ਭਾਰਤ ਨਾਲ ਤਣਾਅ ਵਿਚਾਲੇ ਚੀਨ ਨੇ ਦਾਗੀ ਮਿਜ਼ਾਈਲ

09/09/2020 10:03:39 PM

ਨਵੀਂ ਦਿੱਲੀ - ਚੀਨ ਨੇ ਇੱਕ ਵਾਰ ਫਿਰ ਪੂਰੀ ਦੁਨੀਆ ਨੂੰ ਚਿੰਤਾ 'ਚ ਪਾਉਣ ਵਾਲੀ ਹਰਕੱਤ ਕੀਤੀ ਹੈ। ਚੀਨ ਨੇ ਲਾਈਵ ਫਾਇਰ ਟੈਕਟਿਕਲ ਟ੍ਰੇਨਿੰਗ ਦੌਰਾਨ ਮੱਧ ਰੇਂਜ ਦੀ ਮਿਜ਼ਾਈਲ ਦਾਗੀ। ਇਸ ਦੌਰਾਨ ਉਹ ਆਪਣੇ ਫੌਜ ਦੇ ਜਵਾਨਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਕਿਵੇਂ ਇਸ ਮਿਜ਼ਾਈਲ ਨੂੰ ਲਾਂਚ ਕੀਤਾ ਜਾਂਦਾ ਹੈ। ਚੀਨ ਦੀ ਫੌਜ ਪੀ.ਐੱਲ.ਏ. ਦੇ 77ਵੇਂ ਗਰੁੱਪ ਆਰਮੀ ਨੇ ਅਗਸਤ ਦੇ ਆਖਰੀ ਦਿਨਾਂ 'ਚ ਇਸ ਮਿਜ਼ਾਈਲ ਦੀ ਲਾਂਚਿੰਗ ਕੀਤੀ ਸੀ। ਇਹ ਉਹੀ ਗਰੁੱਪ ਹੈ ਜਿਸ ਨੇ ਸਾਲ 1962 'ਚ ਭਾਰਤ ਨਾਲ ਹੋਈ ਲੜਾਈ 'ਚ ਪ੍ਰਮੁੱਖ ਭੂਮਿਕਾ ਨਿਭਾਈ ਸੀ।

ਚੀਨ ਦੀ 77ਵੀਂ ਗਰੁੱਪ ਆਰਮੀ ਨੇ ਇਸ ਮਿਜ਼ਾਈਲ ਦਾ ਪ੍ਰੀਖਣ ਕਿਸ ਜਗ੍ਹਾ 'ਤੇ ਕੀਤਾ ਹੈ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਇਹ ਮੰਨਿਆ ਜਾਂਦਾ ਹੈ ਕਿ ਚੀਨ ਦੇ ਫੌਜ ਦੀ ਇਹ ਬਟਾਲੀਅਨ ਹਿਮਾਲਿਆ ਦੇ ਆਸਪਾਸ ਹੀ ਕਿਤੇ ਤਾਇਨਾਤ ਹੈ। ਇਸ ਬਟਾਲੀਅਨ ਨੂੰ ਪਹਾੜਾਂ 'ਤੇ ਲੜਾਈ ਕਰਨ ਦਾ ਅਨੁਭਵ ਹੈ। ਇਸ ਬਟਾਲੀਅਨ ਨੇ ਭਾਰਤ ਤੋਂ ਇਲਾਵਾ ਜਾਪਾਨ, ਕੋਰੀਆ ਅਤੇ ਵਿਅਤਨਾਮ ਨਾਲ ਵੀ ਲੜਾਈ ਕੀਤੀ ਸੀ। 

