ਦਫਤਰ ''ਚ ਖੜੀ ਸੀ. ਐੱਮ. ਓ. ''ਤੇ ਅਚਾਨਕ ਡਿੱਗੀ ਛੱਤ

11/14/2018 5:39:45 PM

ਸ਼੍ਰੀਨਗਰ-ਬਾਂਦੀਪੋਰਾ 'ਚ ਚੀਫ ਮੈਡੀਕਲ ਅਫਸਰ ਅਤੇ ਉਨ੍ਹਾਂ ਦੇ ਇਕ ਕਰਮਚਾਰੀ ਦੀ ਜਾਨ ਉਸ ਸਮੇਂ ਬਚ ਗਈ ਜਦੋਂ ਦਫਤਰ ਦੀ ਛੱਤ ਦਾ ਇਕ ਹਿੱਸਾ ਡਿੱਗ ਪਿਆ। ਮਿੰਨੀ ਸਕੱਤਰੇਤ ਸਮੇਤ ਸੀ. ਐੱਮ. ਓ. ਦੇ ਦਫਤਰ ਦੀ ਛੱਤ ਬੁੱਧਵਾਰ ਦੁਪਹਿਰ ਨੂੰ ਧੜਾਮ ਕਰਕੇ ਡਿੱਗ ਪਈ ਅਤੇ ਹੇਠਾਂ ਖੜ੍ਹੇ ਡਾ ਬਿਲਕਿਸ ਅਤੇ ਐੱਨ. ਐੱਚ. ਐੱਮ. ਕਰਮਚਾਰੀ ਮਰੀਅਮ ਦੀਆਂ ਚੀਕਾਂ ਪੂਰੇ ਦਫਤਰ 'ਚ ਗੂੰਜ ਗਈਆਂ।

PunjabKesari

ਡਾ. ਬਿਲਕਿਸ ਦੇ ਅਨੁਸਾਰ ਉਹ ਐੱਨ. ਐੱਚ. ਐੱਮ. ਕਰਮਚਾਰੀ ਨਾਲ ਖੜੇ ਹੋ ਕੇ ਗੱਲ ਕਰ ਰਹੀ ਸੀ ਕਿ ਉਨ੍ਹਾਂ ਦੇ ਪੈਰਾਂ ਦੇ ਕੋਲ ਕੁਝ ਰੇਤ ਡਿੱਗੀ ਅਤੇ ਜਿਵੇਂ ਹੀ ਉਹ ਪਿੱਛੇ ਹਟੀ ਤਾਂ ਛੱਤ ਦਾ ਇਕ ਹਿੱਸਾ ਉਨ੍ਹਾਂ ਦੇ ਮੇਜ 'ਤੇ ਡਿੱਗ ਪਿਆ। ਉਨ੍ਹਾਂ ਨੇ ਦੱਸਿਆ ਕਿ ਜੇਕਰ ਦੋਵੇਂ ਪਿੱਛੇ ਨਾ ਹੱਟਦੇ ਤਾਂ ਉਨ੍ਹਾਂ ਨੂੰ ਕਾਫੀ ਗੰਭੀਰ ਸੱਟਾਂ ਲੱਗ ਸਕਦੀਆਂ ਸੀ।

PunjabKesari


Iqbalkaur

Content Editor

Related News