ਅਮਰੀਕਾ ਤੋਂ ਭਾਰਤ ਨੂੰ ਮਿਲਣ ਵਾਲੀ ਹੈ Good News ! 50 ਤੋਂ ਘਟ ਕੇ 15-16 ਫ਼ੀਸਦੀ ਤੱਕ ਆ ਸਕਦੈ ਟੈਰਿਫ਼

Wednesday, Oct 22, 2025 - 04:20 PM (IST)

ਅਮਰੀਕਾ ਤੋਂ ਭਾਰਤ ਨੂੰ ਮਿਲਣ ਵਾਲੀ ਹੈ Good News ! 50 ਤੋਂ ਘਟ ਕੇ 15-16 ਫ਼ੀਸਦੀ ਤੱਕ ਆ ਸਕਦੈ ਟੈਰਿਫ਼

ਨੈਸ਼ਨਲ ਡੈਸਕ- ਭਾਰਤ ਅਤੇ ਅਮਰੀਕਾ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬੇਹੱਦ ਨਜ਼ਦੀਕ ਹਨ। ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਅਮਰੀਕਾ ਬਹੁਤ ਜਲਦ ਭਾਰਤੀ ਵਸਤੂਆਂ 'ਤੇ ਲੱਗੇ ਟੈਰਿਫ ਨੂੰ 50 ਫ਼ੀਸਦੀ ਤੋਂ ਘਟਾ ਕੇ 15 ਫ਼ੀਸਦੀ ਤੋਂ 16 ਫ਼ੀਸਦੀ ਤੱਕ ਕਰ ਸਕਦਾ ਹੈ।

ਇਸ ਸਮਝੌਤੇ ਵਿੱਚ ਮੁੱਖ ਤੌਰ 'ਤੇ ਊਰਜਾ ਅਤੇ ਖੇਤੀਬਾੜੀ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਟੈਰਿਫ ਵਿੱਚ ਇਸ ਕਟੌਤੀ ਨਾਲ ਭਾਰਤੀ ਨਿਰਯਾਤ, ਖਾਸ ਤੌਰ 'ਤੇ ਕੱਪੜਾ, ਇੰਜੀਨੀਅਰਿੰਗ ਸਮਾਨ ਅਤੇ ਦਵਾਈਆਂ ਅਮਰੀਕੀ ਬਾਜ਼ਾਰ ਵਿੱਚ ਵਧੇਰੇ ਮੁਕਾਬਲੇਬਾਜ਼ੀ ਬਣ ਸਕਦੇ ਹਨ।

ਇਹ ਵੀ ਪੜ੍ਹੋ- ਪ੍ਰਵਾਸੀਆਂ ਨੂੰ ਲੈ ਕੇ ਪੁਲਸ ਨੇ ਛੇੜੀ ਵੱਡੀ ਮੁਹਿੰਮ ! ਸੜਕਾਂ 'ਤੇ ਉਤਰੀਆਂ ਟੀਮਾਂ ; ਹੋਟਲਾਂ-ਢਾਬਿਆਂ 'ਤੇ ਹੋ ਰਹੀ ਚੈਕਿੰਗ

ਇਸ ਡੀਲ ਤਹਿਤ ਭਾਰਤ ਕੁਝ ਅਮਰੀਕੀ ਖੇਤੀ ਉਤਪਾਦਾਂ ਜਿਵੇਂ ਕਿ ਗੈਰ-ਜੈਨੇਟਿਕ ਤੌਰ 'ਤੇ ਸੋਧੀ ਹੋਈ ਮੱਕੀ ਅਤੇ ਸੋਇਆਮੀਲ ਦੇ ਆਯਾਤ ਨੂੰ ਵਧਾਉਣ ਦੀ ਇਜਾਜ਼ਤ ਦੇ ਸਕਦਾ ਹੈ। ਭਾਰਤ ਵੱਲੋਂ ਰੂਸ ਤੋਂ ਕੱਚੇ ਤੇਲ ਦੇ ਆਯਾਤ ਵਿੱਚ ਕਮੀ ਲਿਆਉਣਾ ਵੀ ਇਸ ਵਾਪਰਕ ਗੱਲਬਾਤ ਦਾ ਵਪਾਰ ਗੱਲਬਾਤ ਦਾ ਇਕ ਪ੍ਰਮੁੱਖ ਤੱਤ ਹੈ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤ ਰੂਸ ਤੋਂ ਤੇਲ ਦੀ ਖਰੀਦ ਨੂੰ ਘਟਾਵੇਗਾ। ਰਿਪੋਰਟਾਂ ਅਨੁਸਾਰ ਇਸ ਸਮਝੌਤੇ ਨੂੰ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੇ ਆਸੀਆਨ (ASEAN) ਸੰਮੇਲਨ ਤੋਂ ਪਹਿਲਾਂ ਅੰਤਿਮ ਰੂਪ ਦਿੱਤਾ ਜਾ ਸਕਦਾ ਹੈ। ਹਾਲਾਂਕਿ ਇਸ ਮਾਮਲੇ 'ਤੇ ਨਾ ਭਾਰਤ ਅਤੇ ਅਮਰੀਕਾ, ਕਿਸੇ ਵੱਲੋਂ ਵੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ, ਪਰ ਇਨ੍ਹਾਂ ਰਿਪੋਰਟਾਂ ਦੀ ਸੱਚਾਈ ਕੁਝ ਹੀ ਸਮੇਂ 'ਚ ਸਾਹਮਣੇ ਆ ਜਾਵੇਗੀ।

ਇਹ ਵੀ ਪੜ੍ਹੋ- ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਪਿੰਡ ਦੇ ਮੁੰਡਿਆਂ ਨੇ ਕੁੱਟ-ਕੁੱਟ ਮਾਰ'ਤਾ ਨੌਜਵਾਨ ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ

 


author

Harpreet SIngh

Content Editor

Related News