਾ ਕੀਤਾ ਗਿਆ ਕਿ ਸਪੀਕਰ ਦੀ ਸੁਰੱਖਿਆ ਦੀ ਚਿੰਤਾ ਪੈਦਾ ਹੋ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਸਦਨ ਦੇ ਨਿਯਮਾਂ ਖ਼ਿਲਾਫ਼ ਕੋਈ ਬੋਲਦਾ ਹੈ ਤਾਂ ਲੋਕ ਸਭਾ ਸਪੀਕਰ ਨੂੰ ਉਸ ਨੂੰ ਰੋਕਣ ਅਤੇ ਬਾਹਰ ਕੱਢਣ ਦਾ ਅਧਿਕਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News