CM ਕੇਜਰੀਵਾਲ ਬੋਲੇ- ਕਸ਼ਮੀਰੀ ਪੰਡਤਾਂ ਨਾਲ ਅੱਜ ਓਹੀ ਹੋ ਰਿਹੈ ਜੋ 90 ਦੇ ਦਹਾਕੇ ’ਚ ਹੋਇਆ ਸੀ

06/05/2022 2:29:36 PM

ਨਵੀਂ ਦਿੱਲੀ- ਜੰਮੂ-ਕਸ਼ਮੀਰ ’ਚ ਕਸ਼ਮੀਰੀ ਪੰਡਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਕਤਲ ਦੇ ਮਾਮਲਿਆਂ ’ਚ ਵਾਧੇ ਖ਼ਿਲਾਫ ਐਤਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਰੈਲੀ ਆਯੋਜਿਤ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੈਲੀ ’ਚ ਕਿਹਾ ਕਿ ਕਸ਼ਮੀਰੀ ਪੰਡਤਾਂ ਨੂੰ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ 1990 ਦੇ ਦਹਾਕੇ ’ਚ ਜੋ ਹੋਇਆ ਸੀ, ਉਹ ਦੋਹਰਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਨੀਰਜ ਬਵਾਨਾ ਨੂੰ ਕਿਹਾ ਜਾਂਦੈ ‘ਦਿੱਲੀ ਦਾ ਦਾਊਦ’, ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਕੀਤਾ ਐਲਾਨ

ਕੇਜਰੀਵਾਲ ਨੇ ਕਿਹਾ ਕਿ 1990 ਤੋਂ ਬਾਅਦ ਇਕ ਵਾਰ ਫਿਰ ਕਸ਼ਮੀਰੀ ਪੰਡਤ ਪਲਾਇਨ ਕਰਨ ਨੂੰ ਮਜਬੂਰ ਹਨ। ਕਸ਼ਮੀਰੀ ਪੰਡਤਾਂ ਦਾ ਕਤਲੇਆਮ ਹੋ ਰਿਹਾ ਹੈ। ਅੱਜ ਕਸ਼ਮੀਰੀ ਪੰਡਤ ਸਿਰਫ ਆਪਣੀ ਸੁਰੱਖਿਆ ਮੰਗ ਰਿਹਾ ਹੈ। ਘਾਟੀ ’ਚ ਕਸ਼ਮੀਰੀ ਪੰਡਤਾਂ ਦਾ ਕਤਲੇਆਮ ਹੋ ਰਿਹਾ ਹੈ ਅਤੇ ਅਮਿਤ ਸ਼ਾਹ ਸਿਰਫ ਬੈਠਕ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਕਸ਼ਮੀਰ ਮੀਟਿੰਗ ਨਹੀਂ ਐਕਸ਼ਨ ਮੰਗ ਰਿਹਾ ਹੈ। 

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਕਸ਼ਮੀਰੀ ਪੰਡਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਨਾਕਾਮ ਰਹੀ ਹੈ ਅਤੇ ਇਸ ਮਾਮਲੇ 'ਤੇ ਕਈ ਮੀਟਿੰਗਾਂ ਹੋਈਆਂ ਅਤੇ ਹੁਣ ਹਰ ਕੋਈ ਕਸ਼ਮੀਰ ਲਈ ਕਾਰਜ ਯੋਜਨਾ ਬਾਰੇ ਜਾਣਨਾ ਚਾਹੁੰਦਾ ਹੈ। ਕੇਜਰੀਵਾਲ ਨੇ ਮੰਗ ਕੀਤੀ ਕਿ ਕਸ਼ਮੀਰੀ ਪੰਡਤਾਂ ਨਾਲ ਕੀਤੇ ਉਹ ਪ੍ਰਤਿਗਿਆ ਪੱਤਰ ਰੱਦ ਕੀਤੇ ਜਾਣ, ਜਿਸ ’ਚ ਕਿਹਾ ਗਿਆ ਹੈ ਕਿ ਉਹ ਕਸ਼ਮੀਰ ਤੋਂ ਬਾਹਰ ਕੰਮ ਨਹੀਂ ਕਰ ਸਕਦੇ। ਉਨ੍ਹਾਂ ਮੰਗ ਕੀਤੀ ਕਿ ਕਸ਼ਮੀਰੀ ਪੰਡਤਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਜਾਵੇ ਅਤੇ ਵਾਦੀ ਲਈ ਕਾਰਜ ਯੋਜਨਾ ਪੇਸ਼ ਕੀਤੀ ਜਾਵੇ।

ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਤਮਾਸ਼ਬੀਨ ਬਣੇ ਰਹੇ ਲੋਕ

ਮੁੱਖ ਮੰਤਰੀ ਨੇ ਇਹ ਵੀ ਕਿਹਾ, ''ਅਸੀਂ ਪਾਕਿਸਤਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਮਾੜੀ ਰਾਜਨੀਤੀ ਕਰਨਾ ਬੰਦ ਕਰੇ। ਕਸ਼ਮੀਰ ਹਮੇਸ਼ਾ ਭਾਰਤ ਦਾ ਹਿੱਸਾ ਰਹੇਗਾ।'' ਕੇਜਰੀਵਾਲ ਨੇ ਕਿਹਾ ਕਿ ਭਾਜਪਾ ਕਸ਼ਮੀਰ ਨੂੰ ਨਹੀਂ ਸੰਭਾਲ ਸਕਦੀ, ਉਸ ਨੂੰ ਸਿਰਫ ਗੰਦੀ ਰਾਜਨੀਤੀ ਕਰਨਾ ਜਾਣਦੀ ਹੈ। ਕਸ਼ਮੀਰ ਵਿਚ ਅੱਤਵਾਦੀ ਸਮੂਹਾਂ, ਖਾਸ ਤੌਰ 'ਤੇ ਲਸ਼ਕਰ-ਏ-ਤੋਇਬਾ ਨੇ ਹਾਲ ਹੀ ’ਚ ਗੈਰ-ਮੁਸਲਿਮ, ਸੁਰੱਖਿਆ ਕਰਮਚਾਰੀ, ਇਕ ਕਲਾਕਾਰ ਅਤੇ ਸਥਾਨਕ ਨਾਗਰਿਕਾਂ ਸਮੇਤ 8 ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ।

ਇਹ ਵੀ ਪੜ੍ਹੋ- ਭਾਰਤ ’ਚ ਮੰਕੀਪਾਕਸ ਦੀ ਦਸਤਕ; 5 ਸਾਲ ਦੀ ਬੱਚੀ ’ਚ ਦਿੱਸੇ ਲੱਛਣ, ਜਾਂਚ ਲਈ ਭੇਜੇ ਗਏ ਸੈਂਪਲ


Tanu

Content Editor

Related News