ਵਿਦਿਆਰਥਣ ਤੇਜ਼ਾਬੀ ਹਮਲੇ ਦੇ ਮਾਮਲੇ ''ਚ ਵੱਡਾ ਮੋੜ, ਪੀੜਤਾ ਦੇ ਪਿਤਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

Tuesday, Oct 28, 2025 - 10:03 AM (IST)

ਵਿਦਿਆਰਥਣ ਤੇਜ਼ਾਬੀ ਹਮਲੇ ਦੇ ਮਾਮਲੇ ''ਚ ਵੱਡਾ ਮੋੜ, ਪੀੜਤਾ ਦੇ ਪਿਤਾ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ ਵਿਚ ਤੇਜ਼ਾਬ ਹਮਲੇ ਦਾ ਦੋਸ਼ ਲਾਉਣ ਵਾਲੀ ਦਿੱਲੀ ਯੂਨੀਵਰਸਿਟੀ (ਡੀ. ਯੂ.) ਦੀ 20 ਸਾਲਾ ਵਿਦਿਆਰਥਣ ਦੇ ਪਿਤਾ ਨੂੰ ਮਾਮਲੇ ਦੇ ਮੁੱਖ ਦੋਸ਼ੀ ਦੀ ਪਤਨੀ ਨਾਲ ਕਥਿਤ ਤੌਰ ’ਤੇ ਜ਼ਬਰ-ਜਨਾਹ ਕਰਨ ਦੇ ਦੋਸ਼ ’ਚ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਐਤਵਾਰ ਸਵੇਰੇ ਡੀ. ਯੂ. ਦੇ ਨਾਨ-ਕਾਲਜੀਏਟ ਮਹਿਲਾ ਸਿੱਖਿਆ ਬੋਰਡ ਵਿਚ ਦਾਖਲਾ ਲੈਣ ਵਾਲੀ ਦੂਜੇ ਸਾਲ ਦੀ ਬੀ. ਕਾਮ ਦੀ ਵਿਦਿਆਰਥਣ ਨੇ ਦੋਸ਼ ਲਾਇਆ ਸੀ ਕਿ ਜਤਿੰਦਰ (ਮਾਮਲੇ ਦਾ ਮੁੱਖ ਦੋਸ਼ੀ) ਅਤੇ ਉਸ ਦੇ ਦੋਸਤਾਂ ਈਸ਼ਾਨ ਅਤੇ ਅਰਮਾਨ (ਦੋਵੇਂ ਭਰਾ) ਨੇ ਲਕਸ਼ਮੀਬਾਈ ਕਾਲਜ ਨੇੜੇ ਉਸ ’ਤੇ ਤੇਜ਼ਾਬ ਨਾਲ ਹਮਲਾ ਕੀਤਾ।
ਪੁਲਸ ਨੇ ਦੱਸਿਆ ਕਿ ਜਦੋਂ ਕਥਿਤ ਹਮਲਾ ਹੋਇਆ ਤਾਂ ਵਿਦਿਆਰਥਣ ਵਾਧੂ ਕਲਾਸ ਲਈ ਜਾ ਰਹੀ ਸੀ। ਹਾਲਾਂਕਿ, ਜਲਦੀ ਹੀ ਜਵਾਬੀ ਦਾਅਵੇ ਸਾਹਮਣੇ ਆਏ, ਜਿਨ੍ਹਾਂ ਵਿਚੋਂ ਇਕ ’ਚ ‘ਪੀੜਤਾ’ ਦੇ ਪਿਤਾ ’ਤੇ ਜ਼ਬਰ-ਜਨਾਹ ਦਾ ਦੋਸ਼ ਲਗਾਇਆ ਗਿਆ। ਮੁੱਖ ਦੋਸ਼ੀ ਜਤਿੰਦਰ ਸਿੰਘ ਦੀ ਪਤਨੀ ਨੇ ਖੁਲਾਸਾ ਕੀਤਾ ਕਿ ਉਸ ਨੇ ਪਹਿਲਾਂ ਕਥਿਤ ਪੀੜਤਾ ਦੇ ਪਿਤਾ ਅਕੀਲ ਖਾਨ ਵਿਰੁੱਧ ਜ਼ਬਰ-ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਸੀ।


author

Shubam Kumar

Content Editor

Related News