ਰੈਪਿਡ ਕਿਟਸ ਵਾਪਸੀ ਭੇਜਣ ਦੇ ਫੈਸਲੇ ਤੋਂ ਬਾਅਦ ਚੀਨ ਨੇ ਵਰਤੋਂ ਦੇ ਤਰੀਕੇ ''ਤੇ ਚੁੱਕਿਆ ਸਵਾਲ

04/28/2020 10:42:36 PM

ਨਵੀਂ ਦਿੱਲੀ,28 ਅਪ੍ਰੈਲ (ਵਾਰਤਾ)- ਭਾਰਤ ਵਲੋਂ ਦੋ ਚੀਨੀ ਕੰਪਨੀਆਂ ਤੋਂ ਮੰਗਵਾਈਆਂ ਗਈਆਂ ਰੈਪਿਡ ਐਂਟੀਬਾਡੀ ਕਿਟਸ ਦੀ ਕੁਆਲਿਟੀ ਨੂੰ ਲੈ ਕੇ ਉਨ੍ਹਾਂ ਦੀ ਵਰਤੋਂ ਰੋਕਣ ਅਤੇ ਕਿਟਸ ਵਾਪਸ ਭੇਜਣ ਦੇ ਫੈਸਲੇ ਤੋਂ ਬਾਅਦ ਚੀਨ ਨੇ ਭਾਰਤੀ ਡਾਕਟਰਾਂ ਵਲੋਂ ਕਿਟਸ ਦੀ ਵਰਤੋਂ ਦੇ ਤਰੀਕੇ 'ਤੇ ਸਵਾਲ ਚੁੱਕਿਆ ਹੈ। ਉਸ ਨੇ ਕਿਹਾ ਹੈ ਕਿ ਜੇਕਰ ਕਿਸੇ ਮੌਕੇ 'ਤੇ ਪੇਸ਼ੇਵਰਾਂ ਵਲੋਂ ਪ੍ਰੋਡਕਟ ਦੀ ਵਿਸ਼ੇਸ਼ਤਾ ਮੁਤਾਬਕ ਉਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਤਾਂ ਇਸ ਨਾਲ ਪ੍ਰੀਖਣ ਦੇ ਨਤੀਜੇ ਵਿਚ ਫਰਕ ਆਵੇਗਾ। ਚੀਨ ਨੇ ਭਾਰਤ ਨੂੰ ਅਪੀਲ ਕੀਤੀ ਕਿ ਉਹ ਕੰਪਨੀਆਂ ਨਾਲ ਗੱਲਬਾਤ ਕਰਕੇ ਤੱਥਾਂ ਦੇ ਅਧਾਰ 'ਤੇ ਇਸ ਵਿਵਾਦ ਦਾ ਢੁੱਕਵਾਂ ਹੱਲ ਕੱਢਣ।

ਭਾਰਤ 'ਚ ਚੀਨੀ ਸਫਾਰਤਖਾਨੇ ਦੀ ਬੁਲਾਰਣ ਜੀ ਰੋਂਗ ਨੇ ਇਥੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਟੈਸਟ ਕਿਟਸ ਦੇ ਪ੍ਰੀਖਣ ਦੇ ਨਤੀਜਿਆਂ ਅਤੇ ਆਈ.ਸੀ.ਐਮ.ਆਰ ਦੇ ਫੈਸਲੇ ਤੋਂ ਉਹ ਬਹੁਤ ਚਿੰਤਤ ਹਨ। ਚੀਨ ਆਪਣੇ ਦਰਾਮਦ ਕੀਤੇ ਜਾਣ ਵਾਲੇ ਡਾਕਟਰੀ ਡਿਵਾਇਸਿਜ਼ ਦੀ ਕੁਆਲਿਟੀ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਮਝ ਮੁਤਾਬਕ ਕੋਵਿਡ-19 ਐਂਟੀਬਾਡੀ ਰੈਪਿਡ ਟੈਸਟ ਕਿਟਸ ਦੇ ਟਰਾਂਸਪੋਰਟ, ਭੰਡਾਰਣ ਅਤੇ ਪ੍ਰਯੋਗ ਦੇ ਸਖ਼ਤ ਨਿਯਮ ਹਨ। ਜੇਕਰ ਕਿਸੇ ਮੌਕੇ 'ਤੇ ਪੇਸ਼ੇਵਰਾਂ ਵਲੋਂ ਪ੍ਰੋਡਕਟ ਦੀ ਵਿਸ਼ੇਸ਼ਤਾ ਮੁਤਾਬਕ ਵਰਤੋਂ ਨਹੀਂ ਕੀਤੀ ਜਾਂਦੀ ਹੈ ਤਾਂ ਇਸ ਨਾਲ ਪ੍ਰੀਖਣ ਦੇ ਨਤੀਜਿਆਂ 'ਚ ਫਰਕ ਆਵੇਗਾ। ਜੀ ਰੋਂਗ ਨੇ ਦੱਸਿਆ ਕਿ ਹਾਲ ਹੀ ਵਿਚ ਚੀਨ ਦੇ ਸਫਾਰਤਖਾਨੇ ਨੇ ਆਈ.ਸੀ.ਐਮ.ਆਰ. ਅਤੇ ਦੋਹਾਂ ਚੀਨੀ ਕੰਪਨੀਆਂ ਨਾਲ ਸੰਪਰਕ ਕਾਇਮ ਕੀਤਾ ਤਾਂ ਜੋ ਇਸ ਸਮੱਸਿਆ ਦਾ ਢੁੱਕਵਾਂ ਹੱਲ ਨਿਕਲ ਸਕੇ।

