ਮਹਾਰਾਸ਼ਟਰ ਸਰਕਾਰ ਨੇ ਲਗਾਇਆ ਮੁਕੰਮਲ ਲਾਕਡਾਊਨ, ਜਾਰੀ ਕੀਤਾ 'ਬ੍ਰੇਕ ਦਿ ਚੇਨ' ਹੁਕਮ

04/21/2021 11:21:18 PM

ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਲਗਾਤਾਰ ਵਾਧੇ ਨੂੰ ਵੇਖਦੇ ਹੋਏ ਪੂਰੇ ਪ੍ਰਦੇਸ਼ ਵਿੱਚ ਮੁਕੰਮਲ ਲਾਕਡਾਊਨ ਲਗਾ ਦਿੱਤਾ ਹੈ। ਮਹਾਰਾਸ਼ਟਰ ਸਰਕਾਰ ਨੇ ਇੱਕ ਹੁਕਮ 'ਬ੍ਰੇਕ ਦਿ ਚੇਨ' ਜਾਰੀ ਕੀਤਾ ਹੈ,  ਜਿਸ ਵਿੱਚ ਲਾਕਡਾਊਨ ਸਬੰਧਿਤ ਸਾਰੇ ਗਾਈਡਲਾਈਨ ਨੂੰ ਪੂਰੀ ਤਰ੍ਹਾਂ ਦੱਸਿਆ ਗਿਆ ਹੈ। ਮਹਾਰਾਸ਼ਟਰ ਵਿੱਚ ਲਾਗੂ ਇਹ ਲਾਕਡਾਊਨ ਕੱਲ ਰਾਤ 8 ਵਜੇ ਤੋਂ 1 ਮਈ ਤੱਕ ਰਹੇਗਾ। ਜਾਰੀ ਗਾਈਡਲਾਈਨ ਦੇ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਦਫ਼ਤਰ ਚਾਹੇ ਅਤੇ ਸਰਕਾਰੀ ਹੋਣ ਜਾਂ ਗੈਰ ਸਰਕਾਰੀ ਉਨ੍ਹਾਂ ਵਿੱਚ ਸਿਰਫ 15 ਫ਼ੀਸਦੀ ਕਰਮਚਾਰੀਆਂ ਦੀ ਹਾਜ਼ਰੀ  ਨਾਲ ਚਲਾਏ ਜਾਣ ਦੀ ਛੋਟ ਰਹੇਗੀ, ਜੋਕਿ ਇਹ ਪਹਿਲਾਂ 50 ਫ਼ੀਸਦੀ ਸੀ। ਕੋਵਿਡ-19 ਮੈਨੇਜਮੈਂਟ ਵਾਲੀਆਂ ਸੰਸਥਾਵਾਂ ਨੂੰ ਇਸ ਮਾਮਲੇ ਵਿੱਚ ਚੋਟ ਰਹੇਗੀ।

ਇਹ ਵੀ ਪੜ੍ਹੋ- ਪਟਨਾ AIIMS 'ਚ ਕੋਰੋਨਾ ਧਮਾਕਾ, 384 ਡਾਕਟਰ ਅਤੇ ਨਰਸਿੰਗ ਸਟਾਫ ਆਏ ਪਾਜ਼ੇਟਿਵ

ਵਿਆਹ ਸਮਾਗਮਾਂ ਲਈ ਸਿਰਫ ਦੋ ਘੰਟੇ ਦੀ ਛੋਟ
ਹੁਕਮ ਮੁਤਾਬਕ ਹੁਣ ਵਿਆਹ ਸਮਾਗਮ ਲਈ ਸਿਰਫ ਦੋ ਘੰਟੇ ਦੀ ਹੀ ਇਜਾਜ਼ਤ ਹੋਵੇਗੀ, ਜਿਸ ਵਿੱਚ ਸਿਰਫ 25 ਲੋਕ ਹੀ ਸ਼ਾਮਿਲ ਕੀਤੇ ਜਾ ਸਕਦੇ ਹਨ। ਉਥੇ ਹੀ ਨਿਯਮ ਦੀ ਉਲੰਘਣਾ ਕਰਣ ਵਾਲੇ 'ਤੇ 50 ਹਜ਼ਾਰ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਰਕਾਰੀ ਬੱਸਾਂ 50 ਫੀਸਦੀ ਦੀ ਸਮਰੱਥਾ ਨਾਲ ਚੱਲੇਣਗੀਆਂ। ਬੱਸਾਂ ਵਿੱਚ ਖੜ੍ਹੇ ਰਹਿ ਕੇ ਸਫ਼ਰ ਕਰਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਨਿੱਜੀ ਬੱਸਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਜਾਣ ਤੋਂ ਪਹਿਲਾਂ ਲੋਕਲ ਡੀ.ਐੱਮ.ਏ. ਨੂੰ ਸੂਚਨਾ ਦੇਣਾ ਜ਼ਰੂਰੀ ਹੋਵੇਗਾ, ਨਾਲ ਹੀ ਨਿੱਜੀ ਬੱਸ ਵਾਲਿਆਂ ਦੀ ਜ਼ਿੰਮੇਦਾਰੀ ਹੋਵੇਗੀ ਕਿ ਦੂਜੇ ਜ਼ਿਲ੍ਹੇ ਵਿੱਚ ਜਾਣ ਵਾਲਿਆਂ ਦੇ ਹੱਥ ਵਿੱਚ 14 ਦਿਨ ਇਕਾਂਤਵਾਸ ਦਾ ਸਟੈਂਪ ਲਗਾਇਆ ਜਾਵੇ। 

ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ ਨੂੰ ਮਿਲ ਸਕੇ ਆਕਸੀਜਨ ਇਸ ਲਈ ਵੇਚ ਦਿੱਤੀ 22 ਲੱਖ ਦੀ SUV

ਬਿਨਾਂ ਵਜ੍ਹਾ ਬਾਹਰ ਨਿਕਲਣ 'ਤੇ 10 ਹਜ਼ਾਰ ਦਾ ਜੁਰਮਾਨਾ
ਹੁਕਮ ਵਿੱਚ ਕਿਹਾ ਗਿਆ ਹੈ ਕਿ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਜਾਂ ਬੇਹੱਦ ਹੀ ਜ਼ਰੂਰੀ ਕੰਮ ਲਈ ਜਿਵੇਂ ਕਿਸੇ  ਦੇ ਬੀਮਾਰ ਹੋਣ ਜਾਂ ਮੌਤ ਹੋਣ 'ਤੇ ਹੀ ਆਉਣ-ਜਾਣ ਦੀ ਮਨਜ਼ੂਰੀ ਹੋਵੇਗੀ। ਬਿਨਾਂ ਵਜ੍ਹਾ ਘੁੰਮਦੇ ਫੜ੍ਹੇ ਜਾਣ 'ਤੇ 10 ਹਜ਼ਾਰ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਲੋਕਲ ਸੇਵਾ ਸਿਰਫ ਐਮਰਜੈਂਸੀ ਸਰਵਿਸ ਲਈ ਚੱਲੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News