ਦੀਵਾਲੀ ਮੌਕੇ ਪੰਜਾਬੀਆਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਖੁਦ ਲਾਈਵ ਹੋ ਕੇ ਸੁਣਾਈ ਖ਼ੁਸ਼ਖ਼ਬਰੀ

Thursday, Oct 24, 2024 - 06:30 PM (IST)

ਦੀਵਾਲੀ ਮੌਕੇ ਪੰਜਾਬੀਆਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਖੁਦ ਲਾਈਵ ਹੋ ਕੇ ਸੁਣਾਈ ਖ਼ੁਸ਼ਖ਼ਬਰੀ

ਚੰਡੀਗੜ੍ਹ : ਦੀਵਾਲੀ ਮੌਕੇ ਪੰਜਾਬੀਆਂ ਨੂੰ ਵੱਡਾ ਤੋਹਫਾ ਮਿਲਿਆ ਹੈ, ਰਜਿਸਟਰੀਆਂ 'ਚ ਐੱਨ. ਓ. ਸੀ. ਦੀ ਸ਼ਰਤ ਖ਼ਤਮ ਕਰਨ ਵਾਲਾ ਬਿੱਲ ਮਨਜ਼ੂਰ ਕਰ ਲਿਆ ਗਿਆ ਹੈ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਸਰਕਾਰ ਵੱਲੋਂ ਭੇਜੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖੁਦ ਲਾਈਵ ਆ ਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਖ਼ੁਸ਼ਖ਼ਬਰੀ ਅਤੇ ਦੀਵਾਲੀ ਦਾ ਤੋਹਫਾ ਹੈ ਜਿਨ੍ਹਾਂ ਲੋਕਾਂ ਦੀਆਂ ਰਜਿਸਟਰੀਆਂ ਦਾ ਕੰਮ ਐੱਨ. ਓ. ਸੀ. ਕਾਰਣ ਰੁਕਿਆ ਪਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਤਿੰਨ ਸਤੰਬਰ ਨੂੰ ਬਿਲ ਪੇਸ਼ ਕੀਤਾ ਸੀ। ਮੈਂ ਉਦੋਂ ਵੀ ਕਿਹਾ ਸੀ ਕਿ ਗਰੀਬਾਂ ਦੀ ਜ਼ਿੰਦਗੀ ਭਰ ਦੀ ਕਮਾਈ ਮਕਾਨ ਵਿਚ ਲੱਗ ਜਾਂਦੀ ਹੈ। ਜਿਹੜੇ ਕਲੋਨੀ ਕੱਟ ਕੇ ਚਲੇ ਗਏ ਉਨ੍ਹਾਂ ਨੂੰ ਲੱਭਿਆ ਨਹੀਂ ਜਾ ਸਕਦਾ। ਅਸੀਂ ਐਕਟ ਲੈ ਕੇ ਆਏ ਸੀ ਜਿਸ ਵਿਚ ਬੜੀ ਡਟੇਲ ਵਿਚ ਲਿਖਿਆ ਸੀ ਕਿ ਮਿਥੀ ਤਾਰੀਖ ਤੱਕ ਕੱਟੇ ਜਾਣ ਵਾਲੇ ਪਲਾਟਾਂ ਅਤੇ ਮਕਾਨਾਂ ਦਾ ਪੰਜਾਬ ਸਰਕਾਰ ਨਿਪਟਾਰਾ ਕਰੇਗੀ। ਅਸੀਂ ਮਕਾਨ ਲੈਣ ਵਾਲਿਆਂ ਨੂੰ ਮਾਲਕ ਬਣਾਵਾਂਗੇ। ਅੱਜ ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ ਉਹ ਵਾਅਦਾ ਪੂਰਾ ਹੋ ਗਿਆ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਸਖ਼ਤ ਹੋਏ ਟ੍ਰੈਫਿਕ ਰੂਲ, ਜੁਰਮਾਨੇ ਨਾਲ ਰੱਦ ਹੋਵੇਗਾ ਲਾਇਸੈਂਸ, ਪਹਿਲੀ ਵਾਰ ਮਿਲੇਗੀ ਇਹ ਸਜ਼ਾ

ਇਸ ਦੌਰਾਨ ਮੁੱਖ ਮੰਤਰੀ ਨੇ ਅਪੀਲ ਵੀ ਕੀਤੀ ਕਿ ਹੁਣ ਜਿਹੜੀਆਂ ਕਲੋਨੀਆ ਕੱਟੀਆਂ ਜਾ ਰਹੀਂ ਹਨ ਲੋਕ ਉਸ ਬਾਰੇ ਜਾਂਚ ਜ਼ਰੂਰ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਗੈਰ ਕਾਨੂੰਨੀ ਕਲੋਨੀਆਂ ਦਾ ਝੰਜਟ ਖਤਮ ਕਰਨ ਜਾ ਰਹੀ ਹੈ, ਕਿਸੇ ਨੂੰ ਗੈਰ ਕਾਨੂੰਨੀ ਕਲੋਨੀ ਨਹੀਂ ਕੱਟਣ ਦਿੱਤੀ ਜਾਵੇਗੀ। ਉਸੇ ਨੂੰ ਮਨਜ਼ੂਰੀ ਮਿਲੇਗੀ ਜਿਹੜਾ ਮਾਪਦੰਡਾਂ 'ਤੇ ਖਰਾ ਉਤਰੇਗਾ। ਅਸੀਂ ਵਾਅਦਾ ਕੀਤਾ ਸੀ ਕਿ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਇਹ ਦੀਵਾਲੀ ਦਾ ਤੋਹਫਾ ਹੈ, ਐਨ. ਓ. ਸੀ. ਦਾ ਕਾਨੂੰਨ ਬਣਿਆ ਹੈ। ਹੁਣ ਜਿਹੜੇ ਲੋਕਾਂ 'ਤੇ ਤਲਵਾਰਾਂ ਲਟਕ ਰਹੀਆਂ ਸਨ ਉਹ ਸੁਰੱਖਿਅਤ ਹੋ ਗਏ ਹਨ। ਇਸ ਲਈ ਉਹ ਗਵਰਨਰ ਸਾਹਿਬ ਦਾ ਵੀ ਧੰਨਵਾਦ ਕਰਦੇ ਹਨ। 

ਇਹ ਵੀ ਪੜ੍ਹੋ : ਸਿੰਘ ਸਾਹਿਬਾਨਾਂ ਦੇ ਆਦੇਸ਼ ਸਕ੍ਰਿਪਟਿਡ, ਫ਼ਰਮਾਨ ਜਾਰੀ ਕਰਨ ਵਾਲੇ ਸੁਖਬੀਰ ਦੇ ਲੋਕ : ਰਾਜਾ ਵੜਿੰਗ


author

Gurminder Singh

Content Editor

Related News