ਹਿਮਾਚਲ ''ਚ ਓਮੀਕ੍ਰੋਨ ਨਾਲ ਨਜਿੱਠਣ ਲਈ CM ਜੈਰਾਮ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

Saturday, Dec 25, 2021 - 06:47 PM (IST)

ਹਿਮਾਚਲ ''ਚ ਓਮੀਕ੍ਰੋਨ ਨਾਲ ਨਜਿੱਠਣ ਲਈ CM ਜੈਰਾਮ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼

ਸ਼ਿਮਲਾ- ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਪ੍ਰਦੇਸ਼ ਦੇ ਕੁਲੈਕਟਰਾਂ ਨਾਲ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਲੈ ਕੇ ਵਰਚੁਅਲ ਮਾਧਿਅਮ ਨਾਲ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰਦੇਸ਼ 'ਚ ਕੋਰੋਨਾ ਨੂੰ ਲੈ ਕੇ ਟੈਸਟਿੰਗ ਵਧਾਉਣ ਅਤੇ ਜਿਨ੍ਹਾਂ ਖੇਤਰਾਂ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਵੇਂ ਸਾਲ ਨੂੰ ਮਨਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਦੇਸ਼ 'ਚ ਆਏ ਸੈਲਾਨੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਇਸ ਲਈ ਸੈਲਾਨੀਆਂ ਵਲੋਂ ਕੋਰੋਨਾ ਨਿਯਮਾਂ ਦਾ ਪਾਲਣ ਯਕੀਨੀ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ਕੀ ਸਰਕਾਰ ਮੁੜ ਲਿਆਏਗੀ ਖੇਤੀ ਕਾਨੂੰਨ? ਨਰੇਂਦਰ ਤੋਮਰ ਨੇ ਦਿੱਤਾ ਇਹ ਸੰਕੇਤ

ਸੈਲਾਨੀਆਂ ਦੀ ਗਿਣਤੀ ਵਾਲੇ ਜ਼ਿਲ੍ਹਿਆਂ 'ਚ ਚੁਕੇ ਜਾਣ ਸਖ਼ਤ ਕਦਮ
ਮੁੱਖ ਮੰਤਰੀ ਨੇ ਸੈਲਾਨੀਆਂ ਦੀ ਵੱਧ ਗਿਣਤੀ ਵਾਲੇ ਜ਼ਿਲ੍ਹਿਆਂ ਦੇ ਡੀ.ਸੀ. ਨੂੰ ਕੋਰੋਨਾ ਸੰਕਰਮਣ ਦੇ ਪ੍ਰਸਾਰ ਨੂੰ ਰੋਕਣ ਲਈ ਸਖ਼ਤ ਕਦਮ ਚੁਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਰੋਨਾ ਨਾਲ ਸੰਬੰਧਤ ਉੱਚਿਤ ਪ੍ਰਬੰਧ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਡੀ.ਸੀ. ਨੂੰ ਹੋਰ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ ਟੀਕਾਕਰਨ ਕੰਪਲੈਕਸ ਆਯੋਜਿਤ ਕਰਨ ਲਈ ਕਿਹਾ ਤਾਂ ਕਿ ਇਸ ਸੰਕਰਮਣ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। 

ਇਹ ਵੀ ਪੜ੍ਹੋ : ਕੀ 31 ਦਸੰਬਰ ਤੱਕ ਭਾਰਤ ਬੰਦ ਦਾ ਕੀਤਾ ਗਿਆ ਹੈ ਐਲਾਨ? ਜਾਣੋ ਇਸ ਵਾਇਰਲ ਸੰਦੇਸ਼ ਦੀ ਪੂਰੀ ਸੱਚਾਈ

ਵਿਦੇਸ਼ਾਂ ਤੋਂ ਆਉਣ ਵਾਲਿਆਂ ਦੀ ਕਰੋ ਸਖ਼ਤ ਨਿਗਰਾਨੀ
ਮੁੱਖ ਮੰਤਰੀ ਨੇ ਪੀ.ਐੱਸ.ਏ. ਯੰਤਰਾਂ ਦੇ ਸੰਚਾਲਨ ਅਤੇ ਹਸਪਤਾਲਾਂ 'ਚ ਮਰੀਜ਼ਾਂ ਲਈ ਸਹੀ ਵਿਵਸਥਾ ਨਾਲ ਮੂਲਭੂਤ ਸਹੂਲਤਾਂ ਦੀ ਉਪਲੱਬਧਤਾ ਯਕੀਨੀ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਸਖ਼ਤ ਨਿਗਰਾਨੀ 'ਤੇ ਵੀ ਜ਼ੋਰ ਦਿੱਤਾ। ਜੇਕਰ ਕੋਈ ਵਿਅਕਤੀਕੋਰੋਨਾ ਪਾਜ਼ੇਟਿਵ ਆਉਂਦਾ ਹੈ ਤਾਂ ਅਜਿਹੇ ਵਿਅਕਤੀਆਂ ਦੀ ਕੰਟ੍ਰੈਕਟ ਟਰੇਸਿੰਗ 'ਤੇ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ। ਇਸ ਮੌਕੇ ਮੁੱਖ ਸਕੱਤਰ ਰਾਮ ਸੁਭਗ ਸਿੰਘ ਨੇ ਵੀ ਆਪਣੇ ਸੁਝਾਅ ਜ਼ਾਹਰ ਕੀਤੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

cherry

Content Editor

Related News