ਮੱਧ ਪ੍ਰਦੇਸ਼ ਦੇ ਸੀ.ਐੱਮ. ਨੇ 56.80 ਲੱਖ ਵਿਦਿਆਰਥੀਆਂ ਦੇ ਖਾਤੇ ''ਚ ਪਾਏ 137.66 ਕਰੋੜ ਰੁਪਏ

Friday, Aug 21, 2020 - 02:32 AM (IST)

ਮੱਧ ਪ੍ਰਦੇਸ਼ ਦੇ ਸੀ.ਐੱਮ. ਨੇ 56.80 ਲੱਖ ਵਿਦਿਆਰਥੀਆਂ ਦੇ ਖਾਤੇ ''ਚ ਪਾਏ 137.66 ਕਰੋੜ ਰੁਪਏ

ਭੋਪਾਲ - ਕੋਰੋਨਾ ਵਾਇਰਸ ਕਾਰਨ ਹਰ ਸੂਬੇ 'ਚ ਸਕੂਲ ਅਤੇ ਕਾਲਜ ਬੰਦ ਹਨ। ਇਸ ਸਥਿਤੀ 'ਚ ਵੀ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਵਿਦਿਆਰਥੀਆਂ ਦੇ ਖਾਣ-ਪੀਣ ਦਾ ਖਿਆਲ ਰੱਖ ਰਹੀ ਹੈ। ਦਰਅਸਲ ਸਰਕਾਰ ਨੇ ਖਾਦ ਸੁਰੱਖਿਆ ਭੱਤੇ ਦੇ ਰੂਪ 'ਚ ਵਿਦਿਆਰਥੀਆਂ ਦੇ ਖਾਤੇ 'ਚ 137.66 ਕਰੋੜ ਰੁਪਏ ਟਰਾਂਸਫਰ ਕੀਤੇ ਹਨ।

ਵੀਰਵਾਰ ਨੂੰ ਸ਼ਿਵਰਾਜ ਸਰਕਾਰ ਨੇ ਜਮਾਤ 1 ਤੋਂ 8ਵੀਂ ਤੱਕ ਦੇ 56 ਲੱਖ 80 ਹਜ਼ਾਰ ਬੱਚਿਆਂ ਨੂੰ ਖਾਦ ਸੁਰੱਖਿਆ ਭੱਤੇ ਦੇ 137 ਕਰੋੜ 66 ਲੱਖ ਰੁਪਏ ਉਨ੍ਹਾਂ ਦੇ ਖਾਤੇ 'ਚ ਪਾਏ ਹਨ। ਉਥੇ ਹੀ ਮਿਡ ਡੇ ਮੀਲ ਬਣਾਉਣ ਵਾਲੇ 2 ਲੱਖ 10 ਹਜ਼ਾਰ ਖਾਣਾ ਬਣਾਉਣ ਵਾਲਿਆਂ ਲਈ ਵੀ 42 ਕਰੋੜ ਰੂਪਏ ਭੇਜ ਦਿੱਤੇ ਹਨ।


author

Inder Prajapati

Content Editor

Related News