13,000 ਕਰੋੜ ਦੀ ਧੋਖਾਦੇਹੀ ਮਾਮਲੇ ''ਚ ਮੇਹੁਲ ਚੌਕਸੀ ਨੂੰ ਕਰਾਰਾ ਝਟਕਾ ! ਭਾਰਤ ਵਾਪਸੀ ਦਾ ਰਾਹ ਹੋਇਆ ਪੱਧਰਾ

Thursday, Oct 23, 2025 - 12:50 PM (IST)

13,000 ਕਰੋੜ ਦੀ ਧੋਖਾਦੇਹੀ ਮਾਮਲੇ ''ਚ ਮੇਹੁਲ ਚੌਕਸੀ ਨੂੰ ਕਰਾਰਾ ਝਟਕਾ ! ਭਾਰਤ ਵਾਪਸੀ ਦਾ ਰਾਹ ਹੋਇਆ ਪੱਧਰਾ

ਨਵੀਂ ਦਿੱਲੀ- ਬੈਲਜੀਅਮ ਵਿਚ ਐਂਟਵਰਪ ਦੀ ਇਕ ਅਦਾਲਤ ਨੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਅਪੀਲ ਰੱਦ ਕਰ ਦਿੱਤੀ ਹੈ ਅਤੇ ਉਸ ਨੂੰ ਭਾਰਤ ਭੇਜਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।

ਹੀਰਿਆਂ ਦਾ ਕਾਰੋਬਾਰੀ ਚੋਕਸੀ 13,000 ਕਰੋੜ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਧੋਖਾਦੇਹੀ ਮਾਮਲੇ ਵਿਚ ਇਕ ਮੁੱਖ ਮੁਲਜ਼ਮ ਹੈ। ਅਦਾਲਤ ਨੂੰ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਹਵਾਲਗੀ ਲਈ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਹੁੰਦੀਆਂ ਹਨ। ਅਦਾਲਤ ਨੇ 2018 ਅਤੇ 2021 ਦੇ ਭਾਰਤੀ ਗ੍ਰਿਫਤਾਰੀ ਵਾਰੰਟਾਂ ਨੂੰ ਲਾਗੂ ਕਰਨ ਯੋਗ ਦੱਸਿਆ।

ਇਹ ਵੀ ਪੜ੍ਹੋ- ਅਮਰੀਕਾ 'ਚ ਇਕ ਹੋਰ ਪੰਜਾਬੀ ਨੌਜਵਾਨ ਤੋਂ ਵਾਪਰ ਗਿਆ ਵੱਡਾ ਹਾਦਸਾ ! ਸੜਕ 'ਤੇ ਵਿਛਾ'ਤੀਆਂ ਲਾਸ਼ਾਂ

ਚੋਕਸੀ ਨੇ ਅਦਾਲਤ ਨੂੰ ਆਪਣੀ ਦਲੀਲ ਵਿਚ ਕਿਹਾ ਸੀ ਕਿ ਭਾਰਤ ਵਿਚ ਉਸ ਦੀ ਜਾਨ ਅਤੇ ਆਜ਼ਾਦੀ ਨੂੰ ਖ਼ਤਰਾ ਹੋਵੇਗਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸਿਆਸੀ ਤਸ਼ੱਦਦ ਦਾ ਸ਼ਿਕਾਰ ਹੈ ਅਤੇ ਉਸ ਨੂੰ ਨਿਰਪੱਖ ਸੁਣਵਾਈ ਨਹੀਂ ਮਿਲੇਗੀ। 

ਇਹੀ ਨਹੀਂ, ਉਸ ਨੇ ਆਪਣੀ ਖਰਾਬ ਸਿਹਤ ਦਾ ਵੀ ਹਵਾਲਾ ਦਿੱਤਾ ਪਰ ਅਦਾਲਤ ਨੇ ਚੋਕਸੀ ਦੀਆਂ ਦਲੀਲਾਂ ਨੂੰ ਅਣਉੱਚਿਤ ਦੱਸਿਆ ਅਤੇ ਕਿਹਾ ਕਿ ਉਹ ਭਾਰਤ ਵਿਚ ਕਿਸੇ ਵੀ ਤਰ੍ਹਾਂ ਦੇ ਅਣਮਨੁੱਖੀ ਵਿਹਾਰ ਦੇ ਖਦਸ਼ੇ ਜਾਂ ਇਨਸਾਫ ਨਾ ਮਿਲਣ ਦੇ ‘ਅਸਲ ਜੋਖਮ’ ਨੂੰ ਸਾਬਤ ਨਹੀਂ ਕਰ ਸਕਿਆ ਹੈ।

ਇਹ ਵੀ ਪੜ੍ਹੋ- ਪ੍ਰਵਾਸੀਆਂ ਨੂੰ ਲੈ ਕੇ ਪੁਲਸ ਨੇ ਛੇੜੀ ਵੱਡੀ ਮੁਹਿੰਮ ! ਸੜਕਾਂ 'ਤੇ ਉਤਰੀਆਂ ਟੀਮਾਂ ; ਹੋਟਲਾਂ-ਢਾਬਿਆਂ 'ਤੇ ਹੋ ਰਹੀ ਚੈਕਿੰਗ

 


author

Harpreet SIngh

Content Editor

Related News