ਮੁਸਲਮਾਨ ਬਜ਼ੁਰਗ ਦੀ ਕੁੱਟਮਾਰ ''ਤੇ ਰਾਹੁਲ ਨੇ ਕੀਤਾ ਟਵੀਟ ਤਾਂ ਬੋਲੇ CM ਯੋਗੀ- ''ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ''

Tuesday, Jun 15, 2021 - 08:53 PM (IST)

ਲਖਨਊ - ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਲੋਨੀ ਬਾਰਡਰ ਇਲਾਕੇ ਵਿੱਚ ਆਟੋ ਵਿੱਚ ਬੈਠੇ ਇੱਕ ਬਜ਼ੁਰਗ ਦੀ ਜੈ ਸ਼੍ਰੀ ਰਾਮ ਨਾ ਬੋਲਣ 'ਤੇ ਕੁੱਟਮਾਰ ਦਾ ਮਾਮਲਾ ਹੁਣ ਤੂਲ ਫੜਦਾ ਨਜ਼ਰ ਆ ਰਿਹਾ ਹੈ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਇਸ ਨੂੰ ਲੈ ਕੇ ਹਮਲਾ ਬੋਲਿਆ ਹੈ। ਰਾਹੁਲ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਉਥੇ ਹੀ, ਰਾਹੁਲ ਗਾਂਧੀ 'ਤੇ ਸੀ.ਐੱਮ. ਯੋਗੀ ਨੇ ਪਲਟਵਾਰ ਕੀਤਾ ਹੈ।

ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਹੈ ਕਿ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਹਾਂ ਕਿ ਸ਼੍ਰੀ ਰਾਮ ਦੇ ਸੱਚੇ ਭਗਤ ਅਜਿਹਾ ਕਰ ਸਕਦੇ ਹਨ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਅੱਗੇ ਕਿਹਾ ਹੈ ਕਿ ਅਜਿਹੀ ਬੇਰਹਿਮੀ ਮਨੁੱਖਤਾ ਤੋਂ ਕੋਹੋਂ ਦੂਰ ਹਾਂ। ਰਾਹੁਲ ਗਾਂਧੀ ਨੇ ਟਵੀਟ ਵਿੱਚ ਕਿਹਾ ਹੈ ਕਿ ਇਹ ਸਮਾਜ ਅਤੇ ਧਰਮ ਦੋਨਾਂ ਲਈ ਸ਼ਰਮਨਾਕ ਹੈ। ਸੀ.ਐੱਮ. ਯੋਗੀ  ਨੇ ਟਵੀਟ ਕਰ ਰਾਹੁਲ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਦੀ ਪਹਿਲੀ ਸਿਖਿਆ ਹੈ- ਸੱਚ ਬੋਲਣਾ, ਜੋ ਤੁਸੀਂ ਜੀਵਨ ਵਿੱਚ ਕਦੇ ਕੀਤਾ ਨਹੀਂ।

ਸੀ.ਐੱਮ. ਯੋਗੀ ਨੇ ਆਪਣੇ ਟਵੀਟ ਵਿੱਚ ਲਿਖਿਆ- ਸ਼ਰਮ ਆਉਣੀ ਚਾਹੀਦੀ ਹੈ ਕਿ ਪੁਲਸ ਵੱਲੋਂ ਸੱਚਾਈ ਦੱਸੇ ਜਾਣ  ਦੇ ਬਾਅਦ ਵੀ ਤੁਸੀਂ ਸਮਾਜ ਵਿੱਚ ਜਹਿਰ ਫੈਲਾਉਣ ਵਿੱਚ ਲੱਗੇ ਹੋ। ਸੱਤਾ ਦੇ ਲਾਲਚ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹੋ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਦੀ ਜਨਤਾ ਨੂੰ ਅਪਮਾਨਿਤ ਕਰਣਾ, ਉਸ ਨੂੰ ਬਦਨਾਮ ਕਰਣਾ ਛੱਡ ਦਿਓ।

ਇਹ ਵੀ ਪੜ੍ਹੋ- ਭਾਰਤ-ਬੰਗਲਾਦੇਸ਼ ਬਾਰਡਰ ਤੋਂ ਘੁਸਪੈਠੀਆ ਕਿੰਨਰ ਅਤੇ ਦਲਾਲ ਜਨਾਨੀ ਗ੍ਰਿਫਤਾਰ

ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਵਿੱਚ ਦੂਜੇ ਸਮੂਹ ਦੇ ਇੱਕ ਬਜ਼ੁਰਗ ਦੇ ਮੱਥੇ 'ਤੇ ਪਿਸਤੌਲ ਰੱਖ ਕੇ ਜੈ ਸ਼੍ਰੀ ਰਾਮ ਦਾ ਨਾਅਰਾ ਲਗਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਬੁਲੰਦਸ਼ਹਰ ਦੇ ਅਨੂਪਸ਼ਹਰ ਦੇ ਰਹਿਣ ਵਾਲੇ ਬਜ਼ੁਰਗ ਸੂਫੀ ਅਬਦੁਲ ਸਮਦ ਨਾਲ ਹੋਈ ਇਸ ਘਟਨਾ ਨੂੰ ਲੈ ਕੇ ਪੁਲਸ ਨੇ ਆਮ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਸੀ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵਿਰੋਧ ਕਰਣ 'ਤੇ ਬਦਮਾਸ਼ ਬਜ਼ੁਰਗ  ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਪੀੜਤ ਨੇ ਦਾੜੀ ਕੱਟੇ ਜਾਣ ਦਾ ਦੋਸ਼ ਵੀ ਲਗਾਇਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News