HQ-16 ਮਿਜ਼ਾਈਲ ਮੱਧ ਦੂਰੀ ਦੀ ਮਿਜ਼ਾਈਲ ਹੈ। ਇਸ ਦੀ ਰੇਂਜ 40 ਤੋਂ 70 ਕਿਲੋਮੀਟਰ ਹੁੰਦੀ ਹੈ। ਇਹ ਕਰੂਜ ਮਿਜ਼ਾਈਲ, ਫਾਇਟਰ ਜੈੱਟਸ, ਛੋਟੀ ਜਾਂ ਘੱਟ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ 'ਤੇ ਹਮਲਾ ਕਰ ਸਕਦੀਆਂ ਹਨ। ਇਹ ਮਿਜ਼ਾਈਲਾਂ ਏਅਰ ਡਿਫੈਂਸ ਸਿਸਟਮ 'ਚ ਤਾਇਨਾਤ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਾ ਮੁੱਖ ਕੰਮ ਹੈ ਆਸਮਾਨ ਤੋਂ ਆਉਣ ਵਾਲੀਆਂ ਮੁਸੀਬਤਾਂ 'ਤੇ ਹਮਲਾ ਕਰ ਉਨ੍ਹਾਂ ਨੂੰ ਖਤਮ ਕਰ ਦੇਣਾ।

HQ-16 ਮਿਜ਼ਾਈਲ ਦਾ ਪੂਰਾ ਨਾਮ ਹੈ ਹਾਂਗ ਕੀ-16। ਇਸ ਨੂੰ ਚੀਨ ਨੇ ਹੀ ਵਿਕਸਿਤ ਕੀਤਾ ਹੈ ਪਰ ਚੀਨ ਨੇ ਰੂਸ ਦੇ ਬਕ-ਐੱਮ2 ਮਿਜ਼ਾਈਲ ਦੀ ਨਕਲ ਕਰਕੇ ਇਸ ਨੂੰ ਬਣਾਇਆ ਸੀ। ਆਮਤੌਰ 'ਤੇ ਇਸ ਮਿਸਾਇਲ ਸਿਸਟਮ ਨੂੰ ਟਰੱਕ 'ਤੇ ਲੋਡ ਕੀਤਾ ਜਾਂਦਾ ਹੈ ਪਰ ਇਹ ਜੰਗੀ ਜਹਾਜ਼ ਅਤੇ ਪਣਡੁੱਬੀ 'ਚ ਵੀ ਲਗਾਇਆ ਜਾ ਸਕਦਾ ਹੈ। ਚੀਨ ਨੇ ਜਿਸ ਥਾਂ ਇਸ ਦਾ ਪ੍ਰੀਖਣ ਕੀਤਾ ਹੈ ਉਹ ਇੱਕ ਰੇਗਿਸਤਾਨੀ ਇਲਾਕਾ ਹੈ।

ਚੀਨ ਨੇ ਲੱਦਾਖ ਤੋਂ 600 ਕਿਲੋਮੀਟਰ ਦੀ ਦੂਰੀ 'ਤੇ ਪ੍ਰਮਾਣੂ ਬੰਬ ਤਾਇਨਾਤ ਕੀਤੇ ਹਨ। ਇਸ ਮਿਜ਼ਾਈਲ ਦਾ ਨਾਮ ਹੈ DF-26/21। ਇਹ ਮਿਜ਼ਾਈਲਾਂ ਚੀਨ ਦੇ ਸ਼ਿਨਜਿਆਂਗ ਸੂਬੇ ਨੂੰ ਕੋਰਲਾ ਆਰਮੀ ਬੇਸ (Korla Army Base) 'ਤੇ ਤਾਇਨਾਤ ਕੀਤੀਆਂ ਹਨ। ਇਸ ਤੋਂ ਇਲਾਵਾ ਚੀਨ ਕੈਲਾਸ਼ ਪਹਾੜ ਕੋਲ ਆਪਣਾ ਮਿਜ਼ਾਈਲ ਬੇਸ ਤਿਆਰ ਕਰ ਰਿਹਾ ਹੈ। ਇਨ੍ਹਾਂ ਸਾਰੀਆਂ ਥਾਵਾਂ ਦੀ ਸੈਟੇਲਾਈਟ ਤਸਵੀਰਾਂ ਰਾਹੀਂ ਪੁਸ਼ਟੀ ਵੀ ਹੋ ਚੁੱਕੀ ਹੈ।


Inder Prajapati

Content Editor

Related News