ਕਰਨਲ ਗੀਤਾ ਰਾਣਾ ਨੇ ਰਚਿਆ ਇਤਿਹਾਸ, ਇਹ ਪ੍ਰਾਪਤੀ ਪਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਫ਼ਸਰ ਬਣੀ

Thursday, Mar 09, 2023 - 12:21 PM (IST)

ਕਰਨਲ ਗੀਤਾ ਰਾਣਾ ਨੇ ਰਚਿਆ ਇਤਿਹਾਸ, ਇਹ ਪ੍ਰਾਪਤੀ ਪਾਉਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਫ਼ਸਰ ਬਣੀ

ਨਵੀਂ ਦਿੱਲੀ- ਭਾਰਤੀ ਫੌਜ ਦੇ ਕਾਰਪਸ ਆਫ਼ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਜ਼ ਦੀ ਕਰਨਲ ਗੀਤਾ ਰਾਣਾ ਨੇ ਇਤਿਹਾਸ ਰਚ ਦਿੱਤਾ ਹੈ। ਦੱਸ ਦੇਈਏ ਕਿ ਉਹ ਪੂਰਬੀ ਲੱਦਾਖ ਦੇ ਫਾਰਵਰਡ ਫਰੰਟ 'ਤੇ ਫੀਲਡ ਵਰਕਸ਼ਾਪ ਨੂੰ ਕਮਾਂਡ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਭਾਰਤੀ ਫੌਜ ਨੇ ਮਹਿਲਾ ਅਧਿਕਾਰੀਆਂ ਨੂੰ ਵੀ ਕਮਾਂਡਰ ਦੀ ਭੂਮਿਕਾ 'ਚ ਲੈਣ ਦੀ ਮਨਜ਼ੂਰੀ ਦਿੱਤੀ ਹੈ। ਜਿਸ ਤੋਂ ਬਾਅਦ ਕਰਨਲ ਗੀਤਾ ਇਹ ਪ੍ਰਾਪਤੀ ਪਾਉਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਕਰਨਲ ਗੀਤਾ ਚੀਨ ਸਰਹੱਦ 'ਤੇ ਤਾਇਨਾਤ ਸੁਤੰਤਰ ਫੀਲਡ ਵਰਕਸ਼ਾਪ ਨੂੰ ਕਮਾਂਡ ਕਰੇਗੀ।

ਇਹ ਵੀ ਪੜ੍ਹੋ– ਸਾਵਧਾਨ! ਦੇਸ਼ ’ਚ ਵਧਣ ਲੱਗੇ ਇਨਫਲੂਐਂਜਾ ਦੇ ਮਾਮਲੇ, ਜਾਣ ਲਓ ਡਾਕਟਰਾਂ ਦੀ ਸਲਾਹ

ਫੌਜ ਨੇ ਹਾਲ ਹੀ 'ਚ ਮਹਿਲਾ ਫੌਜ ਅਧਿਕਾਰੀਆਂ ਲਈ 108 ਭਰਤੀਆਂ ਕੱਢੀਆਂ ਹਨ, ਜਿਨ੍ਹਾਂ 'ਚ ਉਹ ਕਾਰਪਸ ਆਫ਼ ਇੰਜੀਨੀਅਰਜ਼, ਆਰਡੀਨੈਂਸ, ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਜ਼ ਸਣੇ ਹੋਰ ਸ਼ਾਖਾਵਾਂ ਦੀ ਸੁਤੰਤਰ ਯੂਨਿਟ ਨੂੰ ਕਮਾਂਡ ਕਰ ਸਕੇਗੀ। ਆਉਣ ਵਾਲੇ ਦਿਨਾਂ 'ਚ ਹੋਰ ਮਹਿਲਾ ਫੌਜੀ ਅਧਿਕਾਰੀਆਂ ਨੂੰ ਵੀ ਅਜਿਹੀ ਨਿਯੁਕਤੀ ਦਿੱਤੀ ਜਾ ਸਕਦੀ ਹੈ। ਜੋ ਮਹਿਲਾ ਅਧਿਕਾਰੀ ਬੋਰਡਸ ਤੋਂ ਮਨਜ਼ੂਰੀ ਲੈ ਸਕਣਗੀਆਂ, ਉਨ੍ਹਾਂ ਨੂੰ ਵੀ ਕਮਾਂਡ ਦੀ ਭੂਮਿਕਾ ਦਿੱਤੀ ਜਾ ਸਕਦੀ ਹੈ ਅਤੇ ਭਵਿੱਖ 'ਚ ਉਨ੍ਹਾਂ ਨੂੰ ਹੋਰ ਉੱਚੇ ਅਹੁਦਿਆਂ 'ਤੇ ਨਿਯੁਕਤੀਆਂ ਦਿੱਤੀਆਂ ਜਾ ਸਕਦੀਆਂ ਹਨ। 

ਇਹ ਵੀ ਪੜ੍ਹੋ– ਦੇਸ਼ ’ਚ ਵਧ ਰਹੇ ਹਨ ਸਪ੍ਰਿੰਗ ਇਨਫਲੂਏਂਜਾ ਦੇ ਮਾਮਲੇ, ਕਿੰਨਾ ਖਤਰਨਾਕ ਤੇ ਕੀ ਹਨ ਇਸਦੇ ਲੱਛਣ!

 

 

ਭਾਰਤੀ ਫੌਜ ਸਹਿਯੋਗੀ ਦੇਸ਼ਾਂ ਦੇ ਨਾਲ ਮਿਲਟਰੀ ਅਭਿਆਸ 'ਚ ਵੀ ਮਹਿਲਾ ਫੌਜੀ ਕਰਮਚਾਰੀਆਂ ਨੂੰ ਸ਼ਾਮਲ ਕਰ ਰਹੀ ਹੈ। ਨਾਲ ਹੀ ਸ਼ਾਂਤੀ ਮਿਸ਼ਨ ਲਈ ਵੀ ਮਹਿਲਾ ਫੌਜੀ ਅਧਿਕਾਰੀਆਂ ਨੂੰ ਭੇਜਿਆ ਜਾ ਰਿਹਾ ਹੈ। ਆਰਮੀ ਚੀਫ ਜਨਰਲ ਮਨੋਜ਼ ਪਾਂਡੇ ਮਹਿਲਾ ਅਧਿਕਾਰੀਆਂ ਨੂੰ ਫੌਜ 'ਚ ਹਰ ਸੰਭਵ ਮੌਕੇ ਦੇਣ ਦੇ ਪੱਖ ਵਿਚ ਹਨ। ਜਲਦੀ ਹੀ ਫੌਜ ਵਿਚ ਆਰਟੀਲਰੀ ਰੈਜੀਮੈਂਟ ਵਿਚ ਵੀ ਮਹਿਲਾ ਫੌਜੀ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ– ਸਸਤਾ ਆਈਫੋਨ ਖ਼ਰੀਦਣ ਦੇ ਚੱਕਰ 'ਚ ਲੱਗਾ 29 ਲੱਖ ਰੁਪਏ ਦਾ ਚੂਨਾ, ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ


author

Rakesh

Content Editor

Related News