ਜੇ ਤੁਸੀਂ ਵੀ ਹੋ ਕੇਕ-ਬਰਗਰ ਖਾਣ ਦੇ ਸ਼ੌਕੀਨ ਤਾਂ ਸਾਵਧਾਨ, ਹੋਸ਼ ਉਡਾ ਦੇਵੇਗੀ ਇਹ ਰਿਪੋਰਟ
Friday, Sep 06, 2024 - 11:09 AM (IST)
ਜਲੰਧਰ (ਇੰਟ.)- ਜੇਕਰ ਤੁਸੀਂ ਵੀ ਕੇਕ, ਬਰਗਰ ਤੇ ਹੋਰ ਜ਼ੰਕ ਫੂਡਜ਼ ਖਾਣ ਦੇ ਸ਼ੌਕੀਨ ਹੋ ਤਾਂ ਥੋੜ੍ਹੀ ਸਾਵਧਾਨੀ ਵਰਤਣ ਦੀ ਲੋੜ ਹੈ। ਦਰਅਸਲ ਲੰਬੇ ਸਮੇਂ ਤੋਂ ਵਿਗਿਆਨੀ ਚਿਤਾਵਨੀ ਦਿੰਦੇ ਆ ਰਹੇ ਹਨ ਕਿ ਕੇਕ, ਬਰਗਰ ਅਤੇ ਹੋਰ ਜ਼ੰਕ ਫੂਡਜ਼ ਨੂੰ ਜ਼ਿਆਦਾ ਮਾਤਰਾ ਵਿਚ ਖਾਣ ਨਾਲ ਮੋਟਾਪਾ ਵਧ ਸਕਦਾ ਹੈ ਪਰ ਹੁਣ ਇਕ ਨਵੀਂ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੇਕ-ਬਰਗਰ ਵਿਚ ਮੌਜੂਦ ਸੈਚੁਰੇਟਿਡ ਫੈਟ ਦਿਲ ਦੀਆਂ ਬੀਮਾਰੀਆਂ ਦਾ ਜ਼ੋਖਮ ਵਧਾ ਦਿੰਦਾ ਹੈ ਭਾਵੇਂ ਹੀ ਤੁਹਾਡਾ ਭਾਰ ਆਮ ਹੀ ਕਿਉਂ ਨਾ ਹੋਵੇ।
ਰਿਪੋਰਟ ਮੁਤਾਬਕ ਇਸ ਖੋਜ ਵਿਚ ਲੋਕਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਸੀ। ਇਕ ਗਰੁੱਪ ਨੂੰ ਸੈਚੁਰੇਟਿਡ ਫੈਟ ਵਾਲੀ ਡਾਈਟ ਦਿੱਤੀ ਗਈ, ਜਿਸ ਵਿਚ ਕੇਕ, ਬਰਗਰ ਅਤੇ ਹੋਰ ਜ਼ੰਕ ਫੂਡ ਸ਼ਾਮਲ ਸਨ, ਜਦਕਿ ਦੂਜੇ ਗਰੁੱਪ ਨੂੰ ਘੱਟ ਫੈਟ ਵਾਲੀ ਖ਼ੁਰਾਕ ਦਿੱਤੀ ਗਈ, ਜਿਸ ਵਿਚ ਮੱਛੀ ਅਤੇ ਬਦਾਮ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ- ਵਿਦੇਸ਼ੋ ਮਿਲੀ ਖ਼ਬਰ ਨੇ ਵਿਛਾਏ ਘਰ 'ਚ ਸੱਥਰ, ਕਰੀਬ ਇਕ ਮਹੀਨਾ ਪਹਿਲਾਂ ਦੁਬਈ ਗਏ ਪੰਜਾਬੀ ਨੌਜਵਾਨ ਦੀ ਮੌਤ
ਦੋਵਾਂ ਗਰੁੱਪਾਂ ’ਤੇ 24 ਦਿਨ ਨਜ਼ਰ ਰੱਖੀ ਗਈ। ਦੋਵਾਂ ਗਰੁੱਪਾਂ ਦੇ ਲੋਕਾਂ ਦਾ ਭਾਰ ਲਗਭਗ ਇਕੋ ਜਿਹਾ ਸੀ ਪਰ ਜਿਨ੍ਹਾਂ ਲੋਕਾਂ ਨੇ ਸੈਚੁਰੇਟਿਡ ਫੈਟ ਵਾਲੀ ਖੁਰਾਕ ਜ਼ਿਆਦਾ ਖਾਧੀ, ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪਿਆ। ਇਨ੍ਹਾਂ ਲੋਕਾਂ ਦੀਆਂ ਨਾੜੀਆਂ ਬੰਦ ਹੋਣ ਲੱਗੀਆਂ, ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵਧ ਗਿਆ।
ਇਹ ਵੀ ਪੜ੍ਹੋ- ਅਧਿਆਪਕ ਦਿਵਸ ਮੌਕੇ CM ਭਗਵੰਤ ਮਾਨ ਦਾ ਅਧਿਆਪਕਾਂ ਨੂੰ ਲੈ ਕੇ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