ਚੋਣ ਕਮਿਸ਼ਨ ਨੇ ਬਿਹਾਰ ਚੋਣਾਂ ਤੇ ਉੱਪ ਚੋਣਾਂ ’ਚ ਚੋਣ ਸਮੱਗਰੀ ਅਤੇ ਐਗਜ਼ਿਟ ਪੋਲ ਦੇ ਨਤੀਜਿਆਂ ’ਤੇ ਲਾਈ ਰੋਕ
Monday, Oct 27, 2025 - 08:47 AM (IST)
ਨੈਸ਼ਨਲ ਡੈਸਕ- ਚੋਣ ਕਮਿਸ਼ਨ ਨੇ ਬਿਹਾਰ ਚੋਣਾਂ ਅਤੇ ਹੋਰ ਉੱਪ-ਚੋਣਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ 6 ਨਵੰਬਰ, 2025 ਨੂੰ ਸਵੇਰੇ 7:00 ਵਜੇ ਤੋਂ 11 ਨਵੰਬਰ, 2025 ਨੂੰ ਸ਼ਾਮ 6:30 ਵਜੇ ਤੱਕ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਰਾਹੀਂ ਐਗਜ਼ਿਟ ਪੋਲ ਅਤੇ ਉਨ੍ਹਾਂ ਦੇ ਨਤੀਜਿਆਂ ਦੇ ਪ੍ਰਸਾਰ ’ਤੇ ਪਾਬੰਦੀ ਲਗਾ ਦਿੱਤੀ ਹੈ।
ਯਾਦ ਰਹੇ ਕਿ ਚੋਣ ਕਮਿਸ਼ਨ ਨੇ 6 ਅਕਤੂਬਰ ਨੂੰ ਬਿਹਾਰ ਵਿਧਾਨ ਸਭਾ ਦੀਆਂ ਆਮ ਚੋਣਾਂ ਅਤੇ ਉੱਪ-ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਬਿਹਾਰ ਚੋਣਾਂ ’ਚ ਵੋਟਾਂ ਕ੍ਰਮਵਾਰ 6 ਨਵੰਬਰ ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿਚ ਪੈਣੀਆਂ ਹਨ।
ਕਮਿਸ਼ਨ ਵੱਲੋਂ ਅਧਿਕਾਰਤ ਸੂਚਨਾ ਦੇ ਅਨੁਸਾਰ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 (1) (ਬੀ), ਕਿਸੇ ਵੀ ਚੋਣ ਲਈ ਟੈਲੀਵਿਜ਼ਨ ਜਾਂ ਇਸੇ ਤਰ੍ਹਾਂ ਦੇ ਯੰਤਰ ਰਾਹੀਂ ਕਿਸੇ ਵੀ ਚੋਣ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ’ਤੇ ਰੋਕ ਲਗਾਉਂਦੀ ਹੈ।
