ਮੋਦੀ ਦਾ ਮੁਖੌਟਾ ਪਾ ਕੇ ਕੀਤਾ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ

Tuesday, Jan 08, 2019 - 12:27 PM (IST)

ਨਵੀਂ ਦਿੱਲੀ— ਨਾਗਰਿਕਤਾ ਸੋਧ ਬਿੱਲ 2016 'ਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਲਗਾਤਾਰ ਸੰਸਦ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 'ਤੇ ਹਮਲਾਵਰ ਹਨ। ਮੰਗਲਵਾਰ ਨੂੰ ਸੰਸਦ ਕੈਂਪਸ 'ਚ ਵਿਰੋਧ ਲਈ ਪੁੱਜੇ ਪਾਰਟੀ ਸੰਸਦ ਮੈਂਬਰਾਂ ਨੇ ਵੱਖ ਹੀ ਤਰੀਕਾ ਅਪਣਾਇਆ। ਤ੍ਰਿਣਮੂਲ ਸੰਸਦ ਮੈਂਬਰ ਕਾਲੇ ਕੱਪੜਿਆਂ 'ਚ ਵਿਰੋਧ  ਲਈ ਹੱਥ 'ਚ ਬੋਰਡ ਅਤੇ ਪੋਸਟਰ ਲੈ ਕੇ ਪੁੱਜੇ। ਕੁਝ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੁਖੌਟਾ ਲਗਾ ਕੇ ਹੱਥ 'ਚ ਛੜੀ ਵਰਗਾ ਕੁਝ ਫੜਿਆ ਸੀ। ਮੋਦੀ ਦਾ ਮਖੌਟਾ ਲਗਾਏ ਸੰਸਦ ਮੈਂਬਰ ਛੜੀ ਮਾਰਦੇ ਨਜ਼ਰ ਆ ਰਹੇ ਹਨ। ਲੋਕ ਸਭਾ 'ਚ ਸੋਮਵਾਰ ਨੂੰ ਨਾਗਰਿਕਤਾ ਸੋਧ ਬਿੱਲ 'ਤੇ ਸੰਸਦ ਦੀ ਸੰਯੁਕਤ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ ਸੀ। ਇਸ 'ਚ ਤ੍ਰਿਣਮੂਲ ਸਮੇਤ ਕੁਝ ਦਲ ਅਸਹਿਮਤੀ ਦਾ ਨੋਟ ਦਿੱਤਾ ਸੀ। ਮੰਗਲਵਾਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਤ੍ਰਿਣਮੂਲ ਸੰਸਦ ਮੈਂਬਰਾਂ ਅਤੇ ਏ.ਆਈ.ਯੂ.ਡੀ.ਐੱਫ. ਦੇ ਬਦਰੂਦੀਨ ਅਜਮਲ ਨੇ ਸੰਸਦ ਭਵਨ ਕੈਂਪਸ 'ਚ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਤ੍ਰਿਣਮੂਲ ਸੰਸਦ ਮੈਂਬਰਾਂ ਦੇ ਹੱਥਾਂ 'ਚ ਪੋਸਟਰ ਸਨ, ਜਿਨ੍ਹਾਂ 'ਤੇ ਲਿਖਿਆ ਸੀ,''ਮੈਨੂੰ ਮੇਰੇ ਦੇਸ਼ 'ਚੋਂ ਨਾ ਕੱਢੋ, ਮੈਂ ਭਾਰਤ ਦਾ ਨਾਗਰਿਕ ਹਾਂ।'' ਤ੍ਰਿਣਮੂਲ ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨਾਗਰਿਕਤਾ ਸੋਧ ਬਿੱਲ ਨੂੰ ਪੇਸ਼ ਕੀਤੇ ਜਾਣ ਦੇ ਖਿਲਾਫ ਹੈ। ਇਸ ਕਾਰਨ 30 ਲੱਖ ਲੋਕ ਪ੍ਰਭਾਵਿਤ ਹੋਣਗੇ। ਇਹ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੇ ਖਿਲਾਫ ਹੈ।
PunjabKesari
ਟੀ.ਐੱਮ.ਸੀ. ਸੰਸਦ ਮੈਂਬਰ ਆਸਾਮ 'ਚ ਇਸ ਨੂੰ ਸਥਾਨਕ ਅਤੇ ਮੂਲ ਨਾਗਰਿਕਾਂ ਦੇ ਅਧਿਕਾਰ ਅਤੇ ਪਛਾਣ ਦੇ ਸੰਕਟ ਦੱਸ ਕੇ ਬਿੱਲ ਦਾ ਵਿਰੋਧ ਕਰ ਰਹੇ ਹਨ। 4 ਵਿਰੋਧੀ ਪਾਰਟੀਆਂ ਅਤੇ ਭਾਜਪਾ ਦੀਆਂ 2 ਸਹਿਯੋਗੀ ਪਾਰਟੀਆਂ ਨਾਗਰਿਕਤਾ ਬਿੱਲ 'ਚ ਤਬਦੀਲੀ ਦਾ ਵਿਰੋਧ ਕਰ ਰਹੀਆਂ ਹਨ। ਵਿਰੋਧ ਕਰਨ ਵਾਲੀਆਂ ਪਾਰਟੀਆਂ 'ਚ ਕਾਂਗਰਸ, ਟੀ.ਐੱਮ.ਸੀ., ਸੀ.ਪੀ.ਆਈ. (ਐੱਮ.) ਐੱਸ.ਪੀ. ਨਾਲ ਭਾਜਪਾ ਦੀਆਂ 2 ਸਹਿਯੋਗੀ ਪਾਰਟੀਆਂ ਆਸਾਮ ਗਣ ਪ੍ਰੀਸ਼ਦ ਅਤੇ ਸ਼ਿਵ ਸੈਨਾਵੀ ਹੈ।
ਅੰਨਾਦਰਮੁਕ ਸੰਸਦ ਮੈਂਬਰਾਂ ਨੇ ਵੀ ਕਾਵੇਰੀ ਨਦੀ 'ਤੇ ਬੰਨ੍ਹ ਬਣਾਏ ਜਾਣ ਦੇ ਵਿਰੋਧ 'ਚ ਸੰਸਦ ਭਵਨ ਕੈਂਪਸ 'ਚ ਪ੍ਰਦਰਸ਼ਨ ਕੀਤਾ। ਉਹ ਆਪਣੇ ਹੱਥਾਂ 'ਚ ਤੱਖਤੀਆਂ ਫੜੇ ਹੋਏ ਸਨ ਅਤੇ ਬੰਨ੍ਹ ਬਣਾਉਣ ਦੇ ਵਿਰੋਧ 'ਚ ਨਾਅਰੇਬਾਜ਼ੀ ਕਰ ਰਹੇ ਸਨ। ਅੰਨਾ ਦਰਮੁਕ ਅਤੇ ਤੇਦੇਪਾ ਸੰਸਦ ਮੈਂਬਰ 11 ਦਸੰਬਰ ਨੂੰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਆਪਣੀ ਮੰਗ ਦੇ ਸਮਰਥਨ 'ਚ ਸਦਨ 'ਚ ਨਾਅਰੇਬਾਜ਼ੀ ਕਰ ਰਹੇ ਹਨ। ਹੰਗਾਮਾ ਕਰਨ ਅਤੇ ਕੰਮਕਾਰ 'ਚ ਰੁਕਾਵਟ ਪਾਉਣ ਕਾਰਨ ਸਪੀਕਰ ਹੁਣ ਤੱਕ 49 ਸੰਸਦ ਮੈਂਬਰ ਦੇ ਕੰਮਕਾਰ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਚੁਕੀ ਹੈ।​​​​​​​
PunjabKesari


DIsha

Content Editor

Related News