ਦੱਖਣੀ ਕਸ਼ਮੀਰ ''ਚ ਸੁਰੱਖਿਆ ਫੋਰਸ ਅਤੇ ਸਥਾਨਕ ਲੋਕਾਂ ਵਿਚਕਾਰ ਝੜਪਾਂ

Friday, Jan 05, 2018 - 02:32 PM (IST)

ਦੱਖਣੀ ਕਸ਼ਮੀਰ ''ਚ ਸੁਰੱਖਿਆ ਫੋਰਸ ਅਤੇ ਸਥਾਨਕ ਲੋਕਾਂ ਵਿਚਕਾਰ ਝੜਪਾਂ

ਸ਼੍ਰੀਨਗਰ— ਦੱਖਣੀ ਕਸ਼ਮੀਰ 'ਚ ਸੁਰੱਖਿਆ ਫੋਰਸ ਵੱਲੋਂ ਪੁਲਵਾਮਾ 'ਚ ਅਪਰੇਸ਼ਨ ਕਾਸੋ ਚਲਾਏ ਜਾਣ ਤੋਂ ਬਾਅਦ ਸਥਾਨਕ ਲੋਕਾਂ ਅਤੇ ਸੁਰੱਖਿਆ ਫੋਰਸ ਵਿਚਕਾਰ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਹਨ। ਫੌਜ ਨੇ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ ਦੇ ਆਧਾਰ 'ਤੇ ਕਰੀਮਾਬਾਦ 'ਚ ਸਰਚ ਅਪਰੇਸ਼ਨ ਚਲਾਇਆ ਹੈ। ਅਧਿਕਾਰਕ ਜਾਣਕਾਰੀ ਅਨੁਸਾਰ ਕਰੀਮਾਬਾਦ ਦੇ ਚੇਕਮੁਹੱਲਾ 'ਚ ਜਿਵੇਂ ਹੀ ਫੌਜ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਵਿਰੋਧ 'ਚ ਸਥਾਨਕ ਲੋਕ ਉਤਰ ਆਏ।
ਸੂਤਰਾਂ ਅਨੁਸਾਰ, ਪੱਥਰਬਾਜਾਂ ਨੇ ਸਰਚ ਅਪਰੇਸ਼ਨ ਨੂੰ ਰੋਕਣ ਕਰਨ ਲਈ ਸੁਰੱਖਿਆ ਫੋਰਸ 'ਤੇ ਪਥਰਾਅ ਵੀ ਕੀਤਾ ਹੈ, ਜਿਸ ਕਰਕੇ ਫੋਰਸ ਨੇਭੀੜ ਨੂੰ ਪਛਾੜਨ ਲਈ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ। ਖ਼ਬਰ ਲਿਖੇ ਜਾਣ ਤੱਕ ਫੌਜ ਨੇ ਡੋਰ ਟੂ ਡੋਰ ਸਰਚ ਅਪਰੇਸ਼ਨ ਚਲਾਇਆ ਸੀ। ਫੌਜ ਵੱਲੋਂ ਰਾਜਪੋਰਾ 'ਚ ਚਲਾਇਆ ਸਰਚ ਅਪਰੇਸ਼ਨ ਸ਼ਾਂਤੀਪੂਰਨ ਤਰੀਕੇ ਨਾਲ ਪੂਰਾ ਹੋਇਆ।


Related News