ਗਲਵਾਨ ਘਾਟੀ ਸੰਘਰਸ਼ ’ਚ ਸ਼ਾਮਲ ਫੌਜੀ ਨੂੰ ਮਸ਼ਾਲਵਾਹਕ ਬਣਾਉਣ ਦਾ ਮਾਮਲਾ, ਚੀਨ ਨੇ ਦਿੱਤੀ ਸਫ਼ਾਈ
Tuesday, Feb 08, 2022 - 10:51 AM (IST)
ਬੀਜਿੰਗ (ਭਾਸ਼ਾ)- ਚੀਨ ਨੇ ਸੋਮਵਾਰ ਨੂੰ ਸਰਦ ਰੁੱਤ ਓਲਿੰਪਿਕ ਲਈ ਗਲਵਾਨ ਘਾਟੀ ਸੰਘਰਸ਼ ’ਚ ਸ਼ਾਮਲ ਇਕ ਫੌਜੀ ਅਧਿਕਾਰੀ ਨੂੰ ਮਸ਼ਾਲਵਾਹਕ ਦੇ ਰੂਪ ’ਚ ਮੈਦਾਨ ’ਚ ਉਤਾਰਣ ਦੇ ਆਪਣੇ ਫੈਸਲੇ ’ਤੇ ਭਾਰਤ ਦੀ ਨਾਰਾਜ਼ਗੀ ’ਤੇ ਕਿਹਾ ਕਿ ਇਸ ਨੂੰ ਰਾਜਨੀਤਕ ਰੂਪ ’ਚ ਬਹੁਤ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਫ਼ੈਸਲੇ ਨੂੰ ਤਰਕਸੰਗਤ ਰੂਪ ’ਚ ਵੇਖਣਾ ਚਾਹੀਦਾ ਹੈ, ਨਾ ਕਿ ਰਾਜਨੀਤਕ ਰੂਪ ’ਚ।
ਇਹ ਵੀ ਪੜ੍ਹੋ: ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ
ਭਾਰਤ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਚੀਨ ’ਚ ਭਾਰਤੀ ਡਿਪਲੋਮੈਟ ਬੀਜਿੰਗ ਸਰਦ ਰੁੱਤ ਓਲਿੰਪਿਕ ਦਾ ਬਾਈਕਾਟ ਕਰਣਗੇ। ਭਾਰਤ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਚੀਨ ਨੇ ਸਰਦ ਰੁੱਤ ਓਲਿੰਪਿਕ ’ਚ 15 ਜੂਨ, 2020 ਨੂੰ ਗਲਵਾਨ ਘਾਟੀ ’ਚ ਭਾਰਤ ਦੇ ਨਾਲ ਹਿੰਸਕ ਝੜਪ ’ਚ ਜ਼ਖ਼ਮੀ ਹੋਏ ਰੈਜੀਮੈਂਟ ਕਮਾਂਡਰ ਰਹੇ ਕਿਊਈ ਫੈਬਾਓ ਨੂੰ ਮਸ਼ਾਲਵਾਹਕ ਬਣਾਇਆ ਹੈ।
ਇਹ ਵੀ ਪੜ੍ਹੋ: ਕੈਨੇਡਾ ਚ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਜਾਰੀ, ਜਸਟਿਨ ਟਰੂਡੋ ਨੇ ਦਿੱਤਾ ਵੱਡਾ ਬਿਆਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।