NGT ਦੇ ਪ੍ਰਸਤਾਵ ''ਤੇ ਉੱਤਰਾਖੰਡ ''ਚ ਬੰਦ ਹੋਣਗੇ 10 ਸਾਲ ਪੁਰਾਣੇ ਵਪਾਰਕ ਵਾਹਨ

Wednesday, Oct 30, 2019 - 03:23 PM (IST)

NGT ਦੇ ਪ੍ਰਸਤਾਵ ''ਤੇ ਉੱਤਰਾਖੰਡ ''ਚ ਬੰਦ ਹੋਣਗੇ 10 ਸਾਲ ਪੁਰਾਣੇ ਵਪਾਰਕ ਵਾਹਨ

ਦੇਹਰਾਦੂਨ (ਵਾਰਤਾ)— ਉੱਤਰਾਖੰਡ ਸਰਕਾਰ 10 ਸਾਲ ਪੁਰਾਣੇ ਵਪਾਰਕ ਵਾਹਨਾਂ ਨੂੰ ਬੰਦ ਕਰਨ ਦੀ ਤਿਆਰੀ 'ਚ ਹੈ। ਸੂਤਰਾਂ ਮੁਤਾਬਕ ਸੂਬੇ ਵਿਚ ਵੱਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਪ੍ਰਸਤਾਵ 'ਤੇ ਉੱਤਰਾਖੰਡ ਸਰਕਾਰ ਨੇ 10 ਸਾਲ ਪੁਰਾਣੇ ਵਪਾਰਕ ਵਾਹਨਾਂ ਨੂੰ ਬੰਦ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ 'ਚ 4 ਨਵੰਬਰ ਨੂੰ ਦੇਹਰਾਦੂਨ ਵਿਚ ਆਰ. ਟੀ. ਏ. ਦੀ ਬੈਠਕ ਹੋਣੀ ਹੈ, ਜਿਸ ਵਿਚ 10 ਸਾਲ ਪੁਰਾਣੇ ਵਪਾਰਕ ਵਾਹਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। 

ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰਾਂਸਪੋਰਟ ਕਮਿਸ਼ਨਰ ਐੱਨ. ਜੀ. ਟੀ. ਦੇ ਜ਼ਰੀਏ ਟਰਾਂਸਪੋਰਟ ਵਿਭਾਗ ਨੂੰ ਇਹ ਪ੍ਰਸਤਾਵ ਭੇਜਿਆ ਗਿਆ ਹੈ। ਐੱਨ. ਜੀ. ਟੀ. ਨੇ ਟਰਾਂਸਪੋਰਟ ਵਿਭਾਗ ਨੂੰ 10 ਸਾਲ ਪੁਰਾਣੇ ਵਪਾਰਕ ਵਾਹਨਾਂ ਨੂੰ ਬੰਦ ਕਰਨ ਲਈ ਕਿਹਾ ਹੈ। ਇਸ ਵਿਚ ਬੱਸ, ਟੈਕਸੀ ਅਤੇ ਆਟੋ ਵੀ ਸ਼ਾਮਲ ਹਨ। ਇਸ ਲਈ ਟਰਾਂਸਪੋਰਟ ਵਿਭਾਗ ਫਰੀ ਪਾਲਿਸੀ ਨੂੰ ਵੀ ਮਨਜ਼ੂਰੀ ਦੇਣ ਜਾ ਰਿਹਾ ਹੈ, ਜਿਸ ਦੇ ਤਹਿਤ ਸੀ. ਐੱਨ. ਜੀ. ਅਤੇ ਇਲੈਕਟ੍ਰਾਨਿਕ ਵਾਹਨਾਂ ਨੂੰ ਵਧਾਉਣ ਲਈ ਹੱਥੋਂ-ਹੱਥ ਪਰਮਿਟ ਵੀ ਦਿੱਤੇ ਜਾਣਗੇ। 

ਜ਼ਿਕਰਯੋਗ ਹੈ ਕਿ ਵਧਦੀ ਗਲੋਬਲ ਵਾਰਮਿੰਗ ਅਤੇ ਵਾਤਾਵਰਣ 'ਚ ਹੋ ਰਹੇ ਅਚਾਨਕ ਬਦਲਾਅ ਕਾਰਨ ਐੱਨ. ਜੀ. ਟੀ. ਨੇ ਸਰਕਾਰ ਨੂੰ ਸੁਝਾਅ ਦਿੱਤਾ ਹੈ, ਜਿਸ 'ਤੇ ਆਉਣ ਵਾਲੀ ਬੈਠਕ 'ਤੇ ਅਮਲ ਹੋ ਸਕਦਾ ਹੈ। ਕੁਝ ਸਮੇਂ ਪਹਿਲਾਂ ਵੀ ਉੱਤਰਾਖੰਡ 'ਚ ਦੇਸ਼ ਦੇ ਕਈ ਵਿਗਿਆਨੀ ਜੁੜੇ ਸਨ, ਜਿਸ ਵਿਚ ਸੂਬਿਆਂ 'ਚ ਹੋ ਰਹੇ ਮੌਸਮ ਬਦਲਾਅ 'ਤੇ ਚਰਚਾ ਕੀਤੀ ਗਈ ਅਤੇ ਸਰਕਾਰ ਨੂੰ ਪੁਰਾਣੇ ਵਾਹਨਾਂ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਗਿਆ ਸੀ।


author

Tanu

Content Editor

Related News