ਮਰਦਾਂ ਦੀ ਤੁਲਨਾ ''ਚ ਸਿੰਗਲ ਔਰਤਾਂ ਰਹਿੰਦੀਆਂ ਹਨ ਵੱਧ ਖੁਸ਼

Tuesday, Nov 14, 2017 - 04:43 AM (IST)

ਮੁੰਬਈ - ਮਰਦਾਂ ਦੀ ਥਾਂ ਔਰਤਾਂ ਸਿੰਗਲ ਰਹਿ ਕੇ ਜ਼ਿਆਦਾ ਖੁਸ਼ ਰਹਿੰਦੀਆਂ ਹਨ, ਕਿਉਂਕਿ ਰਿਲੇਸ਼ਨਸ਼ਿਪ ਵਿਚ ਰਹਿਣਾ ਉਨ੍ਹਾਂ ਲਈ ਜ਼ਿਆਦਾ ਔਖਾ ਹੁੰਦਾ ਹੈ। ਇਹ ਗੱਲ ਹਾਲ ਹੀ ਵਿਚ ਹੋਈ ਖੋਜ ਵਿਚ ਸਾਹਮਣੇ ਆਈ ਹੈ। ਖੋਜ ਦੀ ਮੰਨੀਏ ਤਾਂ 61 ਫੀਸਦੀ ਸਿੰਗਲ ਔਰਤਾਂ ਸਿੰਗਲ ਹੋ ਕੇ ਖੁਸ਼ ਰਹਿੰਦੀਆਂ ਹਨ, ਉਥੇ ਹੀ ਮਰਦਾਂ ਵਿਚ ਇਹ ਅੰਕੜਾ 49 ਫੀਸਦੀ ਹੀ ਪਾਇਆ ਗਿਆ।
ਸਰਵੇ ਵਿਚ ਇਹ ਵੀ ਸਾਹਮਣੇ ਆਇਆ ਕਿ 75 ਫੀਸਦੀ ਸਿੰਗਲ ਔਰਤਾਂ ਨੇ ਬੀਤੇ ਸਾਲ 'ਚ ਕੋਈ ਪਾਰਟਨਰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ, ਉਥੇ ਹੀ ਅਜਿਹੇ ਮਰਦ 65 ਫੀਸਦੀ ਹੀ ਸਨ। ਇਸ ਦੇ ਪਿੱਛੇ ਕਾਰਨ ਇਹ ਸਾਹਮਣੇ ਆਇਆ ਹੈ ਕਿ ਔਰਤਾਂ ਲਈ ਹੇਟ੍ਰੋਸੈਕਸੁਅਲ ਰਿਲੇਸ਼ਨਸ਼ਿਪ ਵਿਚ ਹੋਣਾ ਕਾਫੀ ਮਿਹਨਤ ਦਾ ਕੰਮ ਹੈ ਅਤੇ ਮਰਦਾਂ ਦੀ ਤੁਲਨਾ ਵਿਚ ਉਨ੍ਹਾਂ ਨੂੰ ਇਸ ਲਈ ਜ਼ਿਆਦਾ ਐਫਰਟ ਦੀ ਲੋੜ ਪੈਂਦੀ ਹੈ। 
ਅਸੈਕਸ ਯੂਨੀਵਰਸਿਟੀ ਦੀ ਪ੍ਰਫੋਸਰ ਐਮਿਲੀ ਦਾ ਕਹਿਣਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਔਰਤਾਂ ਘਰੇਲੂ ਕੰਮਾਂ ਵਿਚ ਮਰਦਾਂ ਨਾਲੋਂ ਵੱਧ ਸਮਾਂ ਬਿਤਾਉਂਦੀਆਂ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਇਮੋਸ਼ਨਲ ਮਿਹਨਤ ਵੀ ਜ਼ਿਆਦਾ ਕਰਦੀਆਂ ਹਨ। ਖੁਦ ਨੂੰ ਚੰਗਾ ਦਿਖਾਉਣ ਲਈ ਜ਼ਿਆਦਾ ਮਿਹਨਤ, ਪੈਸੇ ਖਰਚ ਕਰਨ ਤੋਂ ਲੈ ਕੇ ਘਰ ਦੇ ਸਾਰੇ ਕੰਮ ਕਰਨਾ, ਸਮੱਸਿਆਵਾਂ ਅਤੇ ਝਗੜਿਆਂ ਨੂੰ ਹੱਲ ਕਰਨ ਵਿਚ ਮਿਹਨਤ ਕਰਨਾ ਇਹ ਸਭ ਹੇਟ੍ਰੋਸੈਕਸੁਅਲ ਰਿਲੇਸ਼ਨਸ਼ਿਪ 'ਚ ਹੋਣ 'ਤੇ ਕਰਨਾ ਪੈਂਦਾ ਹੈ ਅਤੇ ਇਸ ਵਿਚ ਔਰਤਾਂ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਉਂਝ ਵੀ ਔਰਤਾਂ ਇਕੱਲੇ ਰਹਿ ਕੇ ਜ਼ਿਆਦਾ ਖੁਸ਼ ਰਹਿੰਦੀਆਂ ਹਨ। ਸਾਡੇ ਕੁਝ ਕਰੀਬੀ ਦੋਸਤ ਹੁੰਦੇ ਹਨ, ਜੋ ਲੋੜ ਵੇਲੇ ਸਾਡੇ ਕੰਮ ਆ ਸਕਦੇ ਹਨ। ਇਸ ਤੋਂ ਇਲਾਵਾ ਅਸੀਂ ਖੁਦ ਵੀ ਸਮਾਜ ਨਾਲ ਬਿਹਤਰ ਤਰੀਕੇ ਨਾਲ ਜੁੜ ਸਕਦੇ ਹਾਂ।

 


Related News