ਮਾਲਗੱਡੀ ਅਤੇ ਰੇਲ ਇੰਜਣ ''ਚ ਹੋਈ ਭਿਆਨਕ ਟੱਕਰ, ਪਟੜੀ ਤੋਂ ਉਤਰਿਆ ਇੰਜਣ

Tuesday, Aug 27, 2024 - 04:20 PM (IST)

ਮਾਲਗੱਡੀ ਅਤੇ ਰੇਲ ਇੰਜਣ ''ਚ ਹੋਈ ਭਿਆਨਕ ਟੱਕਰ, ਪਟੜੀ ਤੋਂ ਉਤਰਿਆ ਇੰਜਣ

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ 'ਚ ਮਾਲਗੱਡੀ ਅਤੇ ਰੇਲ ਇੰਜਣ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਮਗਰੋਂ ਰੇਲ ਇੰਜਣ ਪਟੜੀ ਤੋਂ ਉਤਰ ਗਿਆ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ NTPC ਪਲਾਂਟ ਅੰਦਰ ਸੋਮਵਾਰ ਰਾਤ ਕੋਲਾ ਉਤਾਰ ਕੇ ਵਾਪਸ ਜਾ ਰਹੀ ਮਾਲਗੱਡੀ ਇਕ ਰੇਲ ਇੰਜਣ ਨਾਲ ਟਕਰਾ ਗਈ।  NTPC ਦੀ ਜਨਸੰਪਰਕ ਅਧਿਕਾਰੀ ਕੋਮਲ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਰੇਲਵੇ ਟਰੈੱਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਰਾਏਬਰੇਲੀ ਦੇ ਉੱਚਾਹਾਰ ਸਥਿਤ NTPC ਬਿਜਲੀ ਥਰਮਲ ਪ੍ਰਾਜੈਕਟ 'ਚ ਝਾਰਖੰਡ ਦੀ ਕੋਲਾ ਖਾਨ ਤੋਂ ਮਾਲਗੱਡੀ ਕੋਲੇ ਦੀ ਸਪਲਾਈ ਲਈ ਕੋਲਾ ਲੈ ਕੇ ਆਈ ਸੀ। ਜਿਸ ਤੋਂ ਬਾਅਦ ਦੇਰ ਰਾਤ ਤੱਕ ਮਾਲਗੱਡੀ ਤੋਂ ਕੋਲੇ ਨੂੰ ਅਨਲੋਡ ਕੀਤਾ ਜਾਂਦਾ ਹੈ। ਰਾਤ ਕਰੀਬ 10 ਵਜੇ ਮਾਲਗੱਡੀ ਕੋਲਾ ਉਤਾਰਨ ਮਗਰੋਂ  ਵਾਪਸ ਰਵਾਨਾ ਹੋ ਗਈ, ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਜਿਵੇਂ ਹੀ ਮਾਲਗੱਡੀ NTPC ਤੋਂ ਰਵਾਨਾ ਹੋਈ, ਤਾਂ ਸਾਹਮਣੇ ਰੇਲ ਇੰਜਣ ਆ ਗਿਆ। ਗਲਤ ਸਿਗਨਲ ਅਤੇ ਟ੍ਰੈਕ ਜੋੜਨ ਕਾਰਨ ਮਾਲ ਗੱਡੀ ਸਿੱਧੀ ਰੇਲਵੇ ਇੰਜਣ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੇਨ ਦਾ ਇੰਜਣ ਪਟੜੀ ਤੋਂ ਉਤਰ ਗਿਆ।


author

Tanu

Content Editor

Related News