ਦੇਸ਼ ''ਚ 2015 ਤੋਂ ਹੁਣ ਤੱਕ 4.46 ਲੱਖ ਲਾਪਤਾ ਬੱਚੇ ਮਿਲੇ, ਜ਼ਿਆਦਾਤਰ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜੇ : ਸਮ੍ਰਿਤੀ ਇਰਾਨੀ

09/23/2023 6:06:45 PM

ਨਵੀਂ ਦਿੱਲੀ- ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਸ਼ਨੀਵਾਰ ਨੂੰ ਕਿਹਾ ਕਿ 2015 ਤੋਂ ਹੁਣ ਤੱਕ ਮਿਲੇ 4.46 ਲੱਖ ਲਾਪਤਾ ਬੱਚਿਆਂ 'ਚੋਂ ਜ਼ਿਆਦਾਤਰ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਭੇਜ ਦਿੱਤਾ ਗਿਆ ਹੈ। ਇਰਾਨੀ ਨੇ ਦੱਸਿਆ ਕਿ ਇਹ ਬੱਚੇ ਸਰਕਾਰ ਦੇ 'ਮਿਸ਼ਨ ਵਾਤਸਲਿਆ' ਤਹਿਤ ਮਿਲੇ ਹਨ। 

ਇਹ ਵੀ ਪੜ੍ਹੋ-  ਕੈਨੇਡੀਅਨ ਯੂਨੀਵਰਸਿਟੀਜ਼ ਦੇ ਨੁਮਾਇੰਦਿਆਂ ਦੀ ਸਲਾਹ, ਅਜੇ ਕੈਨੇਡਾ ਜਾਣ ਦੀ ਤਿਆਰੀ ਨਾ ਕਰਨ ਵਿਦਿਆਰਥੀ

ਇਰਾਨੀ ਨੇ ਕਿਹਾ ਕਿ ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਲਗਭਗ 4,46,000 ਲਾਪਤਾ ਬੱਚਿਆਂ ਦਾ ਪਤਾ ਲਗਾਇਆ ਗਿਆ ਹੈ, ਜਿਨ੍ਹਾਂ 'ਚੋਂ 3,97,530 ਬੱਚਿਆਂ ਨੂੰ ਸਫਲਤਾਪੂਰਵਕ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਭੇਜ ਦਿੱਤਾ ਗਿਆ ਹੈ। ਇਰਾਨੀ ਨੇ ਕਿਹਾ ਕਿ 2021 'ਚ ਕਿਸ਼ੋਰ ਨਿਆਂ ਐਕਟ 'ਚ ਸੋਧ ਤੋਂ ਬਾਅਦ ਅਦਾਲਤਾਂ ਦੀ ਬਜਾਏ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਗੋਦ ਲੈਣ ਦੇ ਹੁਕਮ ਜਾਰੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਲੱਗਭਗ 2600 ਦੇ ਕਰੀਬ ਬੱਚੇ ਗੋਦ ਲਏ ਗਏ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਕਈ ਭਾਰਤੀ ਬੱਚਿਆਂ ਦੇ ਅਨਾਥ ਹੋਣ ਬਾਰੇ ਕੌਮਾਂਤਰੀ ਪੱਧਰ 'ਤੇ ਚਰਚਾ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ-  ਅੱਤਵਾਦੀਆਂ ਦਾ ਪਨਾਹਗਾਹ ਬਣਿਆ ਕੈਨੇਡਾ, ਪਾਕਿਸਤਾਨ ਕਰ ਰਿਹੈ ਮਦਦ : ਵਿਦੇਸ਼ ਮੰਤਰਾਲਾ

ਇਰਾਨੀ ਨੇ ਕਿਹਾ ਕਿ ਬਾਲ ਕਲਿਆਣ ਸੰਸਥਾਵਾਂ ਵਿਚ 45,000 ਤੋਂ ਵੱਧ ਬੱਚਿਆਂ ਦੀ ਮਦਦ ਕੀਤੀ ਗਈ ਅਤੇ ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲਿਆ ਸੀ। ਇਰਾਨੀ ਮੁਤਾਬਕ ਬਾਲ ਕਲਿਆਣ ਲਈ ਸਰਕਾਰ ਦਾ ਬਜਟ 2009 'ਚ 60 ਕਰੋੜ ਰੁਪਏ ਤੋਂ ਵੱਧ ਕੇ ਪਿਛਲੇ ਸਾਲ 14,172 ਕਰੋੜ ਰੁਪਏ ਹੋ ਗਿਆ। ਉਨ੍ਹਾਂ ਕਿਹਾ ਕਿ 2014 ਤੋਂ ਲੈ ਕੇ ਬਾਲ ਸੰਭਾਲ ਸੰਸਥਾਵਾਂ ਰਾਹੀਂ ਅਸੀਂ 7 ਲੱਖ ਤੋਂ ਵੱਧ ਬੱਚਿਆਂ ਨੂੰ ਮਦਦ ਪ੍ਰਦਾਨ ਕੀਤੀ ਹੈ। ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਭਾਰਤ ਦੀ ਪ੍ਰਤੀਨਿਧੀ ਸਿੰਥੀਆ ਮੈਕਕੈਫਰੇ ਨੇ ਆਪਣੇ ਸੰਬੋਧਨ ਵਿਚ ਬਾਲ ਸੁਰੱਖਿਆ ਨਾਲ ਜੁੜੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Tanu

Content Editor

Related News