ਇਸ ਬਾਰੇ ਗੁਆਂਗਝੋਊ ਵੋਂਡਫੋ ਬਾਇਓਟੈਕ ਅਤੇ ਜੁਹਾਈ ਲਿਵਜ਼ੋਨ ਡਾਇਗਨਾਸਟਿਕ ਨੇ ਵੀ ਆਪਣੇ ਬਿਆਨ ਜਾਰੀ ਕੀਤੇ ਹਨ। ਦੋਹਾਂ ਕੰਪਨੀਆਂ ਨੂੰ ਚੀਨ ਦੇ ਰਾਸ਼ਟਰੀ ਡਾਕਟਰੀ ਉਤਪਾਦ ਪ੍ਰਸ਼ਾਸਨ (ਐਨ.ਐਮ.ਪੀ.ਏ.) ਦੇ ਪ੍ਰਮਾਣ ਹਾਸਲ ਹਨ ਅਤੇ ਉਹ ਚੀਨ ਅਤੇ ਦਰਾਮਦਗੀ ਵਾਲੇ ਦੇਸ਼ਾਂ ਦੇ ਕੁਆਲਿਟੀ ਸਟੈਂਡਰਡ 'ਤੇ ਖਰੇ ਉੱਤਰੇ ਹਨ। ਇਨ੍ਹਾਂ ਪ੍ਰੋਡਕਟਾਂ ਨੂੰ ਆਈ.ਸੀ.ਐਮ.ਆਰ. ਅਤੇ ਪੁਣੇ ਸਥਿਤ ਰਾਸ਼ਟਰੀ ਡਰੱਗ ਵਿਗਿਆਨ ਸੰਸਥਾਨ ਤੋਂ ਵੀ ਮਾਨਤਾ ਪ੍ਰਾਪਤ ਹੋਈ ਸੀ। ਇਨ੍ਹਾਂ ਕੰਪਨੀਆਂ ਨੇ ਯੂਰਪ, ਏਸ਼ੀਆ ਅਤੇ ਲੈਟਿਨ ਅਮਰੀਕਾ ਦੇ ਦੇਸ਼ਾਂ ਨੂੰ ਵੀ ਇਹ ਉਤਪਾਦ ਦਰਾਮਦ ਕੀਤੇ ਹਨ।

ਚੀਨੀ ਪ੍ਰੋਡਕਟਾਂ ਨੂੰ ਪੱਖਪਾਤ ਦੇ ਚਸ਼ਮੇ ਨਾਲ ਨਾ ਦੇਖੋ
ਜੀ ਰੋਂਗ ਨੇ ਕਿਹਾ ਕਿ ਚੀਨ ਤੋਂ ਦਰਾਮਦ ਹੋਣ ਵਾਲੇ ਪ੍ਰੋਡਕਟਾਂ ਦੀ ਕੁਆਲਿਟੀ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਚੀਨ ਦੇ ਪ੍ਰੋਡਕਟਾਂ 'ਤੇ ਕੁਝ ਲੋਕਾਂ ਵਲੋਂ ਪੱਖਪਾਤ ਦੇ ਕਾਰਨ ਖਾਮੀ ਪੂਰਨ ਦਾ ਤਮਗਾ ਲਗਾਉਣਾ ਗੈਰ ਜ਼ਿੰਮੇਵਾਰਾਨਾ ਹੈ। ਉਮੀਦ ਹੈ ਕਿ ਭਾਰਤੀ ਪੱਖ ਚੀਨ ਦੀ ਸਦਭਾਵਨਾ ਅਤੇ ਸੰਜੀਦਗੀ ਦਾ ਸਨਮਾਨ ਕਰੇਗਾ।


Sunny Mehra

Content Editor

Related News