ਚੀਨ ਨੇ ਭਾਰਤ-ਪਾਕਿਸਤਾਨ ਸੰਘਰਸ਼ ਨੂੰ ''ਪ੍ਰਯੋਗਸ਼ਾਲਾ'' ਦੀ ਤਰ੍ਹਾਂ ਕੀਤਾ ਇਸਤੇਮਾਲ : ਉੱਪ ਸੈਨਾ ਮੁਖੀ
Friday, Jul 04, 2025 - 05:45 PM (IST)

ਨਵੀਂ ਦਿੱਲੀ- ਉਪ ਸੈਨਾ ਮੁਖੀ ਲੈਫਟੀਨੈਂਟ ਜਨਰਲ ਰਾਹੁਲ ਆਰ. ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੇ ਭਾਰਤ ਨੂੰ ਪਰੇਸ਼ਾਨ ਕਰਨ ਲਈ ਪਾਕਿਸਤਾਨ ਦੀ ਵਰਤੋਂ ਕੀਤੀ ਅਤੇ ਮਈ 'ਚ ਭਾਰਤ ਅਤੇ ਪਾਕਿਸਤਾਨੀ ਫੌਜਾਂ ਵਿਚਕਾਰ ਚਾਰ ਦਿਨਾਂ ਦੀ ਝੜਪ ਦੌਰਾਨ ਆਪਣੇ ਸਹਿਯੋਗੀ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਸੀ। ਉਦਯੋਗ ਚੈਂਬਰ 'FICCI' ਨੂੰ ਸੰਬੋਧਨ ਕਰਦੇ ਹੋਏ, ਸੀਨੀਅਰ ਸੈਨਾ ਅਧਿਕਾਰੀ ਨੇ ਕਿਹਾ ਕਿ ਚੀਨ ਨੇ ਭਾਰਤ-ਪਾਕਿ ਟਕਰਾਅ ਨੂੰ ਵੱਖ-ਵੱਖ ਹਥਿਆਰ ਪ੍ਰਣਾਲੀਆਂ ਦੀ ਜਾਂਚ ਕਰਨ ਲਈ ਇਕ "ਪ੍ਰਯੋਗਸ਼ਾਲਾ" ਵਜੋਂ ਵਰਤਿਆ। ਲੈਫਟੀਨੈਂਟ ਜਨਰਲ ਸਿੰਘ ਨੇ ਚੀਨ ਦੀ "36 ਚਾਲਾਂ" ਦੀ ਪ੍ਰਾਚੀਨ ਫ਼ੌਜ ਰਣਨੀਤੀ ਅਤੇ "ਉਧਾਰ ਲਏ ਚਾਕੂ" ਨਾਲ ਦੁਸ਼ਮਣ ਨੂੰ ਮਾਰਨ ਦੀ ਰਣਨੀਤੀ ਦਾ ਜ਼ਿਕਰ ਕਰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬੀਜਿੰਗ ਨੇ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਨੂੰ ਹਰ ਸੰਭਵ ਸਮਰਥਨ ਕੀਤਾ। 'ਉਧਾਰ ਦੇ ਚਾਕੂ ਨਾਲ ਮਾਰਨ' ਦਾ ਮਤਲਬ ਹੈ ਕਿ ਦੁਸ਼ਮਣ ਨੂੰ ਹਰਾਉਣ ਲਈ ਕਿਸੇ ਤੀਜੇ ਪੱਖ ਦਾ ਇਸਤੇਮਾਲ ਕਰਨਾ, ਯਾਨੀ ਚੀਨ ਨੇ ਪਾਕਿਸਤਾਨ ਨੂੰ ਭਾਰਤ ਖ਼ਿਲਾਫ਼ ਇਸਤੇਮਾਲ ਕੀਤਾ।
ਇਹ ਵੀ ਪੜ੍ਹੋ : ਜਹਾਜ਼ 'ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!
ਉਨ੍ਹਾਂ ਕਿਹਾ ਕਿ ਭਾਰਤ ਅਸਲ 'ਚ ਤਿੰਨ ਦੁਸ਼ਮਣਾਂ ਦਾ ਸਾਹਮਣਾ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਚੀਨ ਤੋਂ ਇਲਾਵਾ ਤੁਰਕੀ ਵੀ ਇਸਲਾਮਾਬਾਦ ਨੂੰ ਫ਼ੌਜੀ ਉਪਕਰਣਾਂ ਦੀ ਸਪਲਾਈ 'ਚ ਮੁੱਖ ਭੂਮਿਕਾ ਨਿਭਾ ਰਿਹਾ ਸੀ। ਭਾਰਤੀ ਫ਼ੌਜ ਦੀ ਸਮਰੱਥਾ ਵਿਕਾਸ ਅਤੇ ਸਾਂਭ-ਸੰਭਾਲ ਸੰਬੰਧੀ ਕੰਮ ਦੇਖਣ ਵਾਲੇ ਉੱਪ ਸੈਨਾ ਮੁਖੀ ਨੇ ਕਿਹਾ ਕਿ ਇਸਲਾਮਾਬਾਦ ਨੂੰ ਬੀਜਿੰਗ ਦਾ ਸਮਰਥਨ ਹੈਰਾਨੀਜਨਕ ਨਹੀਂ ਹੈ, ਕਿਉਂਕਿ ਪਾਕਿਸਤਾਨੀ ਹਥਿਆਰਬੰਦ ਫ਼ੋਰਸਾਂ ਦਾ 81 ਫੀਸਦੀ ਫ਼ੌਜ ਸਾਜੋ-ਸਾਮਾਨ ਚੀਨ ਤੋਂ ਆਉਂਦਾ ਹੈ। ਲੈਫਟੀਨੈਂਟ ਜਨਰਲ ਸਿੰਘ ਨੇ ਕਿਹਾ,''ਉਹ (ਚੀਨ) ਉੱਤਰੀ ਸਰਹੱਦ 'ਤੇ ਖ਼ੁਦ ਸਿੱਧੇ ਟਕਰਾਅ 'ਚ ਪੈਣ ਦੀ ਬਜਾਏ ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਗੁਆਂਢੀ ਦੇਸ਼ ਦਾ ਇਸਤੇਮਾਲ ਕਰਨਾ ਜ਼ਿਆਦਾ ਪਸੰਦ ਕਰਦਾ ਹੈ।'' ਉਨ੍ਹਾਂ ਕਿਹਾ,''ਭਾਰਤ ਖ਼ਿਲਾਫ਼ ਪਾਕਿਸਤਾਨ ਸਿਰਫ਼ ਸਾਹਮਣੇ ਦਾ ਚਿਹਰਾ ਸੀ, ਜਦੋਂ ਕਿ ਅਸਲੀ ਸਮਰਥਨ ਚੀਨ ਤੋਂ ਮਿਲ ਰਿਹਾ ਸੀ। ਸਾਨੂੰ ਇਸ 'ਚ ਕੋਈ ਹੈਰਾਨੀ ਨਹੀਂ ਹੋਈ, ਕਿਉਂਕਿ ਜੇਕਰ ਤੁਸੀਂ ਪਿਛਲੇ 5 ਸਾਲਾਂ ਦੇ ਅੰਕੜੇ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਪਾਕਿਸਤਾਨ ਨੂੰ ਮਿਲਣ ਵਾਲੇ ਼ੌਜ ਉਪਕਰਣਾਂ 'ਚੋਂ 81 ਫੀਸਦੀ ਚੀਨ ਤੋਂ ਆ ਰਹੇ ਹਨ।''
ਇਹ ਵੀ ਪੜ੍ਹੋ : ਵੱਡੀ ਖ਼ਬਰ ! ਇਸ ਖ਼ਤਰੇ ਨੇ ਪਸਾਰੇ ਪੈਰ, 3 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8