NIA ਦਾ ਵੱਡਾ ਐਕਸ਼ਨ, ਅਰਸ਼ ਡੱਲਾ ਤੇ ਮਨਪ੍ਰੀਤ ਪੀਟਾ ਦੇ ਕਰੀਬੀ ਸਾਥੀ ਨੂੰ ਕੀਤਾ ਗ੍ਰਿਫ਼ਤਾਰ

06/08/2023 5:18:06 PM

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (KTF) ਦੇ ਦੋ ਮੈਂਬਰਾਂ-ਕੈਨੇਡਾ ਸਥਿਤ ਅਰਸ਼ਦੀਪ ਸਿੰਘ ਉਰਫ਼ 'ਅਰਸ਼ ਡੱਲਾ' ਅਤੇ ਫਿਲੀਪੀਨਜ਼ 'ਚ ਰਹਿ ਰਹੇ ਮਨਪ੍ਰੀਤ ਸਿੰਘ ਉਰਫ਼ 'ਪੀਟਾ' ਦੇ ਕਰੀਬੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। NIA ਦੇ ਬੁਲਾਰੇ ਨੇ ਦੱਸਿਆ ਕਿ ਗਗਨਦੀਪ ਸਿੰਘ ਉਰਫ਼ ਮੀਤੀ ਨੂੰ ਮੰਗਲਵਾਰ ਨੂੰ ਹਰਿਆਣਾ ਅਤੇ ਪੰਜਾਬ ਵਿਚ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਸ੍ਰਿਸ਼ਟੀ ਨੂੰ ਬਚਾਉਣ ਲਈ ਰੋਬੋਟਿਕ ਮਾਹਰ ਵੀ ਜੁੱਟੇ, 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਹੈ ਢਾਈ ਸਾਲਾ ਬੱਚੀ

ਉਹ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ 'ਚ ਦੋਹਾਂ ਅੱਤਵਾਦੀਆਂ (ਅਰਸ਼ਦੀਪ ਅਤੇ ਮਨਪ੍ਰੀਤ) ਵਲੋਂ ਚਲਾਏ ਜਾ ਰਹੇ ਸੰਗਠਿਤ ਅਪਰਾਧ ਸਿੰਡੀਕੇਟ ਅਤੇ ਨੈੱਟਵਰਕ ਦੇ ਖਿਲਾਫ਼ ਚੱਲ ਰਹੀ NIA ਦੀ ਕਾਰਵਾਈ ਦੇ ਹਿੱਸੇ ਵਜੋਂ ਗ੍ਰਿਫਤਾਰ ਕੀਤਾ ਗਿਆ 5ਵਾਂ ਵਿਅਕਤੀ ਹੈ। ਬੁਲਾਰੇ ਅਨੁਸਾਰ ਗਗਨਦੀਪ ਨੂੰ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨਾਂ ਦੇ ਮੁਖੀਆਂ ਅਤੇ ਮੈਂਬਰਾਂ ਦੀਆਂ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਤ ਕੇਸ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। NIA ਨੇ ਪਿਛਲੇ ਸਾਲ 20 ਅਗਸਤ ਨੂੰ ਆਪਣੇ ਧਿਆਨ 'ਚ ਲੈਂਦੇ ਹੋਏ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ- ਵਿਆਹ ਦੇ 17 ਦਿਨ ਬਾਅਦ ਪਤੀ ਬਣਿਆ ਹੈਵਾਨ, ਅਜਿਹਾ ਕਰੇਗਾ ਹਸ਼ਰ ਪਤਨੀ ਨੇ ਕਦੇ ਸੋਚਿਆ ਨਹੀਂ ਸੀ

ਗਗਨਦੀਪ ਤੋਂ ਪਹਿਲਾਂ NIA ਨੇ ਅਰਸ਼ਦੀਪ ਅਤੇ ਮਨਪ੍ਰੀਤ ਦੇ ਕਰੀਬੀ ਸਾਥੀ ਲੱਕੀ ਖੋਖਰ ਉਰਫ 'ਡੈਨਿਸ' ਨੂੰ ਫਰਵਰੀ 'ਚ ਗੰਗਾਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ। ਜਾਂਚ ਏਜੰਸੀ ਨੇ 18 ਮਈ ਨੂੰ ਮੋਗਾ ਦੇ ਜੱਸਾ ਸਿੰਘ ਅਤੇ ਫਿਰੋਜ਼ਪੁਰ ਦੇ ਅਮਰੀਕ ਸਿੰਘ ਅਤੇ ਮੋਗਾ ਦੇ ਅੰਮ੍ਰਿਤਪਾਲ ਸਿੰਘ ਉਰਫ਼ ਐਮੀ ਨੂੰ 19 ਮਈ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਮਨਪ੍ਰੀਤ ਜਹਾਂ ਇਸ ਸਮੇਂ ਫਿਲੀਪੀਨਜ਼ 'ਚ ਰਹਿ ਰਿਹਾ ਹੈ।

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ, ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ

ਅਰਸ਼ਦੀਪ ਕੈਨੇਡਾ ਵਿਚ ਹੈ ਅਤੇ ਉਸ ਨੂੰ ਸੋਮਵਾਰ ਨੂੰ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪਾਦਰੀ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਸੀ। NIA ਮੁਤਾਬਕ ਗਗਨਦੀਪ ਅਰਸ਼ਦੀਪ ਅਤੇ ਮਨਪ੍ਰੀਤ ਦੀ ਸਰਹੱਦ ਪਾਰ ਤੋਂ ਭਾਰਤ 'ਚ ਹਥਿਆਰਾਂ ਦੀ ਤਸਕਰੀ 'ਚ ਮਦਦ ਕਰਦਾ ਹੈ। ਜਾਂਚ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਗਗਨਦੀਪ KTF ਲਈ ਫੰਡ ਇਕੱਠਾ ਕਰਨ ਲਈ ਇਕ ਫਿਰੌਤੀ ਰੈਕੇਟ ਦਾ ਵੀ ਹਿੱਸਾ ਸੀ। ਭਾਰਤ 'ਚ ਇਸ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਰਥਦੀਪ ਅਤੇ ਮਨਪ੍ਰੀਤ ਲਗਾਤਾਰ ਨਵੇਂ ਮੈਂਬਰਾਂ ਦੀ ਭਰਤੀ ਕਰ ਰਹੇ ਹਨ।
 


Tanu

Content Editor

Related News