ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਨੇ ਕੀਤਾ ਮੁਖੀ ਦੇ ਜਿਉਂਦੇ ਹੋਣ ਦਾ ਕੀਤਾ ਦਾਅਵਾ

Tuesday, Jun 15, 2021 - 01:32 PM (IST)

ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਨੇ ਕੀਤਾ ਮੁਖੀ ਦੇ ਜਿਉਂਦੇ ਹੋਣ ਦਾ ਕੀਤਾ ਦਾਅਵਾ

ਆਈਜੋਲ- ਦੁਨੀਆ ਦੇ ਸਭ ਤੋਂ ਵੱਡੇ ਪਰਿਵਾਰ ਦੇ ਮੁਖੀ ਦੇ ਰੂਪ ’ਚ ਮੰਨੇ ਜਾਣ ਵਾਲੇ ਮਿਜੋਰਮ ਦੇ ਜਿਓਨਘਾਕਾ ਉਰਫ਼ ਜਿਓਨ-ਏ ਨੂੰ ਆਖ਼ਰੀ ਸਾਹ ਲਏ ਹੋਏ 36 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੇ ਪਿਆਰੇ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਤਿਆਰ ਨਹੀਂ ਹੋ ਰਹੇ ਹਨ, ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਉਹ ਹਾਲੇ ਵੀ ਜਿਉਂਦੇ ਹਨ। 

ਇਹ ਵੀ ਪੜ੍ਹੋ : 38 ਪਤਨੀਆਂ ਦੇ ਪਤੀ ਜਿਓਨਾ ਚਾਨਾ ਦਾ 76 ਸਾਲ ਦੀ ਉਮਰ ’ਚ ਦਿਹਾਂਤ

ਬਕਤਾਂਗ ਪਿੰਡ ’ਚ 76 ਸਾਲ ਦੇ ਜਿਓਨਘਾਕਾ ਦੀਆਂ 39 ਪਤਨੀਆਂ, 90 ਤੋਂ ਜ਼ਿਆਦਾ ਬੱਚੇ ਅਤੇ ਘੱਟੋ-ਘੱਟ 33 ਪੋਤੇ-ਪੋਤੀਆਂ ਹਨ, ਜੋ ਇਕ ਵਿਸ਼ਾਲ ਚਾਰ ਮੰਜ਼ਿਲਾ ਘਰ ’ਚ ਰਹਿੰਦੇ ਹਨ। ਇਹ ਇਕ ਧਾਰਮਿਕ ਸੰਪ੍ਰਦਾਏ ਲਾਲਪਾ ਕੋਹਰਾਨ ਥਾਰ ਨਾਲ ਸਬੰਧ ਰੱਖਦੇ ਹਨ, ਜਿਸ ’ਚ ਪੁਰਸ਼ਾਂ ਨੂੰ ਬਹੁ-ਵਿਆਹ ਦੀ ਆਗਿਆ ਹੁੰਦੀ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨਾਲ ਪੀੜਤ ਜਿਓਨ ਨੂੰ ਐਤਵਾਰ ਨੂੰ ਆਈਜ਼ੋਲ ਦੇ ਟ੍ਰਿਨਿਟੀ ਹਸਪਤਾਲ 'ਚ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ ਸੀ। 

ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਅੰਟ 'ਡੈਲਟਾ ਪਲੱਸ' ਦਾ ਪਤਾ ਲੱਗਾ, ਵਿਗਿਆਨੀਆਂ ਨੇ ਕਿਹਾ- ਚਿੰਤਾ ਦੀ ਕੋਈ ਗੱਲ ਨਹੀਂ

ਹਾਲਾਂਕਿ ਪਰਿਵਾਰ ਦੇ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਸਰੀਰ ਗਰਮ ਹੈ ਅਤੇ ਉਨ੍ਹਾਂ ਦੀ ਨਬਜ਼ ਹਾਲੇ ਵੀ ਚੱਲ ਰਹੀ ਹੈ। ਲਾਪਲਪਾ ਕੋਹਰਾਨ ਥਾਰ ਦੇ ਸਕੱਤਰ ਜੈਤਿਨਖੁਮਾ ਨੇ ਕਿਹਾ ਕਿ ਹਸਪਤਾਲ ਤੋਂ ਘਰ ਲਿਆਏ ਜਾਣ ਤੋਂ ਬਾਅਦ ਜਿਓਨ ਦੀ ਨਾੜੀ ਮੁੜ ਚੱਲਣ ਲੱਗੀ। ਉਨ੍ਹਾਂ ਨੇ ਕਿਹਾ,''ਜਿਓਨ ਦਾ ਸਰੀਰ ਹਾਲੇ ਵੀ ਗਰਮ ਹੈ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਬਕਤਾਂਗ ਪਿੰਡ ਦੇ ਚੁਆਂਥਾਰ ਦੇ ਲੋਕ ਉਨ੍ਹਾਂ ਨੂੰ ਅਜਿਹੀ ਸਥਿਤੀ 'ਚ ਨਹੀਂ ਦਫ਼ਨਾ ਸਕਦੇ।''


author

DIsha

Content Editor

Related